Talcum Powder May Causes Cancer: ਬੱਚਿਆਂ ਨੂੰ ਗਰਮੀ ਅਤੇ ਪਸੀਨੇ ਤੋਂ ਬਚਾਉਣ ਲਈ ਜ਼ਿਆਦਾਤਰ ਮਾਵਾਂ ਬੱਚੇ ਨੂੰ ਨਹਾਉਣ ਤੋਂ ਬਾਅਦ ਉਨ੍ਹਾਂ ਦੇ ਸਰੀਰ 'ਤੇ ਬਹੁਤ ਸਾਰਾ ਟੈਲਕਮ ਪਾਊਡਰ ਲਗਾਉਂਦੀਆਂ ਹਨ। ਅਜਿਹਾ ਕਰਨ ਨਾਲ ਬੱਚੇ ਫ੍ਰੈਸ਼ ਮਹਿਸੂਸ ਕਰਦੇ ਹਨ, ਪਰ ਖੋਜ ਤੋਂ ਪਤਾ ਲੱਗਿਆ ਹੈ ਕਿ ਟੈਲਕਮ ਪਾਊਡਰ ਵਰਗੇ ਕਾਸਮੈਟਿਕ ਉਤਪਾਦ ਕੈਂਸਰ ਦੇ ਖ਼ਤਰੇ ਨੂੰ ਵਧਾ ਸਕਦੇ ਹਨ।
ਦਰਅਸਲ ਇਸ 'ਚ ਐਸਬੇਸਟਸ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਕੈਂਸਰ ਨਾਲ ਜੁੜੀਆਂ ਬਿਮਾਰੀਆਂ ਨੂੰ ਵਧਾਉਂਦਾ ਹੈ ਅਤੇ ਬੱਚਿਆਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਾਹਿਰਾਂ ਦਾ ਕੀ ਕਹਿਣਾ ਹੈ ਅਤੇ ਇਹ ਟੈਲਕਮ ਪਾਊਡਰ ਤੁਹਾਡੇ ਬੱਚਿਆਂ ਲਈ ਕਿਵੇਂ ਨੁਕਸਾਨਦੇਹ ਹੋ ਸਕਦਾ ਹੈ। ਟੈਲਕਮ ਪਾਊਡਰ ਵਿੱਚ ਟੈਲਕ ਨਾਮਕ ਤੱਤ ਪਾਇਆ ਜਾਂਦਾ ਹੈ, ਜੋ ਕਿ ਇੱਕ ਖਣਿਜ ਹੈ ਜੋ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਇਹ ਨਮੀ ਨੂੰ ਜਜ਼ਬ ਕਰਨ ਅਤੇ ਰਗੜ ਨੂੰ ਘੱਟ ਕਰਨ ਲਈ ਵਰਤਿਆ ਜਾਂਦਾ ਹੈ, ਇਸ ਲਈ ਕਾਸਮੈਟਿਕ ਕੰਪਨੀਆਂ ਬੇਬੀ ਪਾਊਡਰ, ਆਈਸ਼ੈਡੋ ਅਤੇ ਹੋਰ ਚੀਜ਼ਾਂ ਬਣਾਉਣ ਵਿੱਚ ਇਸਦੀ ਵਰਤੋਂ ਕਰਦੀਆਂ ਹਨ।
ਇਹ ਵੀ ਪੜ੍ਹੋ: Tattoos Increase Risk: ਟੈਟੂ ਬਣਵਾਉਣ ਵਾਲਿਆਂ 'ਚ ਤੇਜ਼ੀ ਨਾਲ ਫੈਲਦੀ ਇਹ ਜਾਵਲੇਵਾ ਬਿਮਾਰੀ, ਜਾਣੋ ਮੌਤ ਦਾ ਕਿਵੇਂ ਵੱਧਦਾ ਖਤਰਾ ?
ਇਸੇ ਤਰ੍ਹਾਂ ਟੈਲਕਮ ਪਾਊਡਰ ਵਿੱਚ ਐਸਬੇਸਟਸ ਵੀ ਪਾਇਆ ਜਾਂਦਾ ਹੈ, ਜੋ ਕਿ ਟੈਲਕ ਵਾਂਗ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਜੇਕਰ ਇਸ ਐਸਬੇਸਟਸ ਸਾਹ ਰਾਹੀਂ ਸਰੀਰ ਦੇ ਅੰਦਰ ਚਲਾ ਜਾਵੇ, ਤਾਂ ਇਹ ਕੈਂਸਰ ਦਾ ਖ਼ਤਰਾ ਵਧਾ ਸਕਦਾ ਹੈ। ਇਸ ਕਰਕੇ ਡਾਕਟਰ ਅਜਿਹੇ ਕਾਸਮੈਟਿਕ ਉਤਪਾਦਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੰਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਕੈਂਸਰ 'ਤੇ ਖੋਜ ਕਰਦੇ ਹੋਏ ਟੈਲਕਮ ਪਾਊਡਰ ਨੂੰ ਕੈਂਸਰ ਪੈਦਾ ਕਰਨ ਵਾਲੀਆਂ ਚੀਜ਼ਾਂ ਵਜੋਂ ਸ਼ਾਮਲ ਕੀਤਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਟੈਲਕ ਦੇ ਕੁਝ ਕਣ ਓਵੇਰੀਅਨ ਕੈਂਸਰ ਦੇ ਖ਼ਤਰੇ ਨੂੰ ਵਧਾ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਬੱਚੇ ਟੈਲਕਮ ਪਾਊਡਰ ਦੇ ਕਣ ਸਾਹ ਵਿਚ ਲੈਂਦੇ ਹਨ ਤਾਂ ਫੇਫੜਿਆਂ ਅਤੇ ਸਾਹ ਦੇ ਕੈਂਸਰ ਦਾ ਖਤਰਾ ਹੋ ਸਕਦਾ ਹੈ।
ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਟੈਲਕਮ ਪਾਊਡਰ ਅਤੇ ਕੈਂਸਰ ਦਾ ਸਬੰਧ 100% ਸਪੱਸ਼ਟ ਨਹੀਂ ਹੈ, ਪਰ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਬੱਚਿਆਂ ਨੂੰ ਟੈਲਕਮ ਪਾਊਡਰ ਲਗਾਉਣਾ ਚਾਹੁੰਦੇ ਹੋ ਤਾਂ ਡਾਕਟਰ ਦੀ ਸਲਾਹ 'ਤੇ ਨਾਨ-ਕਾਸਮੈਟਿਕ ਪਾਊਡਰ ਦੀ ਵਰਤੋਂ ਕਰੋ।
ਇਹ ਵੀ ਪੜ੍ਹੋ: Use Mobile Phone: ਇੱਕ ਦਿਨ ਵਿੱਚ ਕਿੰਨੇ ਘੰਟੇ ਕਰਨਾ ਚਾਹੀਦਾ ਫ਼ੋਨ ਦਾ ਇਸਤੇਮਾਲ? ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ
Disclaimer: ਖਬਰ 'ਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।