Why Are People Coughing Around You: ਮੌਸਮ ਦਾ ਉਤਰਾਅ-ਚੜ੍ਹਾਅ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਲੈ ਕੇ ਆਉਂਦਾ ਹੈ। ਕੁਝ ਸਾਲ ਪਹਿਲਾਂ ਤੱਕ ਲਗਭਗ ਹਰ ਮੌਸਮੀ ਬਿਮਾਰੀ ਖਾਸ ਕਰਕੇ ਜ਼ੁਕਾਮ, ਖੰਘ ਅਤੇ ਬੁਖਾਰ ਨੂੰ ਵਾਇਰਲ ਬੁਖਾਰ ਮੰਨਿਆ ਜਾਂਦਾ ਸੀ। ਪਰ ਹੁਣ ਇਹ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਹਰ ਦੂਜੇ ਵਿਅਕਤੀ ਨੂੰ ਖੰਘਦੇ ਦੇਖ ਰਹੇ ਹੋਵੋਗੇ। ਇਹ ਬਿਲਕੁਲ ਜ਼ਰੂਰੀ ਨਹੀਂ ਹੈ ਕਿ ਹਰ ਖੰਘਣ ਵਾਲਾ ਵਿਅਕਤੀ ਵਾਇਰਲ ਬੁਖਾਰ ਦਾ ਸ਼ਿਕਾਰ ਹੋਵੇ। ਉਸ ਦੀ ਖੰਘ ਦੇ ਕਈ ਵੱਖ-ਵੱਖ ਕਾਰਨ ਹੋ ਸਕਦੇ ਹਨ।


ਅਸਥਮਾ


ਅਸਥਮਾ ਇੱਕ ਗੰਭੀਰ ਰੋਗ ਹੈ, ਜਿਸ ਕਰਕੇ ਵਿਅਕਤੀ ਰਾਤ ਨੂੰ ਜਾਂ ਸਵੇਰੇ ਉੱਠਣ ਤੋਂ ਬਾਅਦ ਲੰਬੇ ਸਮੇਂ ਤੱਕ ਲਗਾਤਾਰ ਖੰਘ ਸਕਦਾ ਹੈ। ਇਸ ਤੋਂ ਇਲਾਵਾ ਸਾਹ ਚੜ੍ਹਨਾ, ਛਾਤੀ ਵਿਚ ਜਕੜਨ ਹੋਣਾ ਵੀ ਅਸਥਮਾ ਦੇ ਆਮ ਲੱਛਣ ਹਨ। ਜ਼ਿਆਦਾ ਖੰਘ ਦੇ ਕਾਰਨ ਅਸਥਮਾ ਅਟੈਕ ਦਾ ਖਤਰਾ ਵੀ ਵੱਧ ਜਾਂਦਾ ਹੈ।


ਐਲਰਜੀ


ਕਈ ਵਾਰ ਖੰਘ ਦਾ ਕਾਰਨ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੋ ਸਕਦੀ ਹੈ। ਬਦਲਦੀ ਹਵਾ, ਪਾਲਤੂ ਜਾਨਵਰ ਦੇ ਵਾਲਾਂ ਜਾਂ ਹਵਾ ਵਿੱਚ ਮੌਜੂਦ ਪੋਲਨਸ ਕਾਰਨ ਐਲਰਜੀ ਹੋ ਸਕਦੀ ਹੈ।


ਕੋਵਿਡ -19


ਖੰਘ ਜ਼ਿਆਦਾ ਹੋ ਰਹੀ ਹੋਵੇ। ਥਕਾਵਟ, ਕਮਜ਼ੋਰੀ ਜਾਂ ਤੇਜ਼ ਬੁਖਾਰ ਦੇ ਨਾਲ, ਕੋਵਿਡ-19 ਦੀ ਸੰਭਾਵਨਾ ਨੂੰ ਨਜ਼ਰਅੰਦਾਜ਼ ਨਾ ਕਰੋ। ਖਾਸ ਤੌਰ ‘ਤੇ ਡ੍ਰਾਈ ਕਫ ਹੋਣ ‘ਤੇ ਖੰਘ ਦੇ ਲੱਛਣਾਂ ਨੂੰ ਜ਼ਲਦੀ ਸਮਝਣਾ ਜ਼ਰੂਰੀ ਹੈ।


ਇਹ ਵੀ ਪੜ੍ਹੋ: Nightmare Disorder: ਰੋਜ਼ ਆਉਂਦੇ ਹਨ ਬੂਰੇ ਸੁਪਨੇ? ਕਿਤੇ ਤੁਹਾਨੂੰ ‘ਨਾਈਟਮੇਅਰ ਡਿਸਆਰਡਰ’ ਤਾਂ ਨਹੀਂ! ਜਾਣੇ ਕੀ ਹੈ ਇਹ ਬਿਮਾਰੀ


ਇਨਫਲੂਐਂਜ਼ਾ


ਇਨਫਲੂਐਂਜ਼ਾ ਨੂੰ ਫਲੂ ਦੇ ਨਾਂ ਨਾਲ ਵੀ ਜਾਣਿਆ ਜਾ ਰਿਹਾ ਹੈ। ਇਸ ਸੰਕ੍ਰਮਣ ਵਿੱਚ ਫਲੂ, ਜ਼ੁਕਾਮ ਅਤੇ ਸਾਹ ਦੀਆਂ ਹੋਰ ਸਮੱਸਿਆਵਾਂ ਜਾਂ ਸੰਕਰਮਣ ਵੀ ਹੋ ਸਕਦੇ ਹਨ। ਇਸ ਦੇ ਲੱਛਣ ਵੀ ਮੌਸਮੀ ਵਾਇਰਲ ਬੁਖਾਰ ਅਤੇ ਕੋਰੋਨਾ ਵਰਗੇ ਹੀ ਹਨ। ਜਿਸ ਵਿਚ ਜ਼ੁਕਾਮ, ਖੰਘ, ਬੁਖਾਰ ਅਤੇ ਸਰੀਰ ਵਿਚ ਦਰਦ ਹੋ ਸਕਦਾ ਹੈ। ਜੇਕਰ ਇਹ ਲੱਛਣ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ, ਤਾਂ ਫਲੂ ਲਈ ਟੈਸਟ ਕਰਵਾਉਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ।


ਸਮੋਕਿੰਗ


ਇਹ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਕੋਈ ਇਨਫੈਕਸ਼ਨ ਜਾਂ ਬਿਮਾਰੀ ਤੁਹਾਡੀ ਖੰਘ ਦਾ ਕਾਰਨ ਬਣੇ। ਕੁਝ ਆਦਤਾਂ ਤੁਹਾਨੂੰ ਖੰਘਣ ਲਈ ਵੀ ਮਜਬੂਰ ਕਰਦੀਆਂ ਹਨ, ਜਿਹੜੇ ਲੋਕ ਲਗਾਤਾਰ ਸਿਗਰਟ ਪੀਂਦੇ ਹਨ, ਉਨ੍ਹਾਂ ਨੂੰ ਖਾਂਸੀ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ। ਇਸ ਆਦਤ ਕਰਕੇ ਵਾਇਰਲ ਇਨਫੈਕਸ਼ਨ ਹੋ ਜਾਂਦੀ ਹੈ।


ਇਹ ਵੀ ਪੜ੍ਹੋ: ਅਕਸਰ ਰਾਤ ਨੂੰ ਆਉਂਦਾ ਅਸਥਮਾ ਅਟੈਕ...ਜਾਣੋ ਇਸ ਤੋਂ ਬਚਣ ਲਈ ਕੀ ਕਰ ਸਕਦੇ ਹਾਂ?