Tomatoes Benefits: ਟਮਾਟਰ ਹਰੀ ਸਬਜ਼ੀ ਦੀ ਜਾਨ ਹੁੰਦੀ ਹੈ। ਇਸ ਦੀ ਵਰਤੋਂ ਸਲਾਦ, ਚਟਨੀ, ਸੌਸ ਅਤੇ ਹੋਰ ਬਹੁਤ ਸਾਰੇ ਭੋਜਨਾਂ ਨੂੰ ਸੁਆਦੀ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।


ਇਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਅਤੇ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਨੂੰ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਤੋਂ ਵੀ ਬਚਾ ਸਕਦਾ ਹੈ। ਇਸ ਤੋਂ ਇਲਾਵਾ ਟਮਾਟਰ ਕਬਜ਼ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਫਾਇਦੇਮੰਦ ਹੋ ਸਕਦਾ ਹੈ। ਆਓ ਜਾਣਦੇ ਹਾਂ ਟਮਾਟਰ ਦੇ ਕੀ-ਕੀ ਫਾਇਦੇ ਹਨ...


ਟਮਾਟਰ ਵਿੱਚ ਲਾਈਕੋਪੀਨ ਨਾਮ ਦਾ ਐਂਟੀਆਕਸੀਡੈਂਟ ਹੁੰਦਾ ਹੈ। ਜੋ ਕਿ ਹਾਰਟ ਦੀ ਬਿਮਾਰੀ ਅਤੇ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ। ਟਮਾਟਰ ਵਿੱਚ ਵਿਟਾਮਿਨ C ਹੀ ਨਹੀਂ ਸਗੋਂ ਸੋਡੀਅਮ, ਫਾਸਫੋਰਸ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਸਲਫਰ ਵਰਗੇ ਪਾਵਰਫੁੱਲ ਤੱਤ ਪਾਏ ਜਾਂਦੇ ਹਨ। ਇਸ 'ਚ ਮੌਜੂਦ ਗਲੂਟਾਥਿਓਨ ਇਮਿਊਨਿਟੀ ਵਧਾ ਕੇ ਕਈ ਬਿਮਾਰੀਆਂ ਤੋਂ ਬਚਾ ਸਕਦਾ ਹੈ।


ਕੀ ਹਨ ਟਮਾਟਰ ਦੇ ਫਾਇਦੇ ਅਤੇ ਕੈਂਸਰ ਦੇ ਖਤਰੇ ਨੂੰ ਕਿਵੇਂ ਕਰਦਾ ਘੱਟ


ਰਿਸਰਚ ਵਿੱਚ ਪਤਾ ਲੱਗਿਆ ਹੈ ਕਿ ਜਦੋਂ ਮੋਨੋਪੌਜ ਤੋਂ ਬਾਅਦ ਔਰਤਾਂ ਟਮਾਟਰ ਖਾਂਦੀਆਂ ਹਨ, ਤਾਂ ਬ੍ਰੈਸਟ ਕੈਂਸਰ ਦਾ ਰਿਸਕ ਕਾਫੀ ਘੱਟ ਹੋ ਜਾਂਦਾ ਹੈ। ਇਸ ਵਿੱਚ ਗਲੂਟਾਥੀਓਨ ਨਾਮ ਦਾ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ। ਜੋ ਕਿ ਹਾਰਮੋਨਸ ਤੇ ਸਕਾਰਾਤਮਕ ਪ੍ਰਭਾਵ ਪਾ ਕੇ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ।


ਭਾਰ ਘੱਟ ਕਰਨ ਵਿੱਚ ਮਦਦਗਾਰ


ਲੋਅ ਕੈਲੋਰੀ ਫੂਡ ਹੋਣ ਕਰਕੇ ਟਮਾਟਰ ਭਾਰ ਕਰਨ ਵਿੱਚ ਮਦਦਗਾਰ ਹੈ। ਇਸ ਵਿੱਚ ਪਾਣੀ ਦੇ ਨਾਲ ਹੀ ਫਾਈਬਰ ਵੀ ਕਾਫੀ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਕਰਕੇ ਭਾਰ ਘੱਟ ਕਰਨ ਵਿੱਚ ਇਹ ਕਾਫੀ ਮਦਦਗਾਰ ਹੋ ਸਕਦਾ ਹੈ। ਇਹ ਭਾਰ ਕੰਟਰੋਲ ਕਰਨ ਵਿੱਚ ਮਦਦਗਾਰ ਹੈ। ਇਸ ਨੂੰ 'ਫਿਲਿੰਗ ਫੂਡ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।


ਪਾਚਨ ਸ਼ਕਤੀ ਵਧਾਉਣ ਵਿੱਚ ਮਦਦਗਾਰ


ਟਮਾਟਰ ਵਿੱਚ ਮੌਜੂਦ ਕਲੋਰਿਨ ਅਤੇ ਸਲਫਰ ਕਰਕੇ ਪਾਚਨ ਸ਼ਕਤੀ ਵਧਦੀ ਹੈ ਅਤੇ ਗੈਸ ਕਬਜ ਵਰਗੀ ਪਰੇਸ਼ਾਨੀ ਦੂਰ ਹੁੰਦੀ ਹੈ। ਟਮਾਟਰ ਸਾਡੇ ਸਰੀਰ ਵਿਚੋਂ ਖਰਾਬ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦਾ ਹੈ।