Cold In Winter: ਕੜਕਦੀ ਠੰਢ ਤੇ ਮੀਂਹ ਨੇ ਲੋਕਾਂ ਨੂੰ ਠੰਢ ਨਾਲ ਕੰਬਣ ਲਈ ਮਜਬੂਰ ਕਰ ਦਿੱਤਾ ਹੈ। ਇਸ ਸਰਦੀ 'ਚ ਲੋਕ ਸਰਦੀ-ਖੰਘ, ਮੌਸਮੀ ਬੁਖਾਰ ਤੇ ਫਲੂ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਬਰਸਾਤ ਦਾ ਮੌਸਮ ਆਉਂਦੇ ਹੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਸਰੀਰ ਜਲਦੀ ਹੀ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।

ਬਰਸਾਤ ਦੇ ਮੌਸਮ 'ਚ ਬੱਚੇ ਤੇ ਬਜ਼ੁਰਗ ਸਭ ਤੋਂ ਵੱਧ ਬਿਮਾਰ ਹੁੰਦੇ ਹਨ। ਹਾਲਾਂਕਿ ਖਾਣ-ਪੀਣ 'ਚ ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਤੁਸੀਂ ਇਨ੍ਹਾਂ ਬੀਮਾਰੀਆਂ ਤੋਂ ਬੱਚ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਫਲੂ ਜਾਂ ਜੁਕਾਮ ਖਾਂਸੀ ਤੋਂ ਬਚ ਸਕਦੇ ਹੋ।

ਮੌਸਮੀ ਫਲੂ ਲਈ ਘਰੇਲੂ ਉਪਚਾਰ
1. ਹਲਦੀ ਵਾਲਾ ਦੁੱਧ- ਬਦਲਦੇ ਮੌਸਮ 'ਚ ਤੁਹਾਨੂੰ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ, ਕਿਉਂਕਿ ਹਲਦੀ ਵਾਲਾ ਦੁੱਧ ਗਰਮ ਹੁੰਦਾ ਹੈ ਤੇ ਇਸ 'ਚ ਐਂਟੀਬਾਇਓਟਿਕਸ ਹੁੰਦੇ ਹਨ। ਇਸ ਲਈ ਹਲਦੀ ਵਾਲਾ ਦੁੱਧ ਕਿਸੇ ਵੀ ਤਰ੍ਹਾਂ ਦੀ ਲਾਗ ਨੂੰ ਰੋਕਣ 'ਚ ਕਾਰਗਰ ਹੈ। ਹਲਦੀ ਵਾਲਾ ਦੁੱਧ ਪੀਣ ਨਾਲ ਤੁਸੀਂ ਵਾਇਰਲ ਤੇ ਜੁਕਾਮ ਖੰਘ ਤੋਂ ਬਚੋਗੇ।

ਕੋਰੋਨਾ ਮਹਾਮਾਰੀ ਤੋਂ ਬਚਣ ਲਈ ਲੋਕ ਇਨ੍ਹੀਂ ਦਿਨੀਂ ਹਲਦੀ ਵਾਲਾ ਦੁੱਧ ਪੀ ਰਹੇ ਹਨ। ਹਲਦੀ ਵਾਲਾ ਦੁੱਧ ਬਣਾਉਣ ਲਈ ਇਕ ਗਲਾਸ ਕੋਸੇ ਦੁੱਧ 'ਚ ਚੌਥਾਈ ਚਮਚ ਹਲਦੀ ਮਿਲਾ ਕੇ ਪੀਓ। ਜੇਕਰ ਤੁਹਾਨੂੰ ਸਵਾਦ ਪਸੰਦ ਨਹੀਂ ਹੈ ਤਾਂ ਹਲਦੀ ਪਾ ਕੇ ਦੁੱਧ ਨੂੰ ਉਬਾਲ ਲਓ। ਇਸ ਨਾਲ ਹਲਦੀ ਦੀ ਬਦਬੂ ਦੂਰ ਹੋ ਜਾਵੇਗੀ।

2. ਚਵਨਪ੍ਰਾਸ਼ ਖਾਓ - ਬਰਸਾਤ ਦਾ ਮੌਸਮ ਹੈ, ਚਵਨਪ੍ਰਾਸ਼ ਜ਼ਰੂਰ ਖਾਓ। ਆਯੁਰਵੇਦ 'ਚ ਚਵਨਪ੍ਰਾਸ਼ ਨੂੰ ਬਹੁਤ ਫ਼ਾਇਦੇਮੰਦ ਮੰਨਿਆ ਗਿਆ ਹੈ। ਇਹ ਇਕ ਅਜਿਹੀ ਦਵਾਈ ਹੈ ਜੋ ਤੁਹਾਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਤੋਂ ਬਚਾਉਂਦੀ ਹੈ। ਤੁਸੀਂ ਰੋਜ਼ ਰਾਤ ਨੂੰ ਦੁੱਧ ਦੇ ਨਾਲ ਇੱਕ ਚਮਚ ਚਵਨਪ੍ਰਾਸ਼ ਖਾ ਸਕਦੇ ਹੋ। ਹਲਕੀ ਜ਼ੁਕਾਮ ਅਤੇ ਖਾਂਸੀ 'ਚ ਚਵਨਪ੍ਰਾਸ਼ ਨਾਲ ਆਰਾਮ ਮਿਲੇਗਾ।

3. ਭਾਫ਼ ਲਓ - ਮੀਂਹ ਆਉਂਦੇ ਹੀ ਲੋਕਾਂ ਨੂੰ ਪਹਿਲਾਂ ਜੁਕਾਮ ਤੇ ਖੰਘ ਹੁੰਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਭਾਫ਼ ਲੈਣੀ ਚਾਹੀਦੀ ਹੈ। ਭਾਫ਼ ਲੈਣ ਨਾਲ ਬੰਦ ਨੱਕ ਖੁੱਲ੍ਹ ਜਾਂਦਾ ਹੈ ਤੇ ਸਾਹ ਵਾਲੀ ਨਾਲੀ ਦੀ ਸੋਜ ਵੀ ਘੱਟ ਜਾਂਦੀ ਹੈ। ਤੁਸੀਂ ਸਾਦੇ ਪਾਣੀ ਦੀ ਭਾਫ਼ ਲੈ ਸਕਦੇ ਹੋ ਜਾਂ ਪਾਣੀ 'ਚ ਕੁੱਝ ਡਰੋਪ ਟੀ ਟ੍ਰੀ ਆਇਲ, ਯੂਕਲਿਪਟਸ ਆਇਲ, ਲੈਮਨਗ੍ਰਾਸ ਆਇਲ, ਲੌਂਗ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਸਕਦੇ ਹੋ। ਗਲੇ ਦੀ ਖਰਾਸ਼ ਤੇ ਛਾਤੀ ਦੀ ਜਕੜਨ 'ਚ ਵੀ ਭਾਪ ਰਾਹਤ ਦੇਵੇਗੀ।

4. ਖਾਂਸੀ ਤੇ ਜੁਕਾਮ ਹੋਣ 'ਤੇ ਅਪਣਾਓ ਇਹ ਘਰੇਲੂ ਉਪਾਅ - ਖੰਘ ਜਾਂ ਜੁਕਾਮ ਹੋਣ 'ਤੇ ਲੌਂਗ ਦਾ ਸੇਵਨ ਕਰੋ। ਲੌਂਗ ਨੂੰ ਪੀਸ ਕੇ ਸ਼ਹਿਦ 'ਚ ਮਿਲਾ ਕੇ ਦਿਨ 'ਚ 2-3 ਵਾਰ ਖਾਓ। ਇਸ ਨਾਲ ਤੁਹਾਨੂੰ ਖੰਘ 'ਚ ਕਾਫੀ ਰਾਹਤ ਮਿਲੇਗੀ। ਖੰਘ ਤੇ ਜੁਕਾਮ 'ਚ ਤੁਲਸੀ ਅਦਰਕ ਦੀ ਚਾਹ ਵੀ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫ਼ੀ ਫ਼ਾਇਦਾ ਮਿਲੇਗਾ। ਤੁਸੀਂ ਚਾਹੋ ਤਾਂ ਇਸ ਚਾਹ 'ਚ ਚੀਨੀ ਦੀ ਬਜਾਏ ਗੁੜ ਵੀ ਮਿਲਾ ਸਕਦੇ ਹੋ।

Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904