ਦੀਵਾਲੀ ਦੇ ਨੇੜੇ-ਤੇੜੇ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੀ ਹਵਾ ਦੀ ਗੁਣਵੱਤਾ ਇੰਨੀ ਖਰਾਬ ਹੋ ਜਾਂਦੀ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਦਫਤਰ ਜਾਣਾ ਹੁੰਦਾ ਹੈ ਤਾਂ ਅਸੀਂ ਤੁਹਾਡੇ ਲਈ ਖਾਸ ਟਿਪਸ ਲੈ ਕੇ ਆਏ ਹਾਂ। ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਇਨ੍ਹਾਂ ਨੁਸਖਿਆਂ ਦਾ ਪਾਲਣ ਕਰੋ ਤਾਂ ਜੋ ਤੁਹਾਨੂੰ ਹਵਾ ਪ੍ਰਦੂਸ਼ਣ ਕਾਰਨ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।


ਦੀਵਾਲੀ ਤੋਂ ਬਾਅਦ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਅਜੀਬ ਕਿਸਮ ਦੀ ਧੁੰਦ ਨਾਲ ਘਿਰ ਜਾਂਦੇ ਹਨ ਅਤੇ ਇਹ ਸਮੱਸਿਆ ਕਾਫੀ ਦੇਰ ਤੱਕ ਬਣੀ ਰਹਿੰਦੀ ਹੈ। ਇਹ ਧੂੰਆਂ ਗੰਦੀ ਹਵਾ ਨਾਲ ਬਣਿਆ ਹੁੰਦਾ ਹੈ, ਜਿਸ ਵਿੱਚ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਹਨ। ਇਹ ਇੰਨਾ ਖਤਰਨਾਕ ਹੈ ਕਿ ਇਸ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਇਸ ਕਾਰਨ ਖਾਂਸੀ, ਗਲੇ ਦੀ ਜਲਣ ਵੀ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਦੌਰਾਨ ਅਸਥਮਾ ਅਤੇ ਦਿਲ ਦੀਆਂ ਗੰਭੀਰ ਬਿਮਾਰੀਆਂ ਵੀ ਵੱਧ ਜਾਂਦੀਆਂ ਹਨ। ਅਜਿਹੇ 'ਚ ਸਾਨੂੰ ਇਸ ਤੋਂ ਬਚਣ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।


ਬਾਹਰ ਜਾਣ ਤੋਂ ਪਹਿਲਾਂ ਹਵਾ ਦੀ ਗੁਣਵੱਤਾ ਦੀ ਜਾਂਚ ਕਰਨਾ ਯਕੀਨੀ ਬਣਾਓ: ਆਪਣੇ ਆਪ ਨੂੰ ਹਵਾ ਪ੍ਰਦੂਸ਼ਣ ਤੋਂ ਬਚਾਉਣ ਲਈ ਪਹਿਲਾ ਕਦਮ ਇਹ ਹੈ ਆਪਣੇ ਖੇਤਰ ਵਿੱਚ ਹਵਾ ਦੀ ਗੁਣਵੱਤਾ ਬਾਰੇ ਸੁਚੇਤ ਹੋ ਜਾਓ। ਹਵਾ ਦੀ ਗੁਣਵੱਤਾ ਨੂੰ ਜਾਣਨਾ ਤੁਹਾਡੀਆਂ ਬਾਹਰੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਪ੍ਰਦੂਸ਼ਣ ਦੇ ਉੱਚ ਪੱਧਰਾਂ ਦੇ ਸੰਪਰਕ ਤੋਂ ਬਚਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।


ਸਵੇਰ ਦੀ ਸੈਰ ਤੋਂ ਬਚੋ: ਜਦੋਂ ਹਵਾ ਪ੍ਰਦੂਸ਼ਣ ਆਪਣੇ ਉੱਚ ਪੱਧਰ 'ਤੇ ਪਹੁੰਚ ਜਾਵੇ ਤਾਂ ਸਵੇਰ ਦੀ ਸੈਰ ਤੋਂ ਬਚੋ। ਇਸ ਕਾਰਨ ਤੁਹਾਨੂੰ ਸਾਹ ਲੈਣ 'ਚ ਦਿੱਕਤ ਅਤੇ ਸਰੀਰ 'ਚ ਕਈ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਜੋ ਤੁਹਾਡੀ ਸਾਹ ਦੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਹ ਪ੍ਰਦੂਸ਼ਣ ਤੁਹਾਡੇ ਫੇਫੜਿਆਂ ਅਤੇ ਸਾਹ ਨਾਲੀਆਂ ਨੂੰ ਪਰੇਸ਼ਾਨ ਕਰ ਸਕਦੇ ਹਨ, ਜਿਸ ਨਾਲ ਸਾਹ ਦੀਆਂ ਕਈ ਸਮੱਸਿਆਵਾਂ ਜਿਵੇਂ ਦਮਾ, ਛਾਤੀ ਵਿੱਚ ਦਰਦ ਆਦਿ ਹੋ ਸਕਦੀਆਂ ਹਨ।



ਬਾਹਰ ਘੱਟ ਤੋਂ ਘੱਟ ਨਿਕਲੋ: ਜਦੋਂ ਹਵਾ ਦੀ ਗੁਣਵੱਤਾ ਮਾੜੀ ਹੁੰਦੀ ਹੈ, ਤਾਂ ਆਪਣੀਆਂ ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨਾ ਸਭ ਤੋਂ ਵਧੀਆ ਹੁੰਦਾ ਹੈ, ਖਾਸ ਤੌਰ 'ਤੇ ਜ਼ੋਰਦਾਰ ਕਸਰਤ ਜਿਵੇਂ ਕਿ ਜੌਗਿੰਗ ਜਾਂ ਸਾਈਕਲਿੰਗ ਵਰਗੀ ਕਸਰਤ, ਭੀੜ ਭੜੱਕੇ ਵਾਲੇ ਇਲਾਕਿਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਆਮਤੌਰ 'ਤੇ ਵੱਧ ਹੁੰਦਾ ਹੈ। ਇਸ ਕਰਕੇ ਜ਼ਿਆਦਾ ਭੀੜ ਭੜੱਕੇ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਬਚੋ।


ਆਪਣੇ ਘਰ ਨੂੰ ਹਵਾਦਾਰ ਰੱਖੋ: ਸਹੀ ਹਵਾਦਾਰੀ ਘਰ ਦੇ ਅੰਦਰਲੇ ਹਵਾ ਦੇ ਪ੍ਰਦੂਸ਼ਕਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਚੰਗੀ ਹਵਾ ਦੀ ਗੁਣਵੱਤਾ ਵਾਲੇ ਦਿਨਾਂ ਵਿੱਚ, ਆਪਣੇ ਘਰ ਵਿੱਚ ਤਾਜ਼ੀ ਹਵਾ ਦਾ ਸੰਚਾਰ ਕਰਨ ਲਈ ਖਿੜਕੀਆਂ ਅਤੇ ਦਰਵਾਜ਼ੇ ਖੋਲ੍ਹੋ। ਰਸੋਈਆਂ ਅਤੇ ਬਾਥਰੂਮਾਂ ਵਿੱਚ ਐਗਹੋਸਟ ਪੱਖਿਆਂ ਦੀ ਵਰਤੋਂ ਵੀ ਅੰਦਰੂਨੀ ਪ੍ਰਦੂਸ਼ਕਾਂ ਨੂੰ ਹਟਾਉਣ ਵਿੱਚ ਮਦਦ ਕਰ ਸਕਦੀ ਹੈ।


ਮਾਸਕ ਪਾਓ: ਜਦੋਂ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੁੰਦੀ ਹੈ, ਤਾਂ ਬਾਹਰ ਜਾਣ ਵੇਲੇ ਇੱਕ ਸੁਰੱਖਿਆ ਮਾਸਕ ਪਾਓ। N95 ਜਾਂ N99 ਮਾਸਕ ਬਰੀਕ ਕਣਾਂ ਨੂੰ ਫਿਲਟਰ ਕਰ ਸਕਦੇ ਹਨ ਅਤੇ ਨੁਕਸਾਨਦੇਹ ਪ੍ਰਦੂਸ਼ਕਾਂ ਨੂੰ ਸਾਹ ਲੈਣ ਤੋਂ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ।


ਭਰਪੂਰ ਪਾਣੀ ਪੀਓ : ਜੇਕਰ ਤੁਹਾਨੂੰ ਰੋਜ਼ਾਨਾ ਦਫ਼ਤਰ ਜਾਣਾ ਪੈਂਦਾ ਹੈ ਤਾਂ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਪਾਣੀ ਪੀਓ। ਜਦੋਂ ਤੁਹਾਡਾ ਸਰੀਰ ਹਾਈਡਰੇਟ ਰਹਿੰਦਾ ਹੈ, ਤਾਂ ਤੁਹਾਨੂੰ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।


ਬਹੁਤ ਸਾਰੇ ਫਲ ਖਾਓ: ਆਪਣੀ ਖੁਰਾਕ ਵਿੱਚ ਵੱਧ ਤੋਂ ਵੱਧ ਵਿਟਾਮਿਨ ਸੀ ਅਤੇ ਫਲਾਂ ਨੂੰ ਸ਼ਾਮਲ ਕਰੋ। ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ​​ਹੋਵੇਗੀ।