ਹੈਲੇਂਸਕੀ : ਅੱਲ੍ਹੜਪੁਣੇ 'ਚ ਹਾਈ ਬਲੱਡ ਪ੍ਰੈੱਸ਼ਰ ਅੱਗੇ ਚਲ ਕੇ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਨਾਲ ਆਬਸੇਸਿਵ-ਕੰਪਲਸਿਵ ਡਿਸਆਰਡਰ (ਓਸੀਡੀ : ਜ਼ਰੂਰਤ ਤੋਂ ਜ਼ਿਆਦਾ ਸੋਚਣ ਕਾਰਨ ਵਤੀਰੇ 'ਚ ਦੁਹਰਾਅ ਦੀ ਸਮੱਸਿਆ), ਸਿਜੋਫਰੇਨੀਆ ਅਤੇ ਚਿੰਤਾ ਸਬੰਧੀ ਸਮੱਸਿਆਵਾਂ ਦਾ ਖ਼ਤਰਾ ਵਧ ਜਾਂਦਾ ਹੈ। ਫਿਨਲੈਂਡ ਦੇ ਖੋਜਾਰਥੀਆਂ ਦੇ ਤਾਜ਼ਾ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਵਿਚ 45 ਸਾਲ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਵਿਗਿਆਨੀਆਂ ਨੇ ਦੱਸਿਆ ਕਿ ਧੜਕਣਾਂ ਦੀਆਂ ਰਫ਼ਤਾਰ 82 ਪ੍ਰਤੀ ਮਿੰਟ ਤਕ ਹੋਣ ਦੀ ਸਥਿਤੀ 'ਚ ਓਸੀਡੀ ਦਾ ਖ਼ਤਰਾ 69 ਫ਼ੀਸਦੀ ਤਕ ਵਧ ਜਾਂਦਾ ਹੈ। ਇਸ ਤੋਂ ਇਲਾਵਾ ਸਿਜੋਫਰੇਨੀਆ ਦਾ ਖ਼ਦਸ਼ਾ 21 ਫ਼ੀਸਦ ਅਤੇ ਚਿੰਤਾ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ 18 ਫ਼ੀਸਦੀ ਤਕ ਵਧ ਜਾਂਦਾ ਹੈ। ਹਾਈ ਬਲੱਡ ਪ੍ਰੈੱਸ਼ਰ ਦੀ ਸਥਿਤੀ 'ਚ ਵੀ ਆਮ ਦੀ ਤਰ੍ਹਾਂ ਦੇ ਖ਼ਤਰੇ ਦੇਖੇ ਗਏ ਹਨ। ਮਾਹਰਾਂ ਨੇ ਅੱਲ੍ਹੜਪੁਣੇ 'ਚ ਇਸ 'ਤੇ ਵਿਸ਼ੇਸ਼ ਨਜ਼ਰ ਰੱਖਣ ਦੀ ਸਲਾਹ ਦਿੱਤੀ ਹੈ ਤਾਂ ਕਿ ਸਮੇਂ ਰਹਿੰਦਿਆਂ ਸਹੀ ਕਦਮ ਉਠਾਇਆ ਜਾ ਸਕੇ।