ਨਿਊਯਾਰਕ : ਐੱਚਆਈਵੀ ਪੀੜਤਾਂ ਦੇ ਟੀਬੀ ਦੀ ਲਪੇਟ 'ਚ ਆਉਣ ਦੇ ਕਾਰਨ ਦਾ ਪਤਾ ਲਗਾ ਲਿਆ ਗਿਆ ਹੈ। ਇਸ ਦੇ ਵਾਇਰਸ ਰੱਖਿਆ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਦਿੰਦੇ ਹਨ ਜਿਸ ਨਾਲ ਟੀਬੀ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
ਸਵੀਡਨ ਦੀ ਲਿੰਕੋਪਿੰਗ ਯੂਨੀਵਰਸਿਟੀ ਦੇ ਮੁੱਖ ਖੋਜਕਰਤਾ ਰਾਬਰਟ ਬਲੋਮਗ੍ਰਾਨ ਨੇ ਕਿਹਾ ਕਿ ਐੱਚ.ਆਈ.ਵੀ. ਪਾਜ਼ੀਟਿਵ ਵਾਲੇ ਰੋਗੀਆਂ 'ਚ ਟੀਬੀ (ਟਿਊਬਰਕਿਉਲੋਸਿਸ) ਦੇ ਇਨਫੈਕਸ਼ਨ ਦਾ 30 ਗੁਣਾ ਵੱਧ ਖ਼ਤਰਾ ਰਹਿੰਦਾ ਹੈ। ਹਾਲਾਂਕਿ ਇਸ ਦੇ ਕਾਰਨ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ।
ਨਵੀਂ ਖੋਜ 'ਚ ਇਸ ਦੇ ਕਾਰਨ ਨੂੰ ਲੱਭ ਲਿਆ ਗਿਆ ਹੈ। ਖੋਜਕਰਤਾਵਾਂ ਨੇ ਪਾਇਆ ਕਿ ਇਕ ਖਾਸ ਤਰ੍ਹਾਂ ਦੀਆਂ ਰੱਖਿਆ ਕੋਸ਼ਿਕਾਵਾਂ ਡੈਂਡਿ੍ਰਟਿਕ ਸੈੱਲਾਂ 'ਚ ਇਹ ਸਭ ਹੁੰਦਾ ਹੈ। ਇਨ੍ਹਾਂ ਦੀ ਰੱਖਿਆ ਪ੍ਰਣਾਲੀ 'ਚ ਅਹਿਮ ਭੂਮਿਕਾ ਹੁੰਦੀ ਹੈ। ਡੈਂਡਿ੍ਰਟਿਕ ਸੈੱਲ ਟਿਉਬਰਕਿਉਲੋਸਿਸ ਬੈਕਟੀਰੀਆ ਸਮੇਤ ਦੂਜੇ ਖ਼ਤਰਨਾਕ ਸੂਖਮ ਜੀਵਾਂ ਨੂੰ ਵੰਡਦਾ ਹੈ। ਇਸ ਦੇ ਬਾਅਦ ਇਹ ਟੀ ਸੈੱਲ ਨੂੰ ਸਰਗਰਮ ਕਰ ਦਿੰਦੀ ਹੈ।
ਟੀ ਸੈੱਲ ਟਿਉਬਰਕਿਉਲੋਸਿਸ ਬੈਕਟੀਰੀਆ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੰਦੀ ਹੈ ਪਰ ਐੱਚਆਈਵੀ ਵਾਇਰਸ ਨਾਲ ਇਸ ਦੀ ਕਾਰਜ ਸਮਰੱਥਾ ਘੱਟ ਜਾਂਦੀ ਹੈ। ਇਸ ਨਾਲ ਟੀਬੀ ਬੈਕਟੀਰੀਆ ਹਾਵੀ ਹੋਣ ਲੱਗਦੇ ਹਨ।