ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਬੀਤੇ ਦਿਨੀਂ ਰੋਹੜੂ ਵਿੱਚ ਔਰਤ ਦੀ ਕੋਮਾ ਵਿੱਚ ਚਲੇ ਜਾਣ ਕਾਰਨ ਮੌਤ ਹੋਣ ਸਬੰਧੀ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਕਤ ਔਰਤ ਨੂੰ ਮ੍ਰਿਤਕਾ ਨੂੰ ਹਸਪਤਾਲ ਨੇ ਭੁਲੇਖੇ ਨਾਲ ਏਡਜ਼ ਦੀ ਮਰੀਜ਼ ਐਲਾਨ ਦਿੱਤਾ ਸੀ, ਜਿਸ ਕਾਰਨ ਉਸ ਨੂੰ ਇੰਨਾ ਸਦਮਾ ਲੱਗਾ ਕਿ ਉਹ ਕੋਮਾ ਵਿੱਚ ਹੀ ਚਲੀ ਗਈ।


ਅੱਜ ਇਸ ਮਾਮਲੇ ਨੂੰ ਕਾਂਗਰਸੀ ਵਿਧਾਇਕ ਮੋਹਨ ਬਰਾਗਟਾ ਨੇ ਵਿਧਾਨ ਸਭਾ ਵਿੱਚ ਚੁੱਕਿਆ। ਉਨ੍ਹਾਂ ਕਿਹਾ ਕਿ ਰੋਹੜੂ ਦੀ 22 ਸਾਲਾ ਮੁਟਿਆਰ ਦੀ ਰਿਪੋਰਟ ਵਿੱਚ ਸੰਜੀਵਨੀ ਹਸਪਤਾਲ ਨੇ ਉਸ ਨੂੰ ਐਚਆਈਵੀ ਪੌਜ਼ੀਟਿਵ ਦਰਸਾ ਦਿੱਤਾ ਸੀ। ਇਸ ਰਿਪੋਰਟ ਨਾਲ ਉਹ ਕੋਮਾ ਵਿੱਚ ਚਲੀ ਗਈ ਤੇ ਆਈਜੀਐਮਸੀ ਵਿੱਚ ਉਸ ਦੀ ਮੌਤ ਹੋ ਗਈ।

ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਸ ਕੁੜੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੇ ਨਾਲ-ਨਾਲ ਨਿਜੀ ਹਸਪਤਾਲ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਹੈ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸਿਹਤ ਸੇਵਾਵਾਂ ਦੇ ਨਿਰਦੇਸ਼ਕ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੰਦਿਆਂ 15 ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਰਿਪੋਰਟ ਮਗਰੋਂ ਕਾਰਵਾਈ ਕੀਤੀ ਜਾਵੇਗੀ।