ਨਵੀਂ ਦਿੱਲੀ: ਮਹਾਂਮਾਰੀ ਨੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਸਿਹਤ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਤੇ ਜਾਗਰੂਕ ਬਣਾਇਆ ਹੈ। ਦੁਨੀਆ ਭਰ ਵਿੱਚ, ਬਹੁਤ ਸਾਰੇ ਲੋਕਾਂ ਨੇ ਆਪਣੀ ਭਲਾਈ ਨੂੰ ਤਰਜੀਹ ਦੇਣਾ ਸ਼ੁਰੂ ਕਰ ਦਿੱਤਾ ਹੈ, ਪੜ੍ਹਨਾ ਤੇ ਉਨ੍ਹਾਂ ਵੱਖ ਵੱਖ ਤਰੀਕਿਆਂ ਬਾਰੇ ਤੇਜ਼ੀ ਨਾਲ ਸਿੱਖਿਆ ਜਾ ਰਿਹਾ, ਜਿਸ ਵਿੱਚ ਇਹ ਸਦਾ ਵਿਕਸਤ ਹੋਣ ਵਾਲਾ ਵਿਸ਼ਾਣੂ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਜਿਵੇਂ ਸਰੀਰ ਦੇ ਦੂਜੇ ਅੰਗਾਂ ਦੀ ਤਰ੍ਹਾਂ, ਇਹ ਮਹਾਮਾਰੀ ਵਾਇਰਸ ਮਨੁੱਖੀ ਦਿਮਾਗ ਨੂੰ ਵੀ ਪ੍ਰਭਾਵਿਤ ਕਰਦਾ ਹੈ। ਵੈਬਐਮਡੀ (WebMD) ਦੇ ਇੱਕ ਅਧਿਐਨ ਦੇ ਅਨੁਸਾਰ, ਕੋਵਿਡ-19 ਵਾਲੇ 7 ਵਿੱਚੋਂ 1 ਵਿਅਕਤੀ ਨੂੰ ਦਿਮਾਗੀ ਪੱਧਰ ਉੱਤੇ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਦਿਮਾਗ਼ੀ ਉਲਝਣ, ਸੁੰਘਣ-ਸ਼ਕਤੀ ਦਾ ਨੁਕਸਾਨ, ਜਾਨਲੇਵਾ ਸਟਰੋਕ ਤੇ ਇੱਥੋਂ ਤਕ ਕਿ ਮੌਤ ਨੂੰ ਵੀ ਝੱਲਿਆ ਹੈ।
ਡਾਕਟਰ ਵਿਨੈ ਗੋਇਲ, ਨਿਰਦੇਸ਼ਕ, ਨਿਊਰੌਲੋਜੀ ਇਨਸਟੀਚਿਊਟ ਆਫ ਨਿਊਰੋ-ਸਾਇੰਸਜ਼, ਮੇਦਾਂਤਾ ਦੇ ਖੋਜ ਅਧਿਐਨ ਦੇ ਅਧਾਰ ਤੇ, ਚਾਰ ਪ੍ਰਮੁੱਖ ਤਰੀਕੇ ਹਨ ਜਿਸ ਨਾਲ ਕੋਵਿਡ-19 ਵਿਸ਼ਾਣੂ ਦਿਮਾਗ ਨੂੰ ਪ੍ਰਭਾਵਤ ਕਰ ਸਕਦਾ ਹੈ:
1. ਮਹਾਮਾਰੀ ਦੇ ਵਾਇਰਸ ਦਿਮਾਗ ਵਿੱਚ ਘੁਸਪੈਠ ਕਰਨ ਦੀ ਸਮਰੱਥਾ ਹੁੰਦੀ ਹੈ, ਜਿਸ ਨਾਲ ਗੰਭੀਰ ਕਿਸਮ ਦੀ ਅਚਾਨਕ ਲਾਗ ਲੱਗ ਜਾਂਦੀ ਹੈ। ਇਹ ਵਾਇਰਸ ਖ਼ੂਨ ਦੇ ਪ੍ਰਵਾਹ ਜਾਂ ਨਸਾਂ ਦੇ ਅੰਦਰ ਦਾਖਲ ਹੋ ਸਕਦਾ ਹੈ, ਜਿਸ ਦਾ ਪਤਾ ਸੁੰਘਣ-ਸ਼ਕਤੀ ਦੇ ਨੁਕਸਾਨ ਦੁਆਰਾ ਲੱਗਦਾ ਹੈ।
2. ਇਮਿਊਨ ਸਿਸਟਮ, ਇਸ ਮਹਾਮਾਰੀ ਵਾਇਰਸ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵਿਚ, ਸਰੀਰ ਉੱਤੇ ਇਕ ਭਿਆਨਕ ਸੋਜਸ਼ ਪ੍ਰਤੀਕ੍ਰਿਆ ਪੈਦਾ ਕਰ ਸਕਦਾ ਹੈ, ਜੋ ਟਿਸ਼ੂਆਂ ਅਤੇ ਅੰਗਾਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ।
3. ਸਰੀਰਕ ਤਬਦੀਲੀਆਂ ਜਿਹੜੀਆਂ ਸਰੀਰ ਵਿਚ ਵਾਇਰਸ ਕਾਰਨ ਹੁੰਦੀਆਂ ਹਨ, ਜੋ ਦਿਮਾਗ ਨੂੰ ਸੁੰਨ ਕਰ ਸਕਦੀਆਂ ਹਨ।
4. ਮਰੀਜ਼ ਨੂੰ ਦੌਰਾ ਪੈ ਸਕਦਾ ਹੈ। ਬਿਮਾਰੀ ਵਾਲੇ ਮਰੀਜ਼ਾਂ ਵਿੱਚ ਖੂਨ ਦਾ ਗੁੱਥਾ ਜੰਮਣ ਦਾ ਸਿਸਟਮ ਬਹੁਤ ਹੀ ਅਸਧਾਰਨ ਹੈ। ਜੇ ਇਹ ਲਹੂ ਦੇ ਥੱਕੇ ਦਿਮਾਗ ਨੂੰ ਜਾਣ ਵਾਲੀਆਂ ਨਾੜੀਆਂ ਨੂੰ ਤੰਗ ਕਰ ਦਿੰਦੇ ਹਨ, ਤਾਂ ਮਰੀਜ਼ ਇਕ ਸਟਰੋਕ ਦਾ ਸ਼ਿਕਾਰ ਹੋ ਸਕਦਾ ਹੈ।
‘ਦਿਮਾਗ ਦੀ ਧੁੰਦ’ (Brain Fog) ਇਕ ਸ਼ਬਦ ਹੈ ਜੋ ਆਮ ਤੌਰ ਤੇ ਦਿਮਾਗ ਦੀਆਂ ਕੋਵਿਡ ਪੇਚੀਦਗੀਆਂ ਦਾ ਹਵਾਲਾ ਦੇਣ ਲਈ ਵਰਤਿਆ ਜਾਂਦਾ ਹੈ। ਡਾ. ਗੋਇਲ ਦਾ ਕਹਿਣਾ ਹੈ ਕਿ ਇਹ ਦਿਮਾਗ਼ ਨਾਲ ਜੁੜੇ ਵਾਹਿਰਸ ਦੇ ਵੱਖੋ ਵੱਖਰੇ ਲੱਛਣਾਂ ਨੂੰ ਸ਼ਾਮਲ ਕਰਦਾ ਹੈ।
“ਇਹ ਲੱਛਣ ਅਕਸਰ ਵਾਇਰਸ ਤੋਂ ਠੀਕ ਹੋਣ ਦੇ ਕੁਝ ਹਫ਼ਤਿਆਂ ਬਾਅਦ ਅਨੁਭਵ ਹੁੰਦੇ ਹਨ। ਕੁਝ ਸਧਾਰਨ ਸੰਕੇਤਾਂ ਵਿੱਚ ਥੋੜ੍ਹੇ ਸਮੇਂ ਲਈ ਯਾਦਦਾਸ਼ਤ ਦੀ ਘਾਟ, ਇਕਾਗਰਤਾ ਦੀ ਘਾਟ ਜਾਂ ਥਕਾਵਟ ਸ਼ਾਮਲ ਹਨ। ਦੂਸਰੇ ਹੋਰ ਗੰਭੀਰ ਲੱਛਣਾਂ ਤੋਂ ਗ੍ਰਸਤ ਹੋ ਸਕਦੇ ਹਨ ਜਿਵੇਂ ਕਿ ਉਲਝਣ, ਸੁੰਘਣ ਸ਼ਕਤੀ ਅਤੇ ਸੁਆਦ ਦਾ ਨੁਕਸਾਨ, ਸਿਰ ਦਰਦ, ਦੌਰੇ ਅਤੇ ਸਟ੍ਰੋਕ। ਇਹ ਲੰਬੇ ਸਮੇਂ ਲਈ ਆਕਸੀਜਨ ਦੇ ਹੇਠਲੇ ਪੱਧਰ ਦੇ ਕਾਰਨ ਹੈ। ”
ਕੋਵਿਡ-19 ਦੇ ਲੰਬੇ ਸਮੇਂ ਦੇ ਪ੍ਰਭਾਵ
ਉਹ ਮਰੀਜ਼ ਜਿਨ੍ਹਾਂ ਨੂੰ ਚੁੱਪ-ਚੁਪੀਤੇ ਸਟ੍ਰੋਕ ਜਾਂ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਤੇ ਜਿਨ੍ਹਾਂ ਦੇ ਦਿਮਾਗ ਨੂੰ ਨੁਕਸਾਨ ਪੁੱਜਿਆ, ਉਨ੍ਹਾਂ ਨੂੰ ਲੰਮੇ ਸਮੇਂ ਤੱਕ ਕੋਵਿਡ ਦੇ ਬਾਅਦ ਦੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਜੇ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੇ ਮਾੜੇ ਲੱਛਣਾਂ ਦਾ ਸਾਹਮਣਾ ਹੁੰਦਾ ਹੈ, ਤਾਂ ਉਨ੍ਹਾਂ ਬਾਰੇ ਮਰੀਜ਼ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।