Egg: ਅੰਡੇ ਵਿੱਚ ਪ੍ਰੋਟੀਨ, ਵਿਟਾਮਿਨ ਬੀ2 (ਰਾਇਬੋਫਲੇਵਿਨ), ਵਿਟਾਮਿਨ ਬੀ12, ਵਿਟਾਮਿਨ ਡੀ, ਸੇਲੇਨੀਅਮ ਅਤੇ ਆਇਓਡੀਨ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਇਸ ਵਿੱਚ ਕੋਲੀਨ, ਆਇਰਨ ਅਤੇ ਫੋਲੇਟ ਵੀ ਵੱਡੀ ਮਾਤਰਾ ਵਿੱਚ ਹੁੰਦਾ ਹੈ। ਇਹ ਸਰੀਰ ਲਈ ਬਹੁਤ ਸਿਹਤਮੰਦ ਹੁੰਦਾ ਹੈ ਅਤੇ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।


ਅੰਡੇ 'ਚ ਕੋਲੈਸਟ੍ਰਾਲ ਹੁੰਦਾ ਹੈ, ਜੋ ਤੁਹਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਅਤੇ ਜੇਕਰ ਇਸ ਦਾ ਪੱਧਰ ਵੱਧ ਜਾਵੇ ਤਾਂ ਇਹ ਤੁਹਾਨੂੰ ਪਰੇਸ਼ਾਨ ਵੀ ਕਰ ਸਕਦਾ ਹੈ। ਪਰ ਕੀ ਤੁਹਾਨੂੰ ਇਸ ਇੱਕ ਚੀਜ਼ ਦੇ ਕਾਰਨ ਇਸ ਨੂੰ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ?


ਕੋਲੈਸਟ੍ਰੋਲ ਵਧਣ ਨਾਲ ਤੁਹਾਨੂੰ ਹੋ ਸਕਦੀਆਂ ਦਿਲ ਨਾਲ ਜੁੜੀਆਂ ਬਿਮਾਰੀਆਂ 


ਅਸੀਂ ਸਾਰੇ ਜਾਣਦੇ ਹਾਂ ਕਿ ਕੋਲੈਸਟ੍ਰੋਲ ਵਧਣ ਨਾਲ ਦਿਲ ਨੂੰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਕਿਉਂਕਿ ਜੇਕਰ ਤੁਹਾਡਾ ਕੋਲੈਸਟ੍ਰੋਲ ਵਧਦਾ ਹੈ ਤਾਂ ਤੁਸੀਂ ਦਿਲ ਦੀ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ। ਜਾਂ ਦਿਲ ਦੇ ਦੌਰੇ ਦਾ ਖ਼ਤਰਾ ਵੀ ਵੱਧ ਸਕਦਾ ਹੈ। ਕੋਲੈਸਟ੍ਰੋਲ ਦੀਆਂ ਦੋ ਕਿਸਮਾਂ ਹਨ। ਇੱਕ ਹੈਲਥੀ ਅਤੇ ਦੂਜਾ ਨਾਨ-ਹੈਲਥੀ।


ਹੈਲਥੀ ਕੋਲੈਸਟ੍ਰੋਲ ਹੈਲਥੀ ਸੈੱਲ ਅਤੇ ਟਿਸ਼ੂ ਦੇ ਨਾਲ-ਨਾਲ ਐਸਟ੍ਰੋਜਨ, ਟੈਸਟੋਸਟੇਰੋਨ ਅਤੇ ਏਡ੍ਰੋਨਾਲਾਈਨ ਵਰਗੇ ਹਾਰਮੋਨ ਬਣਾਉਂਦੇ ਹਨ ਜੋ ਸਰੀਰ ਲਈ ਬਹੁਤ ਵਧੀਆ ਹੁੰਦੇ ਹਨ। ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਸਰੀਰ ਵਿੱਚ ਗੈਰ-ਸਿਹਤਮੰਦ ਕੋਲੈਸਟ੍ਰੋਲ ਵੱਧ ਜਾਂਦਾ ਹੈ ਅਤੇ ਸਿਰਫ ਕੋਲੈਸਟ੍ਰੋਲ ਹੀ ਨਹੀਂ ਸਗੋਂ ਐੱਲ.ਡੀ.ਐੱਲ ਅਤੇ ਖਰਾਬ ਕੋਲੈਸਟ੍ਰੋਲ ਵੀ ਵੱਧ ਜਾਂਦਾ ਹੈ।


ਇਹ ਵੀ ਪੜ੍ਹੋ: Brain Generate Electricity: ਕੀ ਸੱਚ-ਮੁੱਚ ਦਿਮਾਗ ਨਾਲ ਜਾਗ ਜਾਵੇਗੀ ਬੱਤੀ? ਜਾਣੋ ਇਨਸਾਨ ਦਾ ਮਾਇੰਡ ਕਿੰਨੀ ਪੈਦਾ ਕਰ ਸਕਦੈ ਬਿਜਲੀ


ਐਲਡੀਐਲ ਕੋਲੇਸਟ੍ਰੋਲ ਦਾ ਹਾਈ ਲੈਵਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਲਈ ਖ਼ਤਰਨਾਕ


ਜਦੋਂ ਕਿ ਐਲਡੀਐਲ ਕੋਲੇਸਟ੍ਰੋਲ ਦਾ ਹਾਈ ਲੈਵਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਲਈ ਤੁਹਾਡੇ ਖਤਰੇ ਨੂੰ ਵਧਾਉਂਦਾ ਹੈ। ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦਾ ਕਹਿਣਾ ਹੈ ਕਿ ਐਚਡੀਐਲ ਕੋਲੇਸਟ੍ਰੋਲ ਖੂਨ ਵਿੱਚ ਕੋਲੇਸਟ੍ਰੋਲ ਨੂੰ ਫਸਾ ਲੈਂਦਾ ਹੈ ਅਤੇ ਇਸ ਨੂੰ ਬਾਹਰ ਕੱਢਣ ਲਈ ਲੀਵਰ ਵਿੱਚ ਵਾਪਸ ਲੈ ਜਾਂਦਾ ਹੈ। ਇਹੀ ਕਾਰਨ ਹੈ ਕਿ ਐਚਡੀਐਲ ਕੋਲੇਸਟ੍ਰੋਲ ਦਿਲ ਨਾਲ ਸਬੰਧਤ ਸਮੱਸਿਆਵਾਂ ਦੇ ਖਤਰੇ ਨੂੰ ਘਟਾਉਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।


ਅੰਡੇ ਵਿੱਚ ਹੁੰਦੇ ਹੈਲਥੀ ਕੋਲੈਸਟ੍ਰੋਲ


ਅੰਡੇ 'ਚ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਪਰ ਇਹ ਸਿਹਤ ਲਈ ਹਾਨੀਕਾਰਕ ਨਹੀਂ ਹੁੰਦੇ। ਇਹ ਹੋਰ ਭੋਜਨ ਪਦਾਰਥਾਂ ਵਿੱਚ ਮੌਜੂਦ ਕੋਲੈਸਟ੍ਰੋਲ ਤੋਂ ਬਿਲਕੁਲ ਵੱਖਰੇ ਹਨ। ਜਿਵੇਂ ਚਰਬੀ ਅਤੇ ਗੈਰ-ਸਿਹਤਮੰਦ ਚਰਬੀ ਵਿੱਚ ਕੋਲੈਸਟ੍ਰੋਲ ਹੁੰਦਾ ਹੈ, ਉਹ ਵੱਖੋ-ਵੱਖਰੇ ਹੁੰਦੇ ਹਨ।


ਰੋਜ਼ਾਨਾ ਤੁਹਾਡੀ ਸਿਹਤ ਲਈ ਇੰਨੇ ਅੰਡੇ ਹੁੰਦੇ ਸਹੀ


ਇੱਕ ਵੱਡੇ ਅੰਡੇ ਵਿੱਚ ਲਗਭਗ 186 ਮਿਲੀਗ੍ਰਾਮ ਕੋਲੈਸਟ੍ਰੋਲ ਹੁੰਦਾ ਹੈ, ਜੋ ਕਿ ਪੂਰੀ ਜਰਦੀ ਵਿੱਚ ਹੁੰਦਾ ਹੈ। ਡਾਕਟਰ ਰੋਜ਼ਾਨਾ ਇੱਕ ਪੂਰਾ ਅੰਡਾ ਖਾਣ ਦੀ ਸਲਾਹ ਦਿੰਦੇ ਹਨ।


'ਦਿ ਕੋਰੀਅਨ ਜਰਨਲ ਫੂਡ ਸਾਇੰਸ ਆਫ਼ ਐਨੀਮਲ ਰਿਸੋਰਸਜ਼' ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਪਾਇਆ ਗਿਆ ਕਿ ਪ੍ਰਤੀ ਹਫ਼ਤੇ 2-7 ਅੰਡੇ ਖਾਣ ਨਾਲ ਉੱਚ ਐਚਡੀਐਲ ਕੋਲੇਸਟ੍ਰੋਲ ਦੇ ਪੱਧਰ ਨੂੰ ਬਣਾਈ ਰੱਖਣ ਅਤੇ ਮੈਟਾਬੌਲਿਕ ਸਿੰਡਰੋਮ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਜਦੋਂ ਕਿ ਰੋਜ਼ਾਨਾ 2 ਅੰਡੇ ਖਾਣ ਨਾਲ ਤੁਹਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ।


Disclaimer: ਇਸ ਲੇਖ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ 'ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।


ਇਹ ਵੀ ਪੜ੍ਹੋ: Relationship ਲਈ ਸਗੋਂ ਇਸ ਕੰਮ ਲਈ ਹੋ ਰਹੀ ਹੈ Tinder ਦੀ ਵਰਤੋਂ, ਜਾਣ ਕੇ ਰਹਿ ਜਾਓਗੇ ਹੈਰਾਨ !