ਨਵੀਂ ਦਿੱਲੀ: ਬਗੈਰ ਕਸਰਤ ਕੀਤੇ ਵੀ ਭਾਰ ਘਟਾਇਆ ਜਾ ਸਕਦਾ ਹੈ। ਆਪਣੇ ਆਪ ਨੂੰ ਤੰਦਰੁਸਤ ਰੱਖਣ ਤੇ ਮੋਟਾਪੇ ਤੋਂ ਦੂਰ ਰੱਖਣ ਦੇ ਬਹੁਤ ਸਾਰੇ ਤਰੀਕੇ ਹਨ। ਇਸ ਦੇ ਨਾਲ ਹੀ, ਕਸਰਤ ਕੀਤੇ ਬਗੈਰ ਪਤਲੇ ਹੋਣ ਵਿੱਚ ਮਦਦ ਹਾਸਲ ਕੀਤੀ ਜਾ ਸਕਦੀ ਹੈ।


ਉੱਠਣ ਤੇ ਬੈਠਣ ਦੇ ਢੰਗ ਵੱਲ ਧਿਆਨ ਦਿਓ: ਡੈਸਕ 'ਤੇ ਆਰਾਮ ਕਰਨ ਨਾਲ ਜਾਂ ਟਿੱਢ ਦੇ ਭਾਰ ਲੇਟ ਕੇ ਤੇ ਫੋਨ, ਟੈਬਲੇਟ ਆਦਿ ਦੀ ਵਰਤੋਂ ਕਰਨ ਨਾਲ ਪੇਟ ਬਾਹਰ ਆਉਣ ਲੱਗਦਾ ਹੈ। ਬੈਠਣ ਸਮੇਂ ਪਿੱਠ ਸਿੱਧੀ, ਮੋਢੇ ਪਿੱਛੇ ਤੇ ਦੋਵੇਂ ਪੈਰ ਜ਼ਮੀਨ 'ਤੇ ਰੱਖੋ।

ਨਿੰਬੂ: ਸਵੇਰੇ ਨਿੰਬੂ ਪਾਣੀ ਪੀਣ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਨਿੰਬੂ ਪਾਣੀ ਸੋਜਸ਼ ਨੂੰ ਘਟਾਉਂਦਾ ਹੈ ਤੇ ਪੇਟ ਨੂੰ ਵਧਣ ਨਹੀਂ ਦਿੰਦਾ।

ਡਾਰਕ ਚਾਕਲੇਟ: ਡਾਰਕ ਚਾਕਲੇਟ ਦਾ ਇੱਕ ਟੁਕੜਾ ਤੁਹਾਡੇ ਵੱਧੇ ਹੋਏ ਢਿੱਡ ਨੂੰ ਘੱਟ ਕਰ ਸਕਦਾ ਹੈ। ਡਾਰਕ ਚਾਕਲੇਟ ਵਿੱਚ ਮੋਨੋਸੈਚੂਰੇਟਿਡ ਫੈਟ (Monounsaturated fat) ਨੂੰ ਘਟਾਉਣ ਤੇ ਮੈਟਾਬੋਲਿਜ਼ਮ ਦੀ ਸਪੀਡ ਨੂੰ ਤੇਜ਼ ਕਰਨ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਇਹ ਤੁਹਾਨੂੰ ਊਰਜਾਵਾਨ ਵੀ ਰੱਖਦਾ ਹੈ।

ਲੂਣ ਵਿਚ ਕਮੀ: ਮਾਹਰਾਂ ਮੁਤਾਬਕ, ਪ੍ਰੋਸੈਸ ਫੂਡ ਤੇ ਰੋਜ਼ਾਨਾ 3 ਗ੍ਰਾਮ ਨਮਕ ਦਾ ਸੇਵਨ ਪਾਣੀ ਕੱਡਣ ਵਿਚ ਮਦਦ ਕਰਦਾ ਹੈ ਜਿਸ ਕਾਰਨ ਸਰੀਰ ਵਿੱਚ ਪਾਣੀ ਦਾ ਪੱਧਰ ਬਰਕਰਾਰ ਰਹਿੰਦਾ ਹੈ।

ਖਾਣ ਦਾ ਸਹੀ ਢੰਗ: ਭੋਜਨ ਸਮੇਂ ਤੇ ਧੀਰਜ ਨਾਲ ਖਾਣਾ ਚਾਹੀਦਾ ਹੈ। ਆਪਣਾ ਧਿਆਨ ਖਾਣੇ 'ਤੇ ਰੱਖੇ। ਇਸ ਦੌਰਾਨ ਇੱਕ ਛੋਟੀ ਜਿਹੀ ਗੱਲਬਾਤ ਕੀਤੀ ਜਾ ਸਕਦੀ ਹੈ। ਜਦੋਂ ਮੂੰਹ ਬੰਦ ਹੋਣ 'ਤੇ ਹਵਾ ਬਾਹਰ ਨਹੀਂ ਆਵੇਗੀ ਤੇ ਖੁਰਾਕ ਢਿੱਡ ਵਿੱਚ ਰਹੇਗੀ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਖਾਣਾ ਖਾਣ ਵੇਲੇ ਵਿਅਕਤੀ ਨੂੰ ਖਾਣਾ ਵੱਧ ਤੋਂ ਵੱਧ ਚਬਾਉਣਾ ਚਾਹੀਦਾ ਹੈ ਜਿਸ ਕਾਰਨ 12 ਪ੍ਰਤੀਸ਼ਤ ਵਾਧੂ ਕੈਲੋਰੀ ਖ਼ਤਮ ਕੀਤੀ ਜਾਂਦੀਆਂ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904