ਨਵੀਂ ਦਿੱਲੀ: ਬਹੁਤ ਸਾਰੇ ਲੋਕਾਂ ਲਈ ਭੰਗ ਤੋਂ ਬਿਨਾਂ ਹੋਲੀ ਅਧੂਰੀ ਹੈ। ਕੁਝ ਲੋਕ ਚਾਅ-ਚਾਅ 'ਚ ਭੰਗ ਦਾ ਸੇਵਨ ਵੱਧ ਕਰ ਲੈਂਦੇ ਹਨ ਜੋ ਬਾਅਦ ਵਿੱਚ ਹੈਂਗਓਵਰ ਦਾ ਕਾਰਨ ਬਣਦਾ ਹੈ। ਆਓ ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੈਂਗਓਵਰ ਤੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

  • ਅਣਜਾਣ ਥਾਂ 'ਤੇ ਹੋਵੋਂ ਜਾਂ ਇਕੱਲੇ ਹੋਵੋ ਤਾਂ ਭੰਗ ਦਾ ਸੇਵਨ ਨਾ ਕਰੋ। ਭੰਗ ਪੀਣ ਵਾਲਾ ਵਿਅਕਤੀ ਬੇਸੁਰਤ ਜਿਹਾ ਹੋ ਜਾਂਦਾ ਹੈ। ਜੋ ਸੁੱਤਾ ਹੈ ਉਹ ਸੌਂਦਾ ਰਹਿੰਦਾ ਹੈ ਤੇ ਜੋ ਕੰਮ ਕਰਦਾ ਹੈ ਉਹ ਕੰਮ ਹੀ ਕਰੀ ਜਾਂਦਾ ਹੈ।

  • ਭੰਗ ਦੇ ਉਤਪਾਦ ਖਰੀਦਣ ਤੋਂ ਬਚੋ। ਦੁਕਾਨਾਂ 'ਤੇ ਵਿਕਣ ਵਾਲੀਆਂ ਅਜਿਹੀਆਂ ਚੀਜ਼ਾਂ ਵਿੱਚ ਰੰਗ ਅਤੇ ਕਈ ਤਰ੍ਹਾਂ ਕੈਮੀਕਲਜ਼ ਵੀ ਮਿਲਾਏ ਹੋ ਸਕਦੇ ਹਨ।

  • ਭੰਗ ਲੈਣ ਤੋਂ ਪਹਿਲਾਂ ਜਾਣ ਲਵੋ ਕਿ ਕਈ ਲੋਕ ਇਸ ਨੂੰ ਨਸ਼ੇ ਨੂੰ ਬਹੁਤ ਹਲਕੇ ਵਿੱਚ ਲੈਂਦੇ ਹਨ। ਇਸ ਨੂੰ ਸਿਗਰਟ-ਬੀੜੀ ਵਾਂਗ ਨਾ ਪੀਓ ਕਿਉਂਕਿ ਅਜਿਹਾ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ।

  • ਖਾਲੀ ਢਿੱਡ ਭੰਗ ਨਾ ਲਵੋ। ਭੰਗ ਦਾ ਸੇਵਨ ਕਰਨ ਤੋਂ ਪਹਿਲਾਂ ਕੋਈ ਠੰਢਾਈ ਜਾਂ ਮਿਲਕ ਸ਼ੇਕ ਆਦਿ ਪੀ ਲਵੋ।

  • ਹੋਲੀ ਮੌਕੇ ਖੁੱਲ੍ਹੀ ਥਾਂ 'ਤੇ ਭੰਗ ਦਾ ਸੇਵਨ ਕਰੋ ਤਾਂ ਜੋ ਤੁਹਾਨੂੰ ਸੇਵਨ ਤੋਂ ਬਾਅਦ ਘਬਰਾਹਟ ਆਦਿ ਨਾ ਹੋਵੇ।

  • ਭੰਗ ਪੀਣ ਮਗਰੋਂ ਕਾਰ ਚਲਾਉਣ ਤੋਂ ਬਚੋ।

  • ਜੇਕਰ ਤੁਹਾਨੂੰ ਅਸਥਮਾ, ਦਿਲ ਦੇ ਰੋਗ, ਬੀਪੀ ਜਾਂ ਦਿਮਾਗ ਦੀ ਕੋਈ ਸਮੱਸਿਆ ਹੈ ਤਾਂ ਭੰਗ ਦੇ ਸੇਵਨ ਤੋਂ ਪਰਹੇਜ਼ ਕਰੋ।

  • ਸ਼ਰਾਬ ਨਾਲ ਭੰਗ ਪੀਣ ਦੇ ਗੰਭੀਰ ਸਿੱਟੇ ਨਿੱਕਲ ਸਕਦੇ ਹਨ। ਇਸ ਦੇ ਨਾਲ ਹੀ ਭੰਗ ਪੀ ਕੇ ਧੁੱਪੇ ਜਾਣਾ ਵੀ ਨੁਕਸਾਨਦਾਇਕ ਹੋ ਸਕਦਾ ਹੈ।

  • ਭੰਗ ਪੀਣ ਮਗਰੋਂ ਪੇਨਕਿਲਰਜ਼ ਲੈਣ ਨਾਲ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਉਲਟੀ ਆਉਣ ਵਾਂਗ ਮਹਿਸੂਸ ਹੁੰਦਾ ਹੈ ਤਾਂ ਠੰਢੇ ਪਾਣੀ ਨਾਲ ਨਾਹ ਲਓ।

  • ਪਾਣੀ ਵੱਧ ਤੋਂ ਵੱਧ ਪੀਓ।

  • ਗਰਭਵਤੀ ਔਰਤਾਂ ਅਤੇ ਬੱਚੇ ਭੰਗ ਤੋਂ ਦੂਰ ਰਹੋ, ਕਿਉਂਕਿ ਇਹ ਦਿਮਾਗ 'ਤੇ ਬੁਰਾ ਅਸਰ ਕਰਦੀ ਹੈ।