ਕੀ ਤੁਸੀਂ ਰਾਤ ਨੂੰ ਉੱਠਦੇ ਹੋ ਤੇ ਛੱਤ ਵੱਲ ਨਜ਼ਰ ਮਾਰ ਕੇ ਸੋਚਦੇ ਹੋ ਕਿ ਕੁਝ ਘੰਟਿਆਂ ਬਾਅਦ ਘੰਟੀ ਵੱਜਣ ਤੋਂ ਪਹਿਲਾਂ ਆਰਾਮ ਕੀਤਾ ਜਾਣਾ ਚਾਹੀਦਾ ਹੈ? ਕੀ ਤੁਸੀਂ ਸੁੱਤੇ ਹੋਣ 'ਤੇ ਪਾਸੇ ਮਾਰਦੇ ਰਹਿੰਦੇ ਹੋ? ਕੀ ਤੁਸੀਂ ਸਵੇਰ ਆਉਂਦੇ ਹੋਏ ਥੱਕੇ ਮਹਿਸੂਸ ਕਰਦੇ ਹੋ? ਜੇ ਅਜਿਹਾ ਹੈ, ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਆਰਾਮ ਦੀ ਨੀਂਦ ਲੈ ਸਕਦੇ ਹੋ।

ਪੁਰਾਣੇ ਦਿਨ ਯਾਦ ਰੱਖੋ ਜਦੋਂ ਤੁਹਾਡੀ ਦਾਦੀ ਸੌਣ ਤੋਂ ਪਹਿਲਾਂ ਤੁਹਾਨੂੰ ਕਹਾਣੀਆਂ ਸੁਣਾਉਂਦੀ ਹੁੰਦੀ ਸੀ? ਕਹਾਣੀਆਂ ਤੁਹਾਨੂੰ ਨਾ ਕੇਵਲ ਰਹੱਸ ਤੇ ਸੱਭਿਆਚਾਰ ਦੀ ਦੁਨੀਆ ਵਿੱਚ ਲੈ ਜਾਂਦੀਆਂ ਸੀ, ਸਗੋਂ ਉਨ੍ਹਾਂ ਨੂੰ ਸੁਣਨ ਮਗਰੋਂ ਤੁਸੀਂ ਆਸਾਨੀ ਨਾਲ ਸੌਂ ਵੀ ਸਕਦੇ ਸੀ। ਇਹੋ ਤਕਨੀਕ ਅਪਣਾਉਣ ਦੀ ਕੋਸ਼ਿਸ਼ ਕਰੋ। ਰਾਤ ਦੇ ਸਮੇਂ ਨੀਂਦ ਨਾ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਗੱਦਾ ਵੀ ਹੋ ਸਕਦਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਆਰਾਮ ਵਾਲਾ ਗੱਦਾ ਚੁਣਨ ਦੀ, ਜੋ ਤੁਹਾਨੂੰ ਡੂੰਘੀ ਨੀਂਦ ਵਿੱਚ ਡੁੱਬਣ ਤੇ ਸਵੇਰ ਨੂੰ ਕੋਈ ਦਰਦ ਤੋਂ ਬਿਨ੍ਹਾਂ ਜਾਗਣ ਵਿੱਚ ਸਹਾਇਤਾ ਕਰ ਸਕਦਾ ਹੈ।

ਚੰਗੀ ਨੀਂਦ ਲੈਣ ਲਈ ਆਪਣੇ ਕਮਰੇ ਵਿੱਚ ਸ਼ਾਂਤ ਮਾਹੌਲ ਬਣਾ ਕੇ ਰੱਖਣਾ ਜ਼ਰੂਰੀ ਹੈ, ਜਿਸ ਲਈ ਤੁਹਾਨੂੰ ਬੈੱਡਰੂਮ ਵਿੱਚ ਸੈੱਲ ਫੋਨ, ਕੰਪਿਊਟਰ, ਟੈਬਲੇਟ, ਟੀਵੀ ਤੇ ਹੋਰ ਯੰਤਰ ਸਕਰੀਨ ਤੇ ਨੀਲੀ ਰੌਸ਼ਨੀ ਦਾ ਆਉਣਾ ਬੰਦ ਕਰਨਾ ਪਵੇਗਾ। ਕੀ ਤੁਹਾਡੀ ਨੀਂਦ ਵਿੱਚ ਬਾਈਕ ਤੇ ਕਾਰਾਂ ਦੀ ਆਵਾਜ਼ ਰੁਕਾਵਟ ਪਾਉਂਦੀ ਹੈ? ਨੀਂਦ ਦੌਰਾਨ ਇਨ੍ਹਾਂ ਸਾਰੀਆਂ ਬਾਹਰੀ ਰੁਕਾਵਟਾਂ ਨੂੰ ਨਜ਼ਰਅੰਦਾਜ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਸੰਗੀਤ ਸੁਣਨਾ ਹੈ। ਮਿਊਜ਼ਿਕ ਜਿਵੇ ਪੱਤਿਆਂ ਦਾ ਡਿੱਗਣਾ, ਪਾਣੀ ਦੇ ਝਰਨੇ ਆਦਿ ਦੀ ਲਹਿਰ।

ਜੇ ਤੁਸੀਂ ਆਪਣੇ ਬੈੱਡ 'ਤੇ ਨੀਂਦ ਨਾ ਆਉਣ ਕਰਕੇ ਸੰਘਰਸ਼ ਕਰ ਰਹੇ ਹੋ, ਫਿਰ ਸੌਣ ਤੋਂ ਪਹਿਲਾਂ ਚੈਰੀ ਦਾ ਜੂਸ ਪੀਣ ਦੀ ਕੋਸ਼ਿਸ਼ ਕਰੋ। ਬਹੁਤ ਸਾਰੇ ਅਧਿਐਨਾਂ ਅਨੁਸਾਰ, ਚੈਰੀ ਵਿੱਚ ਮੈਲਾਟੋਨਿਨ ਸ਼ਾਮਲ ਹੈ। ਮੈਲਾਟੋਨਿਨ ਇੱਕ ਹਾਰਮੋਨ ਹੈ ਜੋ ਨੀਂਦ ਆਉਣ ਵਿੱਚ ਮਦਦ ਕਰਦਾ ਹੈ। ਤੁਹਾਨੂੰ ਐਲਰਜੀ, ਦਮਾ ਜਾਂ ਠੰਢ ਕਰਕੇ ਨੀਂਦ ਨਹੀਂ ਆਉਂਦੀ ਤਾਂ ਇੱਕ ਨਿੰਬੂ ਕਟ ਕੇ ਆਪਣੇ ਸਿਰਹਾਣੇ ਰੱਖ ਲਾਓ। ਇਹ ਨਾ ਸਿਰਫ਼ ਤੁਹਾਡੇ ਕਮਰੇ ਵਿੱਚ ਤਾਜ਼ਗੀ ਛੱਡੇਗਾ ਬਲਕਿ ਤੁਹਾਨੂੰ ਚੰਗੀ ਤਰ੍ਹਾਂ ਸਾਹ ਲੈਣ ਤੇ ਚੰਗੀ ਨੀਂਦ ਲੈਣ ਵਿੱਚ ਵੀ ਮਦਦ ਕਰੇਗਾ।