Health Tips: ਸਿਰਫ ਇੱਕ ਗਲਤੀ ਕਾਰਨ ਸਰੀਰ ਨੂੰ ਦੁੱਧ ਦਾ ਪੂਰਾ ਲਾਭ ਨਹੀਂ ਮਿਲ ਪਾਉਂਦਾ। ਕਈ ਲੋਕ ਦੁੱਧ ਨੂੰ ਗਾੜ੍ਹਾ ਬਣਾਉਣ ਲਈ ਲੰਬੇ ਸਮੇਂ ਤੱਕ ਉਬਾਲਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਦੁੱਧ ਨੂੰ ਵਾਰ-ਵਾਰ ਉਬਾਲਣ ਦੀ ਗਲਤੀ ਕਰਦੇ ਹਨ। ਕੁਝ ਲੋਕ ਦੁੱਧ ਦੇ ਉਬਲਣ ਤੋਂ ਬਾਅਦ ਗੈਸ ਨੂੰ ਮੱਠਾ ਕਰ ਦਿੰਦੇ ਹਨ ਤੇ ਦੁੱਧ ਲੰਬੇ ਸਮੇਂ ਤੱਕ ਉਬਲਦਾ ਰਹਿੰਦਾ ਹੈ।


ਦਰਅਸਲ ਦੁੱਧ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਬਹੁਤ ਸਾਰੇ ਵਿਟਾਮਿਨ ਤੇ ਖਣਿਜ ਹੁੰਦੇ ਹਨ ਜਿਸ ਨਾਲ ਸਾਨੂੰ ਪੋਸ਼ਣ ਮਿਲਦਾ ਹੈ ਤੇ ਸਰੀਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਮਿਲਦੀ ਹੈ ਪਰ ਅਸੀਂ ਅਕਸਰ ਦੁੱਧ ਨੂੰ ਉਬਾਲਦੇ ਸਮੇਂ ਇੱਕ ਗਲਤੀ ਕਰ ਦਿੰਦੇ ਹਾਂ। ਇਸ ਕਾਰਨ ਸਾਨੂੰ ਦੁੱਧ ਪੀਣ ਦਾ ਪੂਰਾ ਲਾਭ ਨਹੀਂ ਮਿਲਦਾ। ਆਓ ਜਾਣਦੇ ਹਾਂ ਦੁੱਧ ਨੂੰ ਲਗਾਤਾਰ ਉਬਾਲਣ ਨਾਲ ਕੀ ਹੁੰਦਾ ਹੈ।



ਦੁੱਧ ਨੂੰ ਉਬਾਲਣ ਦਾ ਸਹੀ ਤਰੀਕਾ:


1- ਦੁੱਧ ਨੂੰ ਉਬਾਲਣ ਦਾ ਸਹੀ ਤਰੀਕਾ ਇਹ ਹੈ ਕਿ ਦੁੱਧ ਨੂੰ ਅੱਗ 'ਤੇ ਰੱਖਣ ਤੋਂ ਬਾਅਦ ਇਸ ਨੂੰ ਚਮਚ ਜਾਂ ਕੜਛੀ ਨਾਲ ਲਗਾਤਾਰ ਹਿਲਾਉਂਦੇ ਰਹੋ।


2- ਜਦੋਂ ਦੁੱਧ ਉਬਲਣ ਲੱਗੇ ਤਾਂ ਗੈਸ ਬੰਦ ਕਰ ਦਿਓ।


3- ਦੁੱਧ ਨੂੰ ਉਬਾਲਣ ਤੋਂ ਬਾਅਦ ਇਸ ਨੂੰ ਵਾਰ-ਵਾਰ ਉਬਾਲਣ ਦੀ ਗਲਤੀ ਨਾ ਕਰੋ।


4- ਤੁਸੀਂ ਦੁੱਧ ਨੂੰ ਜਿੰਨੀ ਵਾਰ ਵੀ ਉਬਾਲੋਗੇ, ਇਸ ਦੇ ਪੋਸ਼ਕ ਤੱਤ ਨਸ਼ਟ ਹੁੰਦੇ ਜਾਣਗੇ।


5- ਦੁੱਧ ਨੂੰ ਸਿਰਫ ਇੱਕ ਵਾਰ ਉਬਾਲਣ ਦੀ ਕੋਸ਼ਿਸ਼ ਕਰੋ। ਜੇਕਰ ਅਜਿਹਾ ਲੱਗਦਾ ਹੈ ਕਿ ਦੁੱਧ ਖਰਾਬ ਹੋ ਜਾਵੇਗਾ, ਤਾਂ ਤੁਸੀਂ ਇਸ ਨੂੰ ਇੱਕ ਵਾਰ ਹੋਰ ਉਬਾਲ ਸਕਦੇ ਹੋ।


ਇਹ ਵੀ ਪੜ੍ਹੋ: ਦੇਰ ਰਾਤ ਤੱਕ ਜਾਗਣ ਵਾਲੇ ਸਾਵਧਾਨ! ਜਲਦ ਹੋ ਸਕਦੀ ਮੌਤ, ਤਾਜ਼ਾ ਖੋਜ 'ਚ ਹੋਸ਼ ਉਡਾਉਣ ਵਾਲਾ ਖੁਲਾਸਾ


ਦੁੱਧ ਪੀਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 


1- ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਦੁੱਧ ਪੀਂਦੇ ਹੋ ਤਾਂ ਅੱਧੇ ਪੇਟ ਹੀ ਦੁੱਧ ਪੀਓ, ਨਹੀਂ ਤਾਂ ਤੁਹਾਨੂੰ ਪਾਚਨ ਸਬੰਧੀ ਸਮੱਸਿਆ ਹੋ ਸਕਦੀ ਹੈ।


2- ਬੈਂਗਣ ਤੇ ਪਿਆਜ਼ ਖਾਣ ਦੇ ਨਾਲ ਭੁੱਲ ਕੇ ਵੀ ਦੁੱਧ ਨਾ ਪੀਓ, ਇਸ ਨਾਲ ਚਮੜੀ ਸਬੰਧੀ ਰੋਗ ਹੋ ਸਕਦੇ ਹਨ।


3- ਕਦੇ ਵੀ ਮੱਛੀ ਤੇ ਨਾਨਵੈੱਜ ਨਾਲ ਦੁੱਧ ਨਾ ਪੀਓ। ਇਸ ਨਾਲ ਚਮੜੀ 'ਤੇ ਚਿੱਟੇ ਧੱਬੇ ਜਾਂ ਲਿਊਕੋਡਰਮਾ ਹੋ ਸਕਦਾ ਹੈ।


4- ਭੋਜਨ ਤੋਂ ਤੁਰੰਤ ਬਾਅਦ ਦੁੱਧ ਨਾ ਪੀਓ। ਇਸ ਨਾਲ ਪੇਟ ਵਿੱਚ ਭਾਰੀਪਨ ਤੇ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।


5- ਦੁੱਧ ਨਾਲ ਨਮਕੀਨ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰੋ।



ਕੀ ਦੁੱਧ ਨੂੰ ਲਗਾਤਾਰ ਉਬਾਲਣਾ ਠੀਕ?
ਉਬਲਿਆ ਹੋਇਆ ਦੁੱਧ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿੱਚ ਕਈ ਹਾਨੀਕਾਰਕ ਬੈਕਟੀਰੀਆ ਹੁੰਦੇ ਹਨ ਜੋ ਇਨਫੈਕਸ਼ਨ ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ਨੂੰ ਮਾਰਨ ਲਈ ਦੁੱਧ ਉਬਾਲਿਆ ਜਾਂਦਾ ਹੈ। ਪੋਸ਼ਣ ਵਿਗਿਆਨੀਆਂ ਅਨੁਸਾਰ, ਦੁੱਧ ਦੀ ਚਾਹੇ ਕੋਈ ਵੀ ਕਿਸਮ ਹੋਏ, ਇਸ ਨੂੰ ਇੱਕ ਜਾਂ ਦੋ ਵਾਰ ਉਬਾਲਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ: Pain Killer ਦਵਾਈ ਸੁਕਾ ਸਕਦੀ ਹੈ ਸਰੀਰ ਚੋਂ ਖ਼ੂਨ...ਹੋ ਸਕਦੀ ਹੈ ਗੰਭੀਰ ਬਿਮਾਰੀ-ਰਿਪੋਰਟ