In Rainy Season Change These Eating Habits: ਬਾਰਿਸ਼ ਦਾ ਇਹ ਮੌਸਮ ਆਪਣੇ ਨਾਲ ਕਈ ਸਮੱਸਿਆਵਾਂ ਵੀ ਲੈ ਕੇ ਆਉਂਦੀ ਹੈ। ਇਸ ਮੌਸਮ ਵਿਚ ਵਾਇਰਸ, ਬੈਕਟੀਰੀਆ ਅਤੇ ਫੰਗਸ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਕਾਰਨ ਬਰਸਾਤ ਦੇ ਮੌਸਮ ਵਿਚ ਲੋਕਾਂ ਨੂੰ ਖਾਸ ਕਰਕੇ ਖਾਣ-ਪੀਣ ਨੂੰ ਲੈ ਕੇ ਬਿਲਕੁਲ ਵੀ ਲਾਪਰਵਾਹ ਨਹੀਂ ਰਹਿਣਾ ਚਾਹੀਦਾ। ਅਜਿਹਾ ਕਰਨ ਨਾਲ ਪੇਟ ‘ਚ ਇਨਫੈਕਸ਼ਨ ਫੈਲ ਸਕਦੀ ਹੈ ਅਤੇ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਤੋਂ ਮਾਨਸੂਨ ਦੌਰਾਨ ਦੂਰ ਹੀ ਰਹਿਣਾ ਚਾਹੀਦਾ ਹੈ।
ਬਰਸਾਤ ਦੇ ਮੌਸਮ ਵਿਚ ਖਾਣ-ਪੀਣ ਦੀਆਂ ਆਈਟਮਾਂ ਜਲਦੀ ਖਰਾਬ ਹੋ ਜਾਂਦੀਆਂ ਹਨ, ਜਿਸ ਕਾਰਨ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਫੈਲ ਸਕਦੀਆਂ ਹਨ। ਬਰਸਾਤ ਦੌਰਾਨ ਅਸੀਂ ਜੋ ਵੀ ਖਾਂਦੇ ਹਾਂ, ਉਸ ਦਾ ਸਿੱਧਾ ਅਸਰ ਪੇਟ ਦੀ ਸਿਹਤ ਉਤੇ ਪੈਂਦਾ ਹੈ। ਮਾਨਸੂਨ ਦੌਰਾਨ ਬਹੁਤ ਸਾਰੇ ਭੋਜਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ…
- ਇਸ ਮੌਸਮ ਵਿਚ ਤਲੇ ਹੋਏ ਸਨੈਕਸ ਜਿਵੇਂ ਕਿ ਸਮੋਸਾ, ਪਕੌੜੇ ਅਤੇ ਫਰਾਈਜ਼ ਸੁਆਦ ਲੱਗਦੇ ਹਨ, ਪਰ ਇਹ ਪੇਟ ਉਤੇ ਭਾਰੀ ਪੈ ਸਕਦੇ ਹਨ। ਇਹ ਭੋਜਨ ਬਦਹਜ਼ਮੀ ਦਾ ਕਾਰਨ ਬਣ ਸਕਦੇ ਹਨ। ਤਲੇ ਹੋਏ ਭੋਜਨਾਂ ਦੇ ਜ਼ਿਆਦਾ ਸੇਵਨ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
- ਬਰਸਾਤ ਦੇ ਮੌਸਮ ਵਿਚ ਸਟ੍ਰੀਟ ਫੂਡ ਜਿਵੇਂ ਗੋਲਗੱਪੇ, ਚਾਟ ਅਤੇ ਪਕੌੜਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੰਕ ਫੂਡ ਦਾ ਸੇਵਨ ਵੀ ਸਿਹਤ ਲਈ ਹਾਨੀਕਾਰਕ ਹੈ। ਇਨ੍ਹਾਂ ਭੋਜਨਾਂ ਵਿਚ ਗੰਦਗੀ ਦਾ ਇੱਕ ਉੱਚ ਜੋਖਮ ਹੁੰਦਾ ਹੈ, ਜਿਸ ਨਾਲ ਗੈਸਟਰੋਇੰਟੇਸਟਾਈਨਲ ਇਨਫੈਕਸ਼ਨ ਹੋ ਸਕਦੀ ਹੈ।
- ਬਾਜ਼ਾਰ ਵਿਚ ਜਾਂ ਸੜਕ ਕਿਨਾਰੇ ਕੱਟੇ ਫਲਾਂ ਵਿਚ ਗੰਦਗੀ ਹੋ ਸਕਦੀ ਹੈ ਅਤੇ ਇਸ ਲਈ ਇਸ ਮੌਸਮ ਵਿਚ ਪਹਿਲਾਂ ਤੋਂ ਕੱਟੇ ਗਏ ਫਲਾਂ ਨੂੰ ਖਰੀਦਣ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਫਲਾਂ ਦਾ ਸੇਵਨ ਕਰਨ ਨਾਲ ਪੇਟ ਦੀ ਇਨਫੈਕਸ਼ਨ ਹੋ ਸਕਦੀ ਹੈ।
- ਬਾਰਿਸ਼ ਦੌਰਾਨ ਮਾਸਾਹਾਰੀ ਅਤੇ ਖਾਸ ਕਰਕੇ ਸਮੁੰਦਰੀ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਇਨ੍ਹਾਂ ਭੋਜਨਾਂ ਨੂੰ ਸਾਵਧਾਨੀ ਅਤੇ ਸਾਫ਼-ਸਫ਼ਾਈ ਨਾਲ ਨਾ ਪਕਾਇਆ ਜਾਵੇ ਤਾਂ ਕਈ ਬਿਮਾਰੀਆਂ ਫੈਲ ਸਕਦੀਆਂ ਹਨ। ਇਸ ਮੌਸਮ ਵਿਚ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
-ਸਪ੍ਰਾਉਟਸ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ ਪਰ ਬਰਸਾਤ ਦੇ ਮੌਸਮ ਵਿਚ ਸਪ੍ਰਾਉਟਸ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਰਾਤ ਭਰ ਪਾਣੀ ਵਿਚ ਭਿਓਂ ਕੇ ਰੱਖਣ ਨਾਲ ਸਪ੍ਰਾਉਟਸ ਆਸਾਨੀ ਨਾਲ ਬੈਕਟੀਰੀਆ ਨਾਲ ਦੂਸ਼ਿਤ ਹੋ ਸਕਦੇ ਹਨ। ਅਜਿਹੇ ‘ਚ ਇਨ੍ਹਾਂ ਨੂੰ ਕੱਚਾ ਨਾ ਖਾਓ ਅਤੇ ਪਕਾਉਣ ਤੋਂ ਬਾਅਦ ਹੀ ਖਾਓ।