ਨਵੀਂ ਦਿੱਲੀ: ਦਿਲੀ ਦੀਆਂ ਬਿਮਾਰੀਆਂ ਯਾਨੀ ਕਾਰਡੀਓਵੈਸਕੂਲਰ ਡਿਜ਼ੀਜ਼ ਜਾਂ ਸੀ.ਵੀ.ਡੀ. ਦੇ ਖ਼ਤਰੇ ਦਾ ਪਤਾ ਲਗਾਉਣ ਲਈ ਹੋਣ ਵਾਲੇ ਲਿਪੀਡ ਪਰੀਖਣ ਬਾਰੇ ਹਾਲ ਹੀ ਵਿੱਚ ਹੋਏ ਇੱਕ ਅਧਿਐਨ 'ਚ ਦੇਸ਼ ਦੀਆਂ 41 ਫ਼ੀ ਸਦੀ ਤੋਂ ਵਧੇਰੇ ਔਰਤਾਂ ਦਾ ਲਿਪਿਡ ਪ੍ਰੋਫ਼ਾਈਲ ਅਸਾਧਾਰਨ ਪਾਇਆ ਗਿਆ ਹੈ।
ਅਧਿਐਨ ਦੇ ਨਤੀਜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਪੁਰਸ਼ਾਂ ਵਿੱਚ ਮਹਿਲਾਵਾਂ ਦੀ ਤੁਲਨਾ 'ਚ ਦਿਲ ਦੇ ਰੋਗ ਦੇ ਖ਼ਤਰੇ ਹੋਣ ਦੀ ਆਮ ਧਾਰਨਾ ਦੇ ਉਲਟ ਭਾਰਤ ਦੀਆਂ ਔਰਤਾਂ ਵੀ ਦਿਲ ਦਿਆਂ ਬਿਮਾਰੀਆਂ ਬਾਰੇ ਵਧੇਰੇ ਜ਼ੋਖਮ ਦਾ ਸਾਹਮਣਾ ਕਰਦੀਆਂ ਹਨ।
ਐਸ.ਆਰ.ਐਲ. ਡਾਇਗਨੋਸਟਿਕਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ 2014 ਤੋਂ 2016 ਦੌਰਾਨ ਦੇਸ਼ ਭਰ ਵਿੱਚ ਆਪਣੀ ਪ੍ਰਯੋਗ ਸ਼ਾਲਾਵਾਂ ਵਿੱਚ ਹੋਏ ਲਿਪਿਡ ਪਰਿਖਣਾਂ ਵਿੱਚੋਂ 33 ਲੱਖ ਨਮੂਨਿਆਂ ਨੂੰ ਜਾਂਚ ਕੇ ਇਹ ਨਤੀਜਾ ਕੱਢਿਆ ਗਿਆ ਹੈ।
ਐਸ.ਐਲ.ਆਰ. ਦੀ ਰਿਪੋਰਟ ਦੇ ਅਨੁਸਾਰ, ਅਧਿਐਨ 'ਚ ਦੇਸ਼ ਭਰ ਦੇ ਨਮੂਨਿਆਂ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਗਿਆ। ਨਤੀਜੇ ਦੱਸਦੇ ਹਨ ਕਿ ਭਾਰਤ ਦੇ ਉੱਤਰ ਅਤੇ ਪੂਰਬੀ ਖੇਤਰ ਵਿੱਚ ਟ੍ਰਾਈਗਲਿਸਰਾਈਡ ਦਾ ਪੱਧਰ ਅਸਾਧਾਰਣ ਹੋਣ ਦੇ ਮਾਮਲੇ 33.11 ਫ਼ੀ ਸਦੀ ਅਤੇ 35.67 ਫ਼ੀ ਸਦੀ ਹਨ। ਦੱਖਣੀ ਭਾਰਤ ਵਿੱਚ ਜ਼ਿਆਦਾਤਰ ਮਾਮਲੇ ਹਾਈ ਕੋਲੈਸਟਰੋਲ ਵਾਲੇ ਦੇਖੇ ਗਏ, ਜਿਨ੍ਹਾਂ ਦੀ ਗਿਣਤੀ 34.15 ਫ਼ੀ ਸਦੀ ਸੀ। ਪੱਛਮੀ ਖੇਤਰ 'ਚ ਹਾਈ ਕੋਲੈਸਟਰੋਲ ਦੇ 31.9 ਫ਼ੀ ਸਦੀ ਮਾਮਲੇ ਦਰਜ ਕੀਤੇ ਗਏ।
ਇਸ ਅਧਿਐਨ ਦੇ ਸਬੰਧ 'ਚ ਐਸ.ਆਰ.ਐਲ. ਡਾਇਗਨੋਸਟਿਕਸ ਦੇ ਡਾਕਟਰ ਅਵਿਨਾਸ਼ ਫਡਕੇ ਨੇ ਕਿਹਾ ਕਿ ਭਾਰਤ ਵਿੱਚ ਆਮ ਧਾਰਨਾ ਦੇ ਉਲਟ ਮਹਿਲਾਵਾਂ ਨੂੰ ਵੀ ਦਿਲ ਦੇ ਰੋਗ ਸਬੰਧੀ ਜ਼ੋਖਮ ਵੱਧ ਹੁੰਦਾ ਹੈ।