ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਕਾਰਨ ‘ਅੰਤਰਰਾਸ਼ਟਰੀ ਯੋਗਾ ਦਿਵਸ’ ਲਗਪਗ ਦੋ ਸਾਲਾਂ ਤੋਂ ਵਰਚੁਅਲ ਤੌਰ ’ਤੇ ਮਨਾਇਆ ਜਾ ਰਿਹਾ ਹੈ। ਵਿਸ਼ਵ ਸਮੇਤ ਭਾਰਤ ਅੱਜ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾ ਰਿਹਾ ਹੈ। ਅੱਜ ਦਾ ਪ੍ਰੋਗਰਾਮ ਅੰਤਰਰਾਸ਼ਟਰੀ ਯੋਗ ਦਿਵਸ ਦਾ ਸੱਤਵਾਂ ਸੰਸਕਰਣ ਹੈ। ਸੰਯੁਕਤ ਰਾਸ਼ਟਰ (UNO) ਅਨੁਸਾਰ, ਇਸ ਸਾਲ ਦਾ ਵਿਸ਼ਾ ਇੱਕ ਅਜਿਹੇ ਸਮਾਜ ਨਾਲ ਢੁਕਵਾਂ ਹੈ, ਜੋ ਕੋਰੋਨਾਵਾਇਰਸ ਮਹਾਂਮਾਰੀ ਦੇ ਪ੍ਰਭਾਵਾਂ ’ਚੋਂ ਹੌਲੀ-ਹੌਲੀ ਬਾਹਰ ਆ ਰਿਹਾ ਹੈ। UNO ਦਾ ਇਹ ਵੀ ਕਹਿਣਾ ਹੈ ਕਿ ਯੋਗਾ ਜਿੱਥੇ ਲੋਕਾਂ ਨੂੰ ਮਾਨਸਿਕ ਤੇ ਸਰੀਰਕ ਸਿਹਤ ਨੂੰ ਵਧਾਉਂਦਾ ਹੈ, ਉੱਥੇ ਇਸ ਦੇ ਨਾਲ ਹੀ ਇਹ ਉਨ੍ਹਾਂ ਦੀ ਉਦਾਸੀ ਤੇ ਚਿੰਤਾ ਵਰਗੇ ਸੰਕਟਾਂ ਨਾਲ ਸਿੱਝਣ ਵਿਚ ਵੀ ਮਦਦ ਕਰਦਾ ਹੈ।


ਅੰਤਰ ਰਾਸ਼ਟਰੀ ਯੋਗਾ ਦਿਵਸ ਬਾਰੇ ਜਾਣਨਯੋਗ 10 ਪ੍ਰਮੁੱਖ ਤੱਥ



  • ਯੋਗਾ ਦੇ ਲਾਈਵ ਪ੍ਰੋਗਰਾਮ ਵਿੱਚ ਐਸ ਸ਼੍ਰੀਧਰਨ, ਚਿਨਮਯ ਪਾਂਡੇ ਵਰਗੇ 15 ਅਧਿਆਤਮਕ ਨੇਤਾਵਾਂ ਤੇ ਯੋਗਾ ਗੁਰੂਆਂ ਦੇ ਸੰਦੇਸ਼।

  • ਆਯੁਸ਼ ਮੰਤਰਾਲੇ ਨੇ 25 ‘ਫਿੱਟ ਇੰਡੀਆ’ ਯੋਗ ਕੇਂਦਰਾਂ ਦੀ ਪਛਾਣ ਕੀਤੀ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਇਨ੍ਹਾਂ ਕੇਂਦਰਾਂ ਨੂੰ ਸਨਮਾਨਿਤ ਕਰਨਗੇ।

  • ਸੱਭਿਆਚਾਰਕ ਮੰਤਰਾਲਾ 75 ਸੱਭਿਆਚਾਰਕ ਵਿਰਾਸਤ ਸਥਾਨਾਂ 'ਤੇ 'ਯੋਗ ਏਕ ਭਾਰਤੀ ਵਿਰਾਸਤ' ਦੇ ਨਾਮ' ਤੇ ਇੱਕ ਵਿਸ਼ੇਸ਼ ਮੁਹਿੰਮ ਚਲਾਏਗਾ।

  • ਇਹ ਮੁਹਿੰਮ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦਾ ਹਿੱਸਾ ਹੈ ਤੇ ਇਸ ਵਿੱਚ ਮੰਤਰਾਲੇ ਦੇ ਸਾਰੇ ਸੰਗਠਨਾਂ ਦੀ ਸਰਗਰਮ ਸ਼ਮੂਲੀਅਤ ਹੋਵੇਗੀ।

  • ਆਯੁਸ਼ ਮੰਤਰਾਲੇ ਦਾ ਦਾਅਵਾ ਹੈ ਕਿ ਅੰਤਰ ਰਾਸ਼ਟਰੀ ਯੋਗਾ ਦਿਵਸ ਲਗਪਗ 190 ਦੇਸ਼ਾਂ ਵਿੱਚ ਮਨਾਇਆ ਜਾਵੇਗਾ

  • ਹਰਿਆਣਾ ਤੇ ਮੱਧ ਪ੍ਰਦੇਸ਼ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਵਿਸ਼ਾਲ ਟੀਕਾਕਰਣ ਮੁਹਿੰਮਾਂ ਦਾ ਆਯੋਜਨ ਕਰਨ ਜਾ ਰਹੇ ਹਨ

  • ਮੁੱਖ ਮੰਤਰੀ ਸ਼ਿਵਰਾਜ ਸਿੰਘ ਦਾ ਕਹਿਣਾ ਹੈ ਕਿ ਅੱਜ ਇੱਕ ਦਿਨ ਵਿਚ 10 ਲੱਖ ਲੋਕਾਂ ਨੂੰ ਟੀਕੇ ਲਗਾਉਣ ਦਾ ਟੀਚਾ ਹੈ।

  • ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਟੀਕਾਕਰਣ ਦੀ ਮੁਹਿੰਮ ਵਿਚ 2,50,000 ਲੋਕਾਂ ਨੂੰ ਡੋਜ਼ ਲਾਈ ਜਾਣੀ ਹੈ।

  • 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਨੇ 21 ਜੂਨ ਨੂੰ ‘ਕੌਮਾਂਤਰੀ ਯੋਗਾ ਦਿਵਸ’ ਐਲਾਨਿਆ ਸੀ

  • ਹਰ ਸਾਲ ਕਰੋੜਾਂ ਲੋਕਾਂ ਨੂੰ ਲੋਕ ਲਹਿਰ ਦੀ ਭਾਵਨਾ ਦੇ ਨਾਮ 'ਤੇ ਯੋਗਾ ਤੋਂ ਜਾਣੂ ਕਰਵਾਇਆ ਜਾਂਦਾ ਹੈ।


ਇਹ ਵੀ ਪੜ੍ਹੋ: ESIC Covid-19 Relief Scheme: ਕੋਰੋਨਾ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਮਿਲੇਗੀ ਘੱਟੋ-ਘੱਟ 1,800 ਰੁਪਏ ਮਾਸਿਕ ਪੈਨਸ਼ਨ, ਕਿਰਤ ਮੰਤਰਾਲੇ ਨੇ ਨੋਟੀਫ਼ਾਈ ਕੀਤੀ ਯੋਜਨਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904