International Yoga Day 2023: ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੁਨੀਆ ਭਰ ਵਿੱਚ ਯੋਗ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਥਾਂ-ਥਾਂ ‘ਤੇ ਕੈਂਪ ਲਾ ਕੇ ਯੋਗ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਯੋਗ ਸਾਡੇ ਲਾਈਫਸਟਾਈਲ ਲਈ ਕਿੰਨਾ ਜ਼ਰੂਰੀ ਹੈ, ਇਸ ਦਾ ਜ਼ਿਕਰ ਸ਼ਾਸਤਰਾਂ ਵਿੱਚ ਮਿਲਦਾ ਹੈ। ਯੋਗ ਗੁਰੂ ਦੇ ਨਾਮ ਤੋਂ ਮਸ਼ਹੂਰ ਸੁਆਮੀ ਰਾਮਦੇਵ ਨੇ ਘਰ-ਘਰ ਯੋਗ ਪਹੁੰਚਾਉਣ ਦਾ ਕੰਮ ਕੀਤਾ ਹੈ। ਕਈ ਅਜਿਹੇ ਰੋਗ ਹਨ, ਜਿਨ੍ਹਾਂ ਨੂੰ ਯੋਗ ਰਾਹੀਂ ਠੀਕ ਕੀਤਾ ਗਿਆ ਹੈ। ਅਜਿਹੇ ਵਿੱਚ ਇਸ ਦੀ ਮਹੱਤਵ ਨੂੰ ਸਮਝਾਉਣ ਲਈ ਸਾਲ ਦੇ ਇੱਕ ਦਿਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ।


ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2014 ਨੂੰ ਸੰਯੂਕਤ ਰਾਸ਼ਟਰ ਸੰਘ ਦੀ ਬੈਠਕ ਵਿੱਚ ਸਾਲ ਵਿੱਚ ਕਿਸੇ ਇੱਕ ਦਿਨ ਨੂੰ ਯੋਗ ਦੇ ਨਾਮ ਕਰਨ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਸਭਾ ਨੇ ਸਵੀਕਾਰ ਕਰ ਲਿਆ ਸੀ। ਭਾਰਤ ਦੀ ਪਹਿਲ ‘ਤੇ ਯੋਗ ਦੀ ਤਾਕਤ ਨੂੰ ਸਮਝਦਿਆਂ ਹੋਇਆਂ  ਦੁਨੀਆ ਭਰ ਵਿੱਚ ਵਸ ਰਹੇ ਲੋਕ ਯੋਗ ਨੂੰ ਮਹੱਤਵ ਦਿੰਦੇ ਹਨ ਅਤੇ ਹਰ ਘਰ ਵਿੱਚ ਯੋਗ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਦੇ ਇਸ ਪ੍ਰਸਤਾਵ ਤੋਂ ਬਾਅਦ ਦੁਨੀਆ ਭਰ ਦੇ ਲੋਕ ਯੋਗ ਦਿਵਸ ਮਨਾਉਂਦੇ ਹਨ। ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਅਗਵਾਈ ਨਿਊਯਾਰਕ ਵਿੱਚ ਸੰਯੂਕਤ ਰਾਸ਼ਟਰ ਦੇ ਦਫ਼ਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ ਵਾਲੇ ਹਨ।


ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ


ਪ੍ਰਸਤਾਵ ਪਾਸ ਹੋਣ ਤੋਂ ਬਾਅਦ ਹੀ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 21 ਜੂਨ 2015 ਨੂੰ ਦੁਨੀਆ ਭਰ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਸੀ। ਇਸ ਦਿਨ 35 ਹਜ਼ਾਰ ਤੋਂ ਵੱਧ ਲੋਕਾਂ ਨੇ ਦਿੱਲੀ ਦੇ ਰਾਜਪਥ ‘ਤੇ ਯੋਗ ਕੀਤਾ ਜਿਸ ਵਿੱਚ 84 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਸੀ। ਇਹ ਪ੍ਰੋਗਰਾਮ ਗਿਨੀਜ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਇਆ ਸੀ। ਪਹਿਲੀ ਵਾਰ ਦਿੱਲੀ ਦੇ ਰਾਜਪਥ ‘ਤੇ ਪੀਐਮ ਮੋਦੀ ਦੀ ਅਗਵਾਈ ਵਿੱਚ ਯੋਗ ਦੇ 21 ਆਸਣ ਕੀਤੇ ਗਏ ਸਨ, ਉਦੋਂ ਤੋਂ ਹੀ ਲਗਾਤਾਰ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।


ਇਹ ਵੀ ਪੜ੍ਹੋ: Frequent thirst: ਵਾਰ-ਵਾਰ ਲਗਦੀ ਹੈ ਪਿਆਸ, ਤਾਂ ਹੋ ਜਾਓ ਸਾਵਧਾਨ, ਇਸ ਬਿਮਾਰੀ ਦੇ ਹੋ ਸਕਦੇ ਨੇ ਸੰਕੇਤ


ਅੰਤਰਰਾਸ਼ਟਰੀ ਯੋਗ ਦਿਵਸ ਦੀ ਥੀਮ


ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ 2023 ਦੀ ਥੀਮ “ਵਸੂਧੈਵ ਕੁਟੁਮਬਕਮ”ਦੇ ਸਿਧਾਂਤ ਦੇ ਨਾਲ ਵਨ ਵਰਲਡ, ਵਨ ਹੈਲਥ ਰੱਖੀ ਗਈ ਹੈ। ਇਸ ਸਾਲ ਯੋਗ ਦਿਵਸ ਦੀ ਇਸ ਥੀਮ ਨੂੰ ਕੇਂਦਰੀ ਆਯੂਸ਼ ਮੰਤਰਾਲੇ ਵਲੋਂ ਚੁਣਿਆ ਗਿਆ ਹੈ ਜਿਸ ਦੀ ਜਾਣਕਾਰੀ ਪੀਐਮ ਮੋਦੀ ਨੇ ਆਪਣੀ ਮਹੀਨਵਾਰ ‘ਮਨ ਕੀ ਬਾਤ’ ਵਿੱਚ ਦਿੱਤੀ ਸੀ।


21 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਯੋਗ ਦਿਵਸ


ਇੱਕ ਸਵਾਲ ਹਰੇਕ ਦੇ ਮਨ ਵਿੱਚ ਜ਼ਰੂਰ ਆਉਂਦਾ ਹੋਵੇਗਾ ਕਿ 21 ਜੂਨ ਨਾਲ ਯੋਗ ਦਾ ਕੀ ਸਬੰਧ ਹੈ, ਕਿ 21 ਜੂਨ ਨੂੰ ਹੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਤਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਦਿਨ ਉੱਤਰੀ ਗੋਲਾਰਧ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ। ਇਸ ਦੀ ਸੂਰਜ ਦੀਆਂ ਕਿਰਣਾ ਸਭ ਤੋਂ ਜ਼ਿਆਦਾ ਦੇਰ ਤੱਕ ਧਰਤੀ ‘ਤੇ ਮੌਜੂਦ ਰਹਿੰਦੀਆਂ ਹਨ। ਇਸ ਦਿਨ ਨੂੰ ਲੋਕ ਗ੍ਰੀਸ਼ਮ ਸੰਕ੍ਰਾਤੀ ਵੀ ਕਹਿੰਦੇ ਹਨ।


ਇਹ ਵੀ ਪੜ੍ਹੋ: International Yog Day: ਕੀ ਨਹੁੰ ਰਗੜਨ ਨਾਲ ਵਾਲ ਲੰਬੇ ਅਤੇ ਸੰਘਣੇ ਹੁੰਦੇ ਹਨ? ਜਾਣੋ ਸੱਚਾਈ