ਕੋਰੋਨਾ ਮਹਾਮਾਰੀ ਦੌਰਾਨ ਪ੍ਰੈਗਨੈਂਸੀ ਪਲਾਨ ਕਰਨ ਉਹ ਵੀ IVF ਰਾਹੀਂ ਇੱਕ ਚੁਣੌਤੀਪੂਰਨ ਮੁੱਦਾ ਹੈ। ਬਾਂਝਪਨ ਦੇ ਇਲਾਜ ਅਧੀਨ ਚੱਲ ਰਹੇ ਜ਼ਿਆਦਾਤਰ ਮਰੀਜ਼ ਅਤੇ IVF ਦਾ ਇਲਾਜ ਕਰਵਾ ਰਹੇ ਮੌਜੂਦ ਸਥਿਤੀ ਨੂੰ ਵੇਖਦੇ ਹੋਏ ਫਿਲਹਾਲ ਆਪਣੇ ਇਲਾਜ ਨੂੰ ਰੋਕ ਰਹੇ ਹਨ। ਉਹ ਸਭ ਕੁੱਝ ਪਹਿਲਾਂ ਦੀ ਤਰ੍ਹਾਂ ਆਮ ਹੋਣ ਦੀ ਉਡੀਕ ਕਰ ਰਹੇ ਹਨ।ਉਨ੍ਹਾਂ ਨੂੰ ਡਰ ਹੈ ਕਿ ਹਸਪਤਾਲ ਵਿੱਚ ਵਾਰ ਵਾਰ ਗੇੜੇ ਮਾਰਨ ਨਾਲ ਉਹ ਕੋਰੋਨਾ ਸੰਕਰਮਿਤ ਹੋ ਸਕਦੇ ਹਨ।


ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ


ਫਿਲਹਾਲ ਕੋਰੋਨਾ ਕਾਰਨ ਗਰਭਪਾਤ, ਸਮੇਂ ਤੋਂ ਪਹਿਲਾਂ ਜਨਮ ਜਾਂ ਕਿਸੇ ਵੀ ਕਿਸਮ ਦੀਆਂ ਜਨਮ ਦੀਆਂ ਖਾਮੀਆਂ ਦੀਆਂ ਵਧੇਰੇ ਘਟਨਾਵਾਂ ਸਬੰਧੀ ਕੋਈ ਸਬੂਤ ਨਹੀਂ ਹੈ ਅਤੇ ਨਾ ਅਜੇ ਕੋਈ ਅੰਕੜਾ ਮੌਜੂਦ ਹੈ।ਅਮਰੀਕੀ ਅਧਿਐਨ ਮੁਤਾਬਿਕ ਪ੍ਰੈਗਨੈਂਸੀ ਦੌਰਾਨ ਕੋਰੋਨਾ ਵੈਕਸੀਨ ਲੈਣਾ ਸੁਰੱਖਿਅਤ ਹੈ।ਵੈਕਸੀਨ ਲੈਣ ਮਗਰੋਂ ਪ੍ਰੈਗਨੈਂਸੀ ਪਲਾਨ ਕਰਨ ਵਿੱਚ ਸਮਾਂ ਪਾਉਣ ਦੀ ਵੀ ਕੋਈ ਲੋੜ ਨਹੀਂ ਹੈ।ਪਰ ਇਸ ਨੂੰ ਸਹੀ ਢੰਗ ਨਾਲ ਸਾਬਤ ਕਰਨ ਲਈ ਵਧੇਰੇ ਅਧਿਐਨ ਅਤੇ ਡਾਟਾ ਦੀ ਲੋੜ ਹੈ।


ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’


ਮੌਜੂਦਾ ਸਥਿਤੀ ਵਿਚ ਜਣਨ-ਸ਼ਕਤੀ ਦੇ ਇਲਾਜ ਦੀ ਯੋਜਨਾ ਬਣਾਉਣਾ ਪੂਰੀ ਤਰ੍ਹਾਂ ਇਕ ਵਿਅਕਤੀਗਤ ਚੋਣ ਹੈ, ਇੱਥੇ ਜਣਨ-ਸ਼ਕਤੀ ਦੇ ਇਲਾਜ ਨੂੰ ਸੀਮਤ ਕਰਨ ਲਈ ਕੋਈ ਦਿਸ਼ਾ ਨਿਰਦੇਸ਼ ਨਹੀਂ ਹਨ।


IVF ਇਲਾਜ ਕਰਵਾ ਰਹੇ ਜੋੜਿਆਂ ਲਈ ਜ਼ਰੂਰੀ ਸੁਝਾਅ
ਇਲਾਜ ਕਰਵਾ ਰਹੇ ਜੋੜਿਆਂ ਨੂੰ ਪੌਜ਼ੇਟਿਵ, ਸਿਹਤਮੰਦ, ਸ਼ਾਂਤ ਅਤੇ ਭਾਵਨਾਤਮਕ ਤੌਰ ਤੇ ਸੰਤੁਲਿਤ ਰਹਿਣਾ ਚਾਹੀਦਾ ਹੈ।


 


ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?


ਕੀ ਕਰਨਾ ਅਤੇ ਕੀ ਨਹੀਂ



  • ਨੱਕ ਅਤੇ ਮੂੰਹ ਨੂੰ ਸਹੀ ਤਰ੍ਹਾਂ ਢੱਕਣ ਲਈ ਇੱਕ ਮਾਸਕ ਪਾਉਣਾ।

  • ਹੱਥਾਂ ਦੀ ਅਕਸਰ ਸਫਾ ਕਰੋ ਅਤੇ ਸੈਨੀਟਾਇਜ਼ ਕਰੋ। 

  • ਅਕਸਰ ਚਿਹਰੇ ਨੂੰ ਛੂਹਣ ਤੋਂ ਬਚੋ।

  • ਸਰੀਰਕ ਸੰਪਰਕ ਨੂੰ ਘੱਟ ਤੋਂ ਘੱਟ ਕਰੋ।

  • ਬੇਲੋੜਾ ਬਾਹਰ ਜਾਣ ਤੋਂ ਬਚੋ।

  • ਸਮਾਜਿਕ ਦੂਰੀ ਬਣਾਈ ਰੱਖੋ।

  • ਇਲਾਜ ਦੌਰਾਨ ਆਪਣੇ ਡਾਕਟਰ ਨੂੰ ਸਹੀ ਢੰਗ ਨਾਲ ਸਮਝੋ।

  • ਬੱਚੇ ਦੇ ਜਨਮ ਤੋਂ ਪਹਿਲਾਂ ਨਿਯਮਤ ਮੁਲਾਕਾਤਾਂ ਕਰੋ।

  • ਆਪਣੇ ਡਾਕਟਰ ਦੀ ਸਲਾਹ ਦੀ ਦਿਲੋਂ ਪਾਲਣਾ ਕਰੋ।

  • ਆਪਣੇ ਨਾਲ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਹਸਪਤਾਲ ਲਿਜਾਣ ਤੋਂ ਬੱਚੋ।

  • ਸਿਹਤਮੰਦ, ਸੰਤੁਲਿਤ ਖੁਰਾਕ ਖਾਓ।

  • ਪ੍ਰੋਸੈਸਡ ਅਤੇ ਜੰਕ ਫੂਡ ਤੋਂ ਪਰਹੇਜ਼ ਕਰੋ।

  • ਸ਼ਾਂਤ, ਆਰਾਮਦਾਇਕ ਅਤੇ ਸਿਹਤਮੰਦ ਰਹਿਣ ਲਈ ਨਿਯਮਤ ਕਸਰਤ, ਯੋਗਾ, ਅਭਿਆਸ ਕਰੋ।