Chocolate spreading Bacterial Infection: ਇਸ ਸਾਲ ਮਾਰਚ ਦੇ ਮਹੀਨੇ ਵਿੱਚ ਯੂਨਾਈਟਿਡ ਕਿੰਗਡਮ (UK) ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਬੈਕਟੀਰੀਆ ਦੀ ਲਾਗ ਦੇ ਤੇਜ਼ੀ ਨਾਲ ਫੈਲਣ ਬਾਰੇ ਸੂਚਿਤ ਕੀਤਾ। ਡਬਲਯੂਐਚਓ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਇਸ ਬੈਕਟੀਰੀਆ ਕਾਰਨ ਭੋਜਨ ਵਿੱਚ ਜ਼ਹਿਰ ਦੇ ਇਹ ਮਾਮਲੇ ਬੈਲਜੀਅਨ ਚਾਕਲੇਟ ਕਾਰਨ ਫੈਲ ਰਹੇ ਹਨ। ਬੈਲਜੀਅਮ ਵਿੱਚ ਬਣੀ ਚਾਕਲੇਟ 113 ਦੇਸ਼ਾਂ ਨੂੰ ਸਪਲਾਈ ਕੀਤੀ ਜਾਂਦੀ ਸੀ।


10 ਅਪ੍ਰੈਲ ਨੂੰ ਸਾਰੇ ਦੇਸ਼ਾਂ ਤੋਂ ਇਸ ਚਾਕਲੇਟ ਨੂੰ ਵਾਪਸ ਮੰਗਵਾਉਣ ਦਾ ਫੈਸਲਾ ਕੀਤਾ ਗਿਆ। ਦੱਸ ਦਈਏ ਕਿ ਹੁਣ ਤੱਕ 11 ਦੇਸ਼ਾਂ ਦੇ ਇਸ ਚਾਕਲੇਟ ਕਾਰਨ 151 ਲੋਕ ਬਿਮਾਰ ਦੱਸੇ ਜਾ ਚੁੱਕੇ ਹਨ। 151 ਚੋਂ 150 ਕੇਸ ਯੂਰਪ ਵਿੱਚ ਦਰਜ ਕੀਤੇ ਗਏ, ਇੱਕ ਕੇਸ ਅਮਰੀਕਾ ਵਿੱਚ ਦਰਜ ਕੀਤਾ ਗਿਆ ਸੀ।


ਡਬਲਯੂਐਚਓ ਨੇ ਚੇਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਇਹ ਕੇਸ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਇਹ ਕੇਸ ਐਡਵਾਂਸ ਮੋਲੀਕਿਊਲਰ ਤਕਨੀਕ ਰਾਹੀਂ ਹੀ ਫੜੇ ਗਏ ਹਨ। WHO ਮੁਤਾਬਕ, ਈਸਟਰ ਦੌਰਾਨ ਚਾਕਲੇਟ ਦੀ ਕਾਫ਼ੀ ਸਪਲਾਈ ਹੋਈ, ਇਸ ਲਈ ਇਹ ਮਾਮਲੇ ਹੋਰ ਫੈਲ ਸਕਦੇ ਹਨ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।


ਪਲਾਂਟ ਵਿੱਚ ਬਹੁਤ ਸਾਰੇ ਉਤਪਾਦ ਬਣਾਏ ਗਏ ਸਨ


ਇਸ ਬਿਮਾਰੀ ਦਾ ਵਿਗਿਆਨਕ ਨਾਂਅ Salmonella Typhimurium ਹੈ। ਇਹ ਬੈਕਟੀਰੀਆ ਫੂਡ ਪੌਈਜ਼ਨਿੰਗ ਲਈ ਜ਼ਿੰਮੇਵਾਰ ਹੈ। ਬੈਲਜੀਅਮ ਵਿੱਚ ਦਸੰਬਰ 2021 ਅਤੇ ਜਨਵਰੀ 2022 ਵਿੱਚ ਅਰਲੋਨ ਦੇ ਫੇਰੇਰੋ ਕਾਰਪੋਰੇਟ ਪਲਾਂਟ ਵਿੱਚ ਸਾਲਮੋਨੇਲਾ ਟਾਈਫਿਮੂਰੀਅਮ ਪਾਇਆ ਗਿਆ। ਕਿੰਡਰ ਉਤਪਾਦ ਇੱਥੇ ਬਣਾਏ ਜਾਂਦੇ ਹਨ। ਸਫਾਈ ਦੇ ਤਰੀਕਿਆਂ ਅਤੇ ਇਸ ਬੈਕਟੀਰੀਆ ਦੀਆਂ ਨਕਾਰਾਤਮਕ ਰਿਪੋਰਟਾਂ ਨੂੰ ਅਪਣਾਉਣ ਤੋਂ ਬਾਅਦ ਕਿੰਡਰ ਦੇ ਉਤਪਾਦ ਫੇਰੇਰੋ ਦੇ ਪਲਾਂਟ ਵਿੱਚ ਬਣਾਏ ਗਏ ਅਤੇ ਯੂਰਪ ਅਤੇ ਹੋਰ ਦੇਸ਼ਾਂ ਨੂੰ ਸਪਲਾਈ ਕੀਤੇ ਗਏ। ਇਸ ਪਲਾਂਟ ਵਿੱਚ Kinder Surprise, Kinder Mini Eggs, Kinder Surprise Maxi 100g and Kinder Schoko-Bons ਵਰਗੇ ਉਤਪਾਦ ਤਿਆਰ ਕੀਤੇ ਜਾ ਰਹੇ ਸੀ।


ਬੇਅਸਰ ਸਾਬਤ ਹੋ ਰਹੀ ਐਂਟੀਬਾਇਓਟਿਕਸ


ਯੂਨਾਈਟਿਡ ਕਿੰਗਡਮ ਦੀ ਸਿਹਤ ਸੁਰੱਖਿਆ ਏਜੰਸੀ ਦੀ ਜਾਂਚ ਮੁਤਾਬਕ, ਇਹ ਐਂਟੀਬਾਇਓਟਿਕਸ ਇਸ ਬੈਕਟੀਰੀਆ ਰਾਹੀਂ ਫੈਲਣ ਵਾਲੀ ਬਿਮਾਰੀ 'ਤੇ ਬੇਅਸਰ ਸਾਬਤ ਹੋ ਰਹੇ ਹਨ। Penicillins, Aminoglycosides ਜਿਵੇਂ ਕਿ Streptomycin, Spectinomycin, Kanamycin and Gentamycin. ਇਸ ਤੋਂ ਇਲਾਵਾ Phenicols, Sulfonamides, Trimethoprim, Tetracyclines ਐਂਟੀਬਾਇਓਟਿਕਸ ਵੀ ਕੰਮ ਨਹੀਂ ਕਰ ਰਹੇ ਹਨ।


ਇਹ ਵੀ ਪੜ੍ਹੋ: Russia-Ukraine War: ਰੂਸ ਨੇ ਯੂਕਰੇਨ 'ਤੇ ਕੀਤੇ ਸਾਈਬਰ ਹਮਲੇ, ਮਾਈਕ੍ਰੋਸਾਫਟ ਦੀ ਰਿਪੋਰਟ 'ਚ ਖੁਲਾਸਾ