Coriander Leaves Health Benefits: ਸਰੀਰ ਨੂੰ ਸਿਹਤਮੰਦ ਰੱਖਣ ਤੇ ਬਿਮਾਰੀਆਂ ਨੂੰ ਮਾਤ ਦੇਣ ਲਈ ਡਾਕਟਰ ਹਰੀਆਂ ਸਬਜ਼ੀਆਂ ਖਾਣ ਦੀ ਸਲਾਹ ਦਿੰਦੇ ਹਨ। ਹਰੀਆਂ ਸਬਜ਼ੀਆਂ ਦੀ ਸੂਚੀ ਵਿੱਚ ਹਰੇ ਧਨੀਏ ਦਾ ਅਹਿਮ ਨਾਂ ਹੈ। ਹਰਾ ਧਨੀਆ ਨਾ ਸਿਰਫ ਪਕਵਾਨਾਂ ਦਾ ਸਵਾਦ ਵਧਾਉਣ ਦਾ ਕੰਮ ਕਰਦਾ ਹੈ, ਸਗੋਂ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਹਰੇ ਧਨੀਏ ਵਿੱਚ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜਿਵੇਂ ਐਨਰਜ਼ੀ, ਕਾਰਬੋਹਾਈਡਰੇਟ, ਫੈਟ, ਡਾਈਟਰੀ ਫਾਈਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਕਾਪਰ, ਜ਼ਿੰਕ, ਸੇਲੇਨੀਅਮ, ਮੈਗਨੀਜ਼, ਸੋਡੀਅਮ, ਫੋਲੇਟ, ਵਿਟਾਮਿਨ ਸੀ, ਵਿਟਾਮਿਨ ਬੀ6, ਥਿਆਮਿਨ, ਨਿਆਸੀਨ ਆਦਿ।

ਇੰਨਾ ਹੀ ਨਹੀਂ ਧਨੀਏ 'ਚ ਐਂਟੀਮਾਈਕ੍ਰੋਬਾਇਲ, ਐਂਟੀਬਾਇਓਟਿਕ, ਐਂਟੀਆਕਸੀਡੈਂਟ, ਐਂਟੀ-ਇੰਫਲੇਮੇਟਰੀ ਵਰਗੇ ਗੁਣ ਵੀ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਸਵੇਰੇ ਖਾਲੀ ਪੇਟ ਕੱਚਾ ਹਰਾ ਧਨੀਆ ਖਾਣ ਨਾਲ ਕਿਹੜੇ-ਕਿਹੜੇ ਫਾਇਦੇ ਮਿਲ ਸਕਦੇ ਹਨ।

1. ਦਿਲ ਦੀਆਂ ਬੀਮਾਰੀਆਂ ਤੋਂ ਬਚਾਅ 'ਚ ਮਦਦਗਾਰਹਰਾ ਧਨੀਆ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਤੋਂ ਵਾਧੂ ਸੋਡੀਅਮ ਨੂੰ ਬਾਹਰ ਕੱਢਦਾ ਹੈ। ਇੰਨਾ ਹੀ ਨਹੀਂ, ਇਹ LDL ਕੋਲੈਸਟ੍ਰਾਲ ਯਾਨੀ ਬੈਡ ਕੋਲੈਸਟ੍ਰਾਲ ਦੀ ਸਮੱਸਿਆ ਨੂੰ ਵੀ ਦੂਰ ਕਰ ਸਕਦਾ ਹੈ। ਜੇਕਰ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਹਰਾ ਧਨੀਆ ਖਾਓ।

ਇਹ ਵੀ ਪੜ੍ਹੋ: Remove Blackheads: ਚਿਹਰੇ 'ਤੇ ਕਿੱਲ-ਮੁਹਾਸਿਆਂ ਤੋਂ ਪ੍ਰੇਸ਼ਾਨ! ਮਹਿੰਗੀਆਂ ਕਰੀਮਾਂ ਦੀ ਨਹੀਂ ਲੋੜ, ਰਸੋਈ 'ਚ ਪਈ ਇੱਕ ਰੁਪਏ ਦੀ ਚੀਜ਼ ਕਰ ਦੇਵੇਗੀ ਕਮਾਲ

2. ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਦਾਸ਼ੂਗਰ ਦੇ ਮਰੀਜ਼ਾਂ ਲਈ ਹਰਾ ਧਨੀਆ ਕਿਸੇ ਸੰਜੀਵਨੀ ਬੂਟੀ ਤੋਂ ਘੱਟ ਨਹੀਂ। ਇਸ ਦੀਆਂ ਪੱਤੀਆਂ ਦਾ ਸੇਵਨ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਕਰਦਾ ਹੈ। ਤੁਸੀਂ ਚਾਹੋ ਤਾਂ ਸਵੇਰੇ ਖਾਲੀ ਪੇਟ ਧਨੀਏ ਦੀਆਂ ਪੱਤੀਆਂ ਦਾ ਸੇਵਨ ਕਰ ਸਕਦੇ ਹੋ।

3. ਇਮਿਊਨਿਟੀ ਬੂਸਟਰਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਆਪਣੀ ਖੁਰਾਕ 'ਚ ਧਨੀਆ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ।

4. ਸੋਜ ਘੱਟ ਕਰਦਾਹਰੇ ਧਨੀਏ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜਿਸ ਦਾ ਸੇਵਨ ਕਰਨ ਨਾਲ ਸਰੀਰ 'ਚ ਸੋਜ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਸੋਜਸ਼ ਕਈ ਵਾਰ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਹੀ ਕਾਰਨ ਹੈ ਕਿ ਸਮੇਂ ਸਿਰ ਇਸ ਦਾ ਇਲਾਜ ਕਰਨਾ ਜ਼ਰੂਰੀ ਹੈ।

Disclaimer: ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ, ਵਿਧੀਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।

ਇਹ ਵੀ ਪੜ੍ਹੋ: Health News: ਸਾਵਧਾਨ! ਖਾਣਾ ਖਾਣ ਤੋਂ ਤੁਰੰਤ ਬਾਅਦ ਭੁੱਲ ਕੇ ਵੀ ਨਾ ਪੀਓ ਪਾਣੀ, ਹੋਸ਼ ਉਡਾ ਦੇਣਗੇ ਨੁਕਸਾਨ