ਨਵੀਂ ਦਿੱਲੀ: ਹਾਲ ਹੀ ਵਿੱਚ ਹੋਈ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਅਮਰੀਕਾ ਦੇ ਗ੍ਰੇਟ ਲਕਸ ਇਲਾਕੇ ਵਿੱਚ ਆਮ ਮੱਛੀਆਂ ਵਿੱਚ ਅਜਿਹਾ ਤੱਤ ਜਮ੍ਹਾਂ ਹੋ ਰਿਹਾ ਹੈ ਜੋ ਡਿਪਰੈਸ਼ਨ ਦੂਰ ਕਰਨ ਵਾਲੀਆਂ ਦਵਾਈਆਂ ਵਿੱਚ ਆਉਂਦੇ ਹਨ।
ਖੋਜਕਰਤਾਵਾਂ ਨੇ ਨਿਆਗਰਾ ਨਦੀ ਵਿੱਚ ਪਾਈਆਂ ਜਾਣ ਵਾਲੀਆਂ ਮੱਛੀਆਂ ਦੀਆਂ 10 ਕਿਸਮਾਂ ਦੇ ਦਿਮਾਗ ਵਿੱਚ ਇਨ੍ਹਾਂ ਦਵਾਈਆਂ ਦੀ ਭਾਰੀ ਮਾਤਰਾ ਹੋਣ ਬਾਰੇ ਪਤਾ ਲੱਗਾ ਹੈ। ਇਹ ਪਾਈਪਲਾਈਨ ਲੇਕ ਏਰੀ ਤੇ ਲੇਕ ਓਂਟਾਰੀਓ ਨੂੰ ਨਿਆਗਰਾ ਫਾਲਜ਼ ਰਾਹੀਂ ਜੋੜਦੀ ਹੈ।
ਅਮਰੀਕਾ ਦੀ ਬੁਫੈਲੋ ਯੂਨੀਵਰਸਿਟੀ ਦੇ ਖੋਜਕਾਰ ਡਾਇਨਾ ਆਗਾ ਦਾ ਕਹਿਣਾ ਹੈ ਕਿ ਨਦੀ ਵਿੱਚ ਐਂਟੀ ਡਿਪਰੈਸੈਂਟ ਦੀ ਖੋਜ ਨੇ ਵਾਤਾਵਰਨ ਸਬੰਧੀ ਚਿੰਤਾਵਾਂ ਵਧਾ ਦਿੱਤੀਆਂ ਹਨ। ਇਹ ਜਲ-ਸੋਧ ਪਲਾਂਟ ਤੋਂ ਆਉਂਦੇ ਹਨ ਤੇ ਮੱਛੀਆਂ ਦੇ ਦਿਮਾਗ ਵਿੱਚ ਜਮ੍ਹਾਂ ਹੰਦੇ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਮੱਛੀਆਂ ਦੇ ਸੁਭਾਅ ਵਿੱਚ ਤਬਦੀਲੀ ਆ ਜਾਂਦੀ ਹੈ। ਉਸ ਦਾ ਖਾਣ ਵਾਲਾ ਸੁਭਾਅ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਕਈਆਂ ਮੱਛੀਆਂ ਨੂੰ ਆਪਣੇ ਸ਼ਿਕਾਰੀ ਹੋਣ ਦਾ ਪਤਾ ਹੀ ਨਹੀਂ ਲੱਗਦਾ, ਜਦਕਿ ਉਹ ਅਸਲ ਵਿੱਚ ਸ਼ਿਕਾਰੀ ਨਹੀਂ ਹੁੰਦੀਆਂ।
ਆਗਾ ਪ੍ਰਯੋਗਸ਼ਾਲਾ ਦੇ ਹੀ ਖੋਜਕਾਰ ਰੈਂਡੋਲਫ਼ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਦਵਾਈਆਂ ਮੱਛੀਆਂ ਵਿੱਚ ਪਾਈਆਂ ਜਾ ਰਹੀਆਂ ਹਨ ਪਰ ਇਸ ਨਾਲ ਇਨ੍ਹਾਂ ਨੂੰ ਖਾਣ ਵਾਲੇ ਇਨਸਾਨਾਂ 'ਤੇ ਬੁਰਾ ਪ੍ਰਭਾਵ ਨਹੀਂ ਪੈਂਦਾ।