ਨਵੀਂ ਦਿੱਲੀ: ਇੱਕ ਰਿਪੋਰਟ ਮੁਤਾਬਕ ਡਾਈਟ ਵਿੱਚ ਕਾਰਬੋਹਾਈਡ੍ਰੇਟਸ ਘੱਟ ਕਰਨ ਨਾਲ ਵਿਆਹੇ ਜੋੜੇ ਨੂੰ ਆਪਣੀ ਫੈਮਲੀ ਸ਼ੁਰੂ ਕਰਨ ਵਿੱਚ ਮਦਦ ਮਿਲ ਸਕਦੀ ਹੈ। ਫਰਟੀਲਿਟੀ ਮਾਹਿਰ ਦਾ ਕਹਿਣਾ ਹੈ ਕਿ ਮਾਪੇ ਬਣਨ ਦੀ ਕੋਸ਼ਿਸ਼ ਕਰ ਰਹੇ ਜੋੜਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਦਿਨ ਵਿੱਚ ਕਾਰਬਸ ਦਾ ਸਿਰਫ਼ ਇੱਕ ਹਿੱਸਾ ਹੀ ਲੈਣ।
ਬ੍ਰਿਟਿਸ਼ ਫਰਟੀਲਿਟੀ ਸੁਸਾਇਟੀ ਦਾ ਕਹਿਣਾ ਹੈ ਕਿ ਔਰਤਾਂ ਜੋ ਆਪਣੀ ਡਾਈਟ ਵਿੱਚ ਖਾਂਦੀਆਂ ਹਨ, ਉਹ ਪ੍ਰੈਗਨੇਂਸੀ ਤੇ ਐੱਗ (egg) ਕੁਆਲਿਟੀ ਵਿੱਚ ਖ਼ਾਸ ਰੋਲ ਨਿਭਾਉਂਦੀ ਹੈ। ਰੀਸਰਚ ਵਿੱਚ ਇਹ ਦੇਖਿਆ ਗਿਆ ਹੈ ਕਿ ਜਿਹੜੀਆਂ ਔਰਤਾਂ ਘੱਟ ਕਾਰਬਸ ਡਾਈਟ ਲੈਂਦੀਆਂ ਹਨ, ਉਨ੍ਹਾਂ ਦੀ ਗਰਭਵਤੀ ਹੋਣ ਦੀ ਸੰਭਾਵਨਾ ਦੁੱਗਣਾ ਹੋ ਸਕਦੀ ਹੈ।
ਟੈਮਵਰਥ ਦੇ ਮਿਡਲੈਂਡ ਫਰਟੀਲਿਟੀ ਕਲੀਨਕ ਦੇ ਗਿਲੀਅਨ ਲਾਕਬੁੱਡ ਨੇ ਕਿਹਾ ਕਿ ਮੈਰਿਡ ਜੋੜੇ ਨੂੰ ਇੱਕ ਦਿਨ ਵਿੱਚ ਇੱਕ ਵਾਰ ਕਾਰਬੋਹਾਈਡ੍ਰੇਟਸ ਦਾ ਸੇਵਨ ਕਰਨਾ ਚਾਹੀਦਾ ਹੈ। ਅਨ ਲਿਮਟਿਡ ਪ੍ਰੋਟੀਨਜ਼ ਤੇ ਪੱਤੇਦਾਰ ਸਬਜ਼ੀਆਂ ਵੀ ਭਰਪੂਰ ਖਾਣੀ ਚਾਹੀਦਾ। ਜੇਕਰ ਸਹਿਜ ਰੂਪ ਵਿੱਚ ਨਾਸ਼ਤਾ ਖ਼ਾਇਆ ਜਾਵੇ ਤਾਂ ਇਹ ਕਾਰਬ ਦਿਨ ਲਈ ਕਾਫ਼ੀ ਹੈ। ਉਹ ਦੁਪਹਿਰ ਵਿੱਚ ਸੈਂਡਵਿਜ਼ ਤੇ ਪਾਸਤਾ ਨਹੀਂ ਖਾ ਸਕਦੇ।
ਪ੍ਰਾਈਵੇਟ ਕਲੀਨਕ ਲੀਡਸ ਫਰਟੀਲਿਟੀ ਨੇ ਮੈਰਿਡ ਜੋੜੇ ਦੇ ਲਈ ਇੱਕ ਯੋਜਨਾ ਵੀ ਲਾਂਚ ਕੀਤੀ ਹੈ। ਇਸ ਵਿੱਚ ਕਾਰਬੋਹਾਈਡ੍ਰੇਟ ਉੱਤੇ ਫੋਕਸ ਦੇ ਨਾਲ ਕੁਕਿੰਗ ਕਲਾਸ ਵੀ ਦਿੱਤੀ ਜਾਵੇਗੀ। ਤੁਸੀਂ ਵਾਈਟ ਬਰੈੱਡ ਤੇ ਪਾਸ਼ਤਾ ਖਾਣ ਤੋਂ ਗੁਰੇਜ਼ ਕਰੋ। ਜਦੋਂਕਿ ਫ੍ਰੋਸਟੇਡ ਬਰੇਕ ਫਾਸਟ ਸੀਰੀਅਲ ਨੂੰ ਮੂੰਗਫਲੀ, ਦਲ਼ੀਆ, ਦਹੀਂ ਤੇ ਅੰਡਿਆਂ ਤੋਂ ਰਿਪਲੇਸ ਕਰਨ ਲਈ ਕਿਹਾ ਹੈ।
ਜੋੜੇ ਨੂੰ ਇੱਕ ਪਰਿਵਾਰ ਸ਼ੁਰੂ ਕਰਨ ਵਿੱਚ ਫਰੂਟ ਸਮੂਦੀਜ਼ ਵੀ ਕਾਫ਼ੀ ਮਦਦ ਕਰਦੀ ਹੈ। ਵਿਟਾਮਿਨ ਡੀ ਤੇ ਓਮੇਗਾ 3 ਯੁਕਤ ਫਰੂਟ ਸਮੂਦੀ ਪੀਣ ਨਾਲ ਤਕਰੀਬਨ ਪੰਜ ਫ਼ੀਸਦੀ ਸੰਭਾਵਨਾ ਵੱਧ ਜਾਂਦੀ ਹੈ। ਖ਼ੋਜੀਆਂ ਦਾ ਕਹਿਣਾ ਹੈ ਕਿ ਫਰੂਟ ਸਮੂਦੀ ਵਿੱਚ ਇੱਕ ਸੈਲਮਨ ਮਛਲੀ ਦੇ ਹਿੱਸੇ ਦੇ ਸਮਾਨ ਓਮੇਗਾ-3 ਹੁੰਦਾ ਹੈ ਤੇ ਵਿਟਾਮਿਨ ਡੀ ਵੀ ਹੁੰਦਾ ਹੈ। ਪਿਛਲੇ ਸਾਲ ਇੱਕ ਰਿਸਰਚ ਵਿੱਚ ਓਮੇਗਾ 3 ਜਿਹੜਾ ਫਰੂਟ ਸਮੂਦੀ ਵਿੱਚ ਦੇਖਿਆ ਗਿਆ ਉਹ ਸਪਰਮ ਨੂੰ ਤੇਜ਼ੀ ਨਾਲ ਤੈਰਨ ਵਿੱਚ ਸਹਾਇਤਾ ਕਰਦਾ ਹੈ ਤੇ ਐੱਗ (egg) ਦੇ ਫਰਟੀਲਾਈਜ ਹੋਣ ਦੇ ਚਾਂਸੇਜ ਵਧਾਉਂਦਾ ਹੈ।