Men’s Health And Diseases: ਮਰਦਾਂ ਦੇ ਸਰੀਰ ਨੂੰ ਅਜਿਹੇ ਕਈ ਵਿਟਾਮਿਨ ਤੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਜੋ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਦੇ ਹਨ। ਜੇਕਰ ਸਰੀਰ 'ਚ ਪ੍ਰੋਟੀਨ, ਵਿਟਾਮਿਨ ਤੇ ਮਿਨਰਲਸ ਦੀ ਕਮੀ ਹੋ ਜਾਂਦੀ ਹੈ ਤਾਂ ਤੁਸੀਂ ਘਰ ਜਾਂ ਦਫ਼ਤਰ ਦਾ ਕੋਈ ਵੀ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਓਗੇ। ਬਹੁਤ ਸਾਰੇ ਮਾਮਲਿਆਂ 'ਚ ਮਰਦ ਔਰਤਾਂ ਨਾਲੋਂ ਜ਼ਿਆਦਾ ਤਣਾਅਗ੍ਰਸਤ ਤੇ ਚਿੰਤਤ ਰਹਿੰਦੇ ਹਨ। ਅਜਿਹੇ 'ਚ ਲੰਬੇ ਸਮੇਂ ਤੱਕ ਸਿਹਤਮੰਦ ਰਹਿਣ ਲਈ ਮਰਦਾਂ ਨੂੰ ਆਪਣੀ ਖੁਰਾਕ ਤੇ ਜੀਵਨ ਦੋਵਾਂ ਦੀ ਪਲਾਨਿੰਗ ਬਣਾਉਣੀ ਚਾਹੀਦੀ ਹੈ। ਤੁਹਾਡੀ ਲਾਪ੍ਰਵਾਹੀ ਕਾਰਨ ਕਈ ਗੰਭੀਰ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਮਰਦਾਂ ਨੂੰ ਕਿਹੜੀਆਂ ਬੀਮਾਰੀਆਂ ਹੁੰਦੀਆਂ ਹਨ?



ਮਰਦਾਂ ਨੂੰ ਹੋਣ ਵਾਲੀਆਂ ਬਿਮਾਰੀਆਂ
1. ਪ੍ਰੋਸਟੇਟ ਕੈਂਸਰ - ਵਧਦੀ ਉਮਰ ਦੇ ਨਾਲ ਹੀ ਮਰਦਾਂ 'ਚ ਪ੍ਰੋਸਟੇਟ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਕਈ ਵਾਰ ਮਰਦਾਂ 'ਚ ਪ੍ਰੋਸਟੇਟ ਵਧਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਮਰਦਾਂ 'ਚ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਤੋਂ ਬਚਣ ਲਈ ਤੁਹਾਨੂੰ ਨਿਯਮਿਤ ਤੌਰ 'ਤੇ ਡਾਕਟਰ ਤੋਂ ਚੈੱਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ।

2. ਇਰੈਕਟਾਈਲ ਡਿਸਫੰਕਸ਼ਨ - ਮਰਦਾਂ 'ਚ ਉਮਰ ਵਧਣ ਨਾਲ ਇਰੈਕਟਾਈਲ ਡਿਸਫੰਕਸ਼ਨ ਵੀ ਹੋਣ ਲੱਗਦਾ ਹੈ। ਭਾਵੇਂ ਇਹ ਕੋਈ ਖ਼ਤਰਨਾਕ ਬਿਮਾਰੀ ਨਹੀਂ ਹੈ ਪਰ ਇਸ ਕਾਰਨ ਮਰਦ ਆਪਣੀ ਜ਼ਿੰਦਗੀ ਦਾ ਸਹੀ ਢੰਗ ਨਾਲ ਆਨੰਦ ਨਹੀਂ ਮਾਣ ਪਾਉਂਦੇ। ਅਜਿਹੇ 'ਚ ਕਈ ਵਾਰ ਮਰਦਾਂ 'ਚ ਡਿਪ੍ਰੈਸ਼ਨ ਵੱਧ ਸਕਦਾ ਹੈ।

3. ਟੈਸਟੋਸਟ੍ਰੋਨ ਹਾਰਮੋਨ ਦਾ ਵਧਣਾ - ਟੈਸਟੋਸਟ੍ਰੋਨ ਹਾਰਮੋਨ ਵਧਣ ਨਾਲ ਮਰਦਾਂ 'ਚ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਟੈਸਟੋਸਟ੍ਰੀਨ ਦੇ ਘੱਟ ਪੱਧਰ ਕਾਰਨ ਮਰਦਾਂ ਦਾ ਜਿਨਸੀ ਵਿਕਾਸ ਤੇ ਦਿੱਖ ਵੀ ਪ੍ਰਭਾਵਿਤ ਹੁੰਦੀ ਹੈ। ਇਹ ਮਰਦਾਂ ਦੇ ਸ਼ੁਕਰਾਣੂ ਦੇ ਉਤਪਾਦਨ ਅਤੇ ਸੈਕਸ ਜੀਵਨ ਨੂੰ ਵੀ ਪ੍ਰਭਾਵਿਤ ਕਰਦੇ ਹਨ।

4. ਦਿਲ ਦੀ ਸਮੱਸਿਆ - ਮਰਦਾਂ 'ਚ ਦਿਲ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਮਰਦਾਂ ਨੂੰ ਵੀ ਔਰਤਾਂ ਦੇ ਮੁਕਾਬਲੇ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਦਿਲ ਦਾ ਦੌਰਾ ਦੁਨੀਆਂ 'ਚ ਸਭ ਤੋਂ ਵੱਧ ਮਰਦਾਂ ਦੀ ਜਾਨ ਲੈਂਦਾ ਹੈ। ਕੋਲੈਸਟ੍ਰੋਲ ਵਧਣ ਨਾਲ ਦਿਲ ਦੀਆਂ ਸਮੱਸਿਆਵਾਂ ਹੋਰ ਗੰਭੀਰ ਹੋ ਜਾਂਦੀਆਂ ਹਨ। ਇਸ ਦੇ ਲਈ ਮਰਦਾਂ ਨੂੰ ਵੀ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਰੱਖਣਾ ਚਾਹੀਦਾ ਹੈ।

5. ਫੇਫੜਿਆਂ ਦਾ ਕੈਂਸਰ - ਸਿਗਰਟਨੋਸ਼ੀ ਦੇ ਮਾਮਲੇ 'ਚ ਮਰਦ ਔਰਤਾਂ ਤੋਂ ਅੱਗੇ ਹਨ। ਬਹੁਤ ਜ਼ਿਆਦਾ ਸਿਗਰਟ ਪੀਣ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਫੇਫੜਿਆਂ ਦੇ ਕੈਂਸਰ ਦੇ 90 ਫ਼ੀਸਦੀ ਮਾਮਲੇ ਸਿਗਰਟਨੋਸ਼ੀ ਕਾਰਨ ਹੁੰਦੇ ਹਨ। ਇਸ ਲਈ ਮਰਦਾਂ ਨੂੰ ਵੀ ਆਪਣੇ ਫੇਫੜਿਆਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: