ਬਹੁਤ ਸਾਰੇ ਪੌਦੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਅਜਿਹਾ ਹੀ ਪੌਦਾ ਮੋਰਿੰਗਾ (Moringa) ਦਾ ਹੈ। ਆਯੁਰਵੇਦ ਵਿਚ ਇਸ ਨੂੰ ਸਿਹਤ ਲਈ ਵਰਦਾਨ ਮੰਨਿਆ ਗਿਆ ਹੈ। ਇਸ ਦੀ ਵਰਤੋਂ ਕਈ ਸਾਰੀਆਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। 


ਮੋਰਿੰਗਾ ਦੀ ਵਰਤੋਂ ਭਾਰਤੀ ਭੋਜਨ ਵਿਚ ਵਿਸ਼ੇਸ਼ ਕਰਕੇ ਦੱਖਣੀ ਭਾਰਤ ਵਿਚ ਬਹੁਤ ਜ਼ਿਆਦਾ ਹੁੰਦੀ ਹੈ। ਮੋਰਿੰਗਾ ਸਿਹਤ ਲਈ ਫ਼ਾਇਦੇਮੰਦ ਹੋਣ ਦੇ ਨਾਲ ਨਾਲ ਬਹੁਤ ਸਸਤਾ ਵੀ ਹੁੰਦਾ ਹੈ। ਤੁਸੀਂ ਘਰ ਵਿਚ ਵੀ ਇਸਦਾ ਰੁੱਖ ਲਗਾ ਸਕਦੇ ਹੋ। ਮੋਰਿੰਗਾ ਦੀਆਂ ਪੱਤੀਆਂ ਨੂੰ ਸੁਕਾ ਕੇ ਇਨ੍ਹਾਂ ਦਾ ਪਾਊਡਰ ਤਿਆਰ ਕਰਕੇ ਵੀ ਰੱਖਿਆ ਜਾ ਸਕਦਾ ਹੈ। ਮੋਰਿੰਗਾ ਦਾ ਪਾਊਡਰ ਸਾਲਾਂ ਤੱਕ ਖ਼ਰਾਬ ਨਹੀਂ ਹੁੰਦਾ।


ਪੌਸ਼ਟਿਕ ਤੱਤ ਨਾਲ ਭਰਪੂਰ
ਮੋਰਿੰਗਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਦੇ ਪੱਤੇ ਸਿਹਤ ਲਈ ਸਭ ਤੋਂ ਵੱਧ ਫ਼ਾਇਦੇਮੰਦ ਮੰਨੇ ਜਾਂਦੇ ਹਨ। ਮੋਰਿੰਗਾ ਦੀਆਂ ਪੱਤੀਆਂ ਵਿੱਚ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ ਅਤੇ ਕਈ ਲਾਭਕਾਰੀ ਵਿਟਾਮਿਨ ਹੁੰਦੇ ਹਨ। ਇਸਦੇ ਇਲਾਵਾ ਇਸ ਵਿਚ ਸਿਹਤ ਲਈ ਜ਼ਰੂਰੀ ਪ੍ਰੋਟੀਨ, ਖਣਿਜ, ਅਮੀਨੋ ਐਸਿਡ, ਸ਼ਕਤੀਸ਼ਾਲੀ ਐਂਟੀਆਕਸੀਡੈਂਟ ਅਤੇ ਫਲੇਵੋਨੋਇਡ ਹੁੰਦੇ ਹਨ।


ਸਿਹਤ ਲਈ ਲਾਭ
ਇਸ ਦੇ ਪੱਤਿਆਂ ਦੀ ਵਰਤੋਂ ਮਲੇਰੀਆ ਅਤੇ ਟਾਈਫਾਈਡ ਬੁਖਾਰ ਨੂੰ ਠੀਕ ਕਰਨ ਲਈ ਵੀ ਕੀਤੀ ਜਾਂਦੀ ਹੈ। ਇਹ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਮਾਹਿਰਾਂ ਅਨੁਸਾਰ ਮੋਰਿੰਗਾ ਪਾਊਡਰ ਲੀਵਰ, ਕਿਡਨੀ, ਦਿਲ ਅਤੇ ਫੇਫੜਿਆਂ ਦੇ ਟਿਸ਼ੂਆਂ ਲਈ ਵੀ ਲਾਭਕਾਰੀ ਹੁੰਦਾ ਹੈ। ਮੋਰਿੰਗਾ ਦੇ ਪੱਤਿਆਂ ਨੂੰ ਕੁਦਰਤੀ ਦਰਦ ਨਿਵਾਰਕ ਵੀ ਮੰਨਿਆ ਜਾਂਦਾ ਹੈ। ਮੋਰਿੰਗਾ ਦੇ ਪੱਤਿਆਂ ਨੂੰ ਐਂਟੀਸੈਪਟਿਕ ਵਜੋਂ ਵੀ ਵਰਤਿਆ ਜਾ ਸਕਦਾ ਹੈ। ਮੋਰਿੰਗਾ ਪਾਊਡਰ ਸਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ।


ਮੋਰਿੰਗਾ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਮੋਰਿੰਗਾ ਦੇ ਪੱਤੇ ਸਾਡੇ ਪੇਟ ਲਈ ਵੀ ਬਹੁਤ ਲਾਭਕਾਰੀ ਹਨ। ਇਨ੍ਹਾਂ ਦੇ ਸੇਵਨ ਕਰਨ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਠੀਕ ਹੁੰਦੀਆਂ ਹਨ। ਇਹ ਸਾਡੇ ਪੇਟ ਨੂੰ ਕਈ ਨੁਕਸਾਨਦਾਇਕ ਬੈਕਟੀਰੀਆ ਤੋਂ ਵੀ ਬਚਾਉਂਦਾ ਹੈ। ਜਿਸ ਕਾਰਨ ਪੇਟ ਦੇ ਅਲਸਰ ਅਤੇ ਪੇਟ ਦੇ ਕੈਂਸਰ ਦੇ ਖ਼ਤਰਾ ਘੱਟ ਹੁੰਦਾ ਹੈ।


Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।