ਨਿਊਯਾਰਕ: ਹੁਣ ਡਾਕਟਰ ਨਹੀਂ ਸਗੋਂ ਕੱਪੜੇ ਦੱਸਣਗੇ ਮਰੀਜ਼ ਦੀ ਬਿਮਾਰੀ। ਛੇਤੀ ਹੀ ਅਜਿਹੇ ਕੱਪੜੇ ਮਾਰਕੀਟ ਵਿੱਚ ਆਉਣ ਵਾਲੇ ਹਨ ਜੋ ਡਾਕਟਰ ਕੋਲ ਜਾਣ ਤੋਂ ਪਹਿਲਾਂ ਹੀ ਮਰੀਜ਼ ਨੂੰ ਉਸ ਦੀ ਬਿਮਾਰੀ ਬਾਰੇ ਦੱਸ ਦੇਣਗੇ। ਭਾਵ ਬਿਮਾਰੀ ਦਾ ਪਤਾ ਕਰਨ ਲਈ ਡਾਕਟਰ ਕੋਲ ਜਾਣ ਦੀ ਲੋੜ ਬਿਲਕੁਲ ਨਹੀਂ ਪਵੇਗੀ।

ਯੂਨੀਵਰਸਿਟੀ ਆਫ਼ ਰੋਡ ਆਈ ਲੈਂਡ ਨੇ ਇੱਕ ਖੋਜ ਵਿੱਚ ਅਜਿਹਾ ਸਮਾਰਟ ਕੱਪੜਾ ਤਿਆਰ ਕੀਤਾ ਹੈ ਜੋ ਨਾ ਸਿਰਫ਼ ਬਿਮਾਰੀ ਦੀ ਪਛਾਣ ਕਰੇਗਾ ਸਗੋਂ ਇਸ ਨਾਲ ਸਬੰਧਤ ਅੰਕੜੇ ਦੂਰ ਬੈਠੇ ਡਾਕਟਰ ਕੋਲ ਵੀ ਭੇਜੇਗਾ। ਡਾਕਟਰ ਕੋਲ ਸਾਰੇ ਅੰਕੜੇ ਜਾਣ ਤੋਂ ਬਾਅਦ ਉਹ ਦੂਰ ਬੈਠਾ ਹੀ ਆਪਣੀ ਸਲਾਹ ਮਰੀਜ਼ ਨੂੰ ਦੇਵੇਗਾ।

ਵੀਅਰੇਬਲ ਬਾਓਸੈਂਸਿੰਗ ਲੈਬਰੋਟਰੀ ਦੇ ਨਿਰਦੇਸ਼ਕ ਕੁਨਾਲ ਮਨਕੋਦੀਆ ਅਜਿਹੇ ਕੱਪੜੇ ਦੀ ਖੋਜ ਕਰ ਰਹੇ ਹਨ ਜੋ ਲੋਕ ਸਿਹਤਮੰਦ ਬਣੇ ਰਹਿਣ ਤੇ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਆਵੇ। ਖੋਜ ਵਿੱਚ ਦਸਤਾਨੇ, ਜੁਰਾਬਾਂ ,ਕੱਪੜੇ ਤੇ ਜੁੱਤੀਆਂ ਨੂੰ ਹਾਈਟੈੱਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਨਕੋਦੀਆ ਦੀ ਖੋਜ ਸੈਂਸਰ, ਇਲੈਕ੍ਰੋਟਨਿਕਸ ਤੇ ਸਾਫ਼ਟਵੇਅਰ ਯੁਕਤ ਕੱਪੜੇ ਤਿਆਰ ਕਰਨ 'ਤੇ ਹੈ ਜੋ ਮਰੀਜ਼ਾਂ ਤੋਂ ਸਿਹਤ ਸਬੰਧੀ ਅੰਕੜੇ ਇਕੱਠੇ ਕਰਕੇ ਉਸ ਨੂੰ ਡਾਕਟਰਾਂ ਤੱਕ ਪਹੁੰਚ ਸਕੇ। ਮਨਕੋਦੀਆ ਸਮਾਰਟ ਦਸਤਾਨੇ ਤਿਆਰ ਕਰਨ ਉੱਤੇ ਕੰਮ ਕਰ ਰਹੇ ਹਨ ਜਿਸ ਵਿੱਚ ਉਂਗਲੀਆਂ ਤੇ ਅੰਗੂਠੇ ਸੈਂਸਰ ਯੁਕਤ ਹੋਣ।

ਇਹ ਦਸਤਾਨੇ ਪਾਰਕਿਸੰਸ ਬਿਮਾਰੀ ਦੇ ਲੱਛਣ ਥਰਥਰਾਹਟ ਤੇ ਕਠੋਰਤਾ ਦੀ ਜਾਂਚ ਕਰ ਸਕਦਾ ਹੈ। ਗੁਜਰਾਤ ਦੇ ਰਾਜਕੋਟ ਵਿੱਚ ਮੌਜੂਦ ਸੁਰਾਸ਼ਟਰ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਮਨਕੋਦੀਆ ਨੇ ਆਖਿਆ ਹੈ ਕਿ ਪਾਰਕਿਸੰਸ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਚੱਲਣ ਫਿਰਨ ਨਾਲ ਸਬੰਧਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਇੱਥੋਂ ਤੱਕ ਕਿ ਉਹ ਲੰਬੀ ਦੂਰੀ ਤੱਕ ਚੱਲ ਵੀ ਨਹੀਂ ਸਕਦੇ। ਉਨ੍ਹਾਂ ਆਖਿਆ ਕਿ ਦਸਤਾਨੇ ਮਰੀਜ਼ ਨੂੰ ਸਿਹਤ ਦੀ ਦੇਖਭਾਲ ਕਰਨ ਦਾ ਤਰੀਕਾ ਵੀ ਦੇਣਗੇ।