ਪੜਚੋਲ ਕਰੋ

ਖੋਜ-ਇਸ ਤਰ੍ਹਾਂ ਡਿਨਰ ਕਰਨ ਨਾਲ ਫਾਇਦਾ ਨਹੀਂ, ਹੁੰਦਾ ਨੁਕਸਾਨ

ਚੰਡੀਗੜ੍ਹ-ਡਿਨਰ ਸਮੇਂ ਜੋ ਲੋਕ ਮੋਬਾਈਲ ਫ਼ੋਨ ਤੋਂ ਦੂਰੀ ਨਹੀਂ ਰੱਖਦੇ, ਉਹ ਆਪਣੇ ਡਿਨਰ ਦਾ ਮਜ਼ਾ ਵੀ ਨਹੀਂ ਲੈਂਦੇ। ਇਹ ਡਿਨਰ ਟੇਬਲ 'ਤੇ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਫ਼ੋਨ 'ਤੇ ਗੱਲਾਂ ਜਾਂ ਸੰਦੇਸ਼ ਭੇਜਦੇ ਹੋਏ ਸਮਾਂ ਬਤੀਤ ਕਰਦੇ ਹਨ। ਕੈਨੇਡਾ ਸਥਿਤ 'ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ' ਦੇ ਖ਼ੋਜੀਆਂ ਵੱਲੋਂ ਕੀਤੇ ਗਏ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਸਮਾਰਟ ਫ਼ੋਨ ਨੇ ਆਹਮਣੇ-ਸਾਹਮਣੇ ਦੇ ਸਮਾਜਿਕ ਸੰਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ। ਯੂਨੀਵਰਸਿਟੀ ਦੇ ਪੀ. ਐੱਚ. ਡੀ. ਵਿਦਿਆਰਥੀ ਰੇਆਨ ਡਿਊਰ ਨੇ ਕਿਹਾ,''ਮੰਨਿਆ ਕਿ ਇੱਕ ਸਮਾਰਟ ਫ਼ੋਨ ਬਹੁਤ ਉਪਯੋਗੀ ਹੁੰਦਾ ਹੈ ਪਰ ਇੰਨਾ ਵੀ ਨਹੀਂ ਕਿ ਆਪਣਿਆਂ 'ਚ ਦੂਰੀਆਂ ਦਾ ਕਾਰਨ ਬਣ ਜਾਵੇ।'' ਜਿਸ ਸਮੇਂ ਲੋਕਾਂ ਨੂੰ ਆਪਣਿਆਂ ਦੇ ਨਾਲ ਚੰਗਾ ਸਮਾਂ ਬਤੀਤ ਕਰਨਾ ਚਾਹੀਦਾ ਹੈ, ਉਸ ਸਮੇਂ ਵੀ ਉਹ ਫ਼ੋਨ 'ਤੇ ਹੀ ਰੁੱਝੇ ਹੁੰਦੇ ਹਨ। ਅਧਿਐਨ 'ਚ ਸਾਹਮਣੇ ਆਇਆ ਕਿ ਅਜਿਹੇ ਕਈ ਕੀਮਤੀ ਪਲ ਜਿਨ੍ਹਾਂ ਦਾ ਲੋਕ ਅਨੰਦ ਮਾਣ ਸਕਦੇ ਸਨ, ਉਨ੍ਹਾਂ ਨੂੰ ਉਹ ਸਿਰਫ਼ ਫ਼ੋਨ 'ਚ ਵਿਅਸਤ ਹੋਣ ਕਾਰਨ ਬਰਬਾਦ ਕਰ ਦਿੰਦੇ ਹਨ। ਇਸ ਲਈ ਲੋਕਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਖਾਣਾ ਖਾਣ ਸਮੇਂ ਫ਼ੋਨ ਨੂੰ ਆਪਣੇ ਤੋਂ ਦੂਰ ਰੱਖਣ। 'ਐਕਸਪੈਰੀਮੈਂਟਲ ਸੋਸ਼ਲ ਸਾਈਕਾਲੋਜੀ' ਨਾਮਕ ਜਨਰਲ 'ਚ ਪ੍ਰਕਾਸ਼ਿਤ ਇਸ ਰਿਪੋਰਟ ਮੁਤਾਬਿਕ ਖ਼ੋਜੀਆਂ ਨੇ 300 ਤੋਂ ਵਧੇਰੇ ਲੋਕਾਂ 'ਤੇ ਅਧਿਐਨ ਕੀਤਾ, ਜੋ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਡਿਨਰ ਕਰਨ ਲਈ ਰੈਸਟੋਰੈਂਟਾਂ 'ਚ ਗਏ। ਅਧਿਐਨ 'ਚ ਸ਼ਾਮਲ ਲੋਕਾਂ 'ਚੋਂ ਕੁੱਝ ਨੇ ਫ਼ੋਨ ਡਿਨਰ ਟੇਬਲ 'ਤੇ ਰੱਖਿਆ ਅਤੇ ਕਈਆਂ ਨੇ ਦੂਰ ਰੱਖਿਆ। ਖਾਣੇ ਮਗਰੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਭੋਜਨ ਦਾ ਅਨੰਦ ਲਿਆ ਜਾਂ ਨਹੀਂ ਅਤੇ ਉਨ੍ਹਾਂ ਨੇ ਕੀ ਮਹਿਸੂਸ ਕੀਤਾ। ਜਿਨ੍ਹਾਂ ਲੋਕਾਂ ਨੇ ਫ਼ੋਨ ਨੇੜੇ ਰੱਖਿਆ ਸੀ, ਉਨ੍ਹਾਂ ਨੇ ਦੱਸਿਆ ਕਿ ਉਹ ਭੋਜਨ ਦਾ ਪੂਰੀ ਤਰ੍ਹਾਂ ਅਨੰਦ ਨਹੀਂ ਲੈ ਸਕੇ ਕਿਉਂਕਿ ਉਨ੍ਹਾਂ ਦਾ ਧਿਆਨ ਵਾਰ-ਵਾਰ ਫ਼ੋਨ ਵੱਲ ਜਾ ਰਿਹਾ ਸੀ। ਉਨ੍ਹਾਂ ਦੇ ਨਾਲ ਬੈਠੇ ਸਾਥੀਆਂ ਨੇ ਵੀ ਕਿਹਾ ਕਿ ਉਹ ਵੀ ਉਦਾਸ ਮਹਿਸੂਸ ਕਰ ਰਹੇ ਸਨ ਕਿਉਂਕਿ ਉਨ੍ਹਾਂ ਦਾ ਸਾਥੀ ਫ਼ੋਨ ਵੱਲ ਵਧੇਰੇ ਧਿਆਨ ਦੇ ਰਿਹਾ ਸੀ। ਰੇਆਨ ਮੁਤਾਬਿਕ ਜਿਨ੍ਹਾਂ ਲੋਕਾਂ ਨੇ ਫ਼ੋਨ ਦੂਰ ਰੱਖੇ ਸਨ ਉਨ੍ਹਾਂ ਨੇ ਖ਼ੁਦ ਨੂੰ ਘੱਟ ਉਦਾਸ ਮਹਿਸੂਸ ਕੀਤਾ ਕਿਉਂਕਿ ਉਹ ਖਾਣੇ ਦੇ ਨਾਲ-ਨਾਲ ਸਾਥੀ ਨਾਲ ਗੱਲਾਂ ਵੀ ਕਰ ਰਹੇ ਸਨ। ਅਖੀਰ 'ਚ ਇਹ ਗੱਲ ਸਾਹਮਣੇ ਆਈ ਕਿ ਜੇਕਰ ਲੋਕ ਆਪਣਾ ਫ਼ੋਨ ਦੂਰ ਰੱਖ ਕੇ ਖਾਣਾ ਖਾਣਗੇ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਨਾਲ ਖ਼ੁਸ਼ ਮਹਿਸੂਸ ਕਰਨਗੇ ਅਤੇ ਭੋਜਨ ਦਾ ਅਨੰਦ ਵਧੇਰੇ ਲਿਆ ਜਾ ਸਕੇਗਾ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
Embed widget