Stomach Problem: ਕਈ ਵਾਰ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਪੇਟ 'ਚੋਂ ਗੁੜ-ਗੁੜ ਦੀ ਆਵਾਜ਼ ਆਉਂਦੀ ਹੈ, ਅਸੀਂ ਇਸ ਆਵਾਜ਼ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਕੀ ਤੁਸੀਂ ਜਾਣਦੇ ਹੋ ਕਿ ਪੇਟ 'ਚੋਂ ਆਉਣ ਵਾਲੀਆਂ ਅਜਿਹੀਆਂ ਆਵਾਜ਼ਾਂ ਕਈ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦੀਆਂ ਹਨ। ਵੈਸੇ ਤਾਂ ਪੇਟ 'ਚੋਂ ਆਵਾਜ਼ ਆਉਣਾ ਆਮ ਗੱਲ ਹੈ। ਕਈ ਵਾਰ ਜਦੋਂ ਪੇਟ ਖਾਲੀ ਹੁੰਦਾ ਹੈ ਤਾਂ ਅਜਿਹੀ ਆਵਾਜ਼ ਆਉਂਦੀ ਹੈ। ਪੇਟ 'ਚ ਗੈਸ ਹੋਣ 'ਤੇ ਵੀ ਗੁੜ-ਗੁੜ ਦੀ ਆਵਾਜ਼ ਆਉਂਦੀ ਹੈ। ਪੇਟ ਖਰਾਬ ਹੋਣ 'ਤੇ ਵੀ ਇਹ ਸਮੱਸਿਆ ਹੁੰਦੀ ਹੈ ਪਰ ਦਵਾਈ ਲੈਣ ਤੋਂ ਬਾਅਦ ਵੀ ਜੇਕਰ ਪੇਟ 'ਚ ਅਜਿਹੀ ਆਵਾਜ਼ ਆਉਂਦੀ ਹੈ ਤਾਂ ਇਹ ਕੈਂਸਰ ਵਰਗੀ ਖਤਰਨਾਕ ਬੀਮਾਰੀ ਦਾ ਸੰਕੇਤ ਵੀ ਹੋ ਸਕਦੀ ਹੈ। ਜੇਕਰ ਤੁਹਾਨੂੰ ਲੰਬੇ ਸਮੇਂ ਤੋਂ ਪੇਟ 'ਚ ਅਜਿਹੀ ਸਮੱਸਿਆ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਤੁਹਾਨੂੰ ਤੁਰੰਤ ਇੱਕ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਆਓ ਜਾਣਦੇ ਹਾਂ ਆਮ ਤੌਰ 'ਤੇ ਪੇਟ 'ਚ ਗੁੜ-ਗੁੜ ਦੀ ਆਵਾਜ਼ ਕਿਉਂ ਆਉਂਦੀ ਹੈ।



1- ਪੇਟ ਗੈਸ- ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਹੈ ਤਾਂ ਪੇਟ 'ਚੋਂ ਇਸ ਤਰ੍ਹਾਂ ਦੀ ਆਵਾਜ਼ ਆਉਣਾ ਆਮ ਗੱਲ ਹੈ। ਜਦੋਂ ਗੈਸ ਅੰਤੜੀਆਂ ਵਿਚ ਜਾਂਦੀ ਹੈ, ਤਾਂ ਅਜਿਹਾ ਲਗਦਾ ਹੈ ਜਿਵੇਂ ਹਵਾ ਘੁੰਮ ਰਹੀ ਹੈ। ਇਸ ਦੌਰਾਨ ਕਈ ਵਾਰ ਪੇਟ 'ਚੋਂ ਗੁੜ-ਗੁੜ  ਦੀ ਆਵਾਜ਼ ਆਉਣ ਲੱਗਦੀ ਹੈ। ਜੇਕਰ ਗੈਸ ਪਾਸ ਹੋ ਜਾਂਦੀ ਹੈ ਤਾਂ ਇਹ ਆਵਾਜ਼ਾਂ ਬੰਦ ਹੋ ਜਾਂਦੀਆਂ ਹਨ। ਇਸ ਤੋਂ ਬਚਣ ਲਈ ਤੁਹਾਨੂੰ ਤੇਲਯੁਕਤ ਅਤੇ ਮਿੱਠਾਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



2- ਖਾਲੀ ਪੇਟ ਦੀ ਆਵਾਜ਼- ਕਈ ਵਾਰ ਜਦੋਂ ਕੋਈ ਜ਼ਿਆਦਾ ਦੇਰ ਤੱਕ ਭੁੱਖਾ ਰਹਿੰਦਾ ਹੈ ਤਾਂ ਪੇਟ 'ਚੋਂ ਅਜੀਬ ਜਿਹੀ ਆਵਾਜ਼ ਆਉਣ ਲੱਗਦੀ ਹੈ। ਜੇਕਰ ਤੁਹਾਨੂੰ ਪੇਟ ਦੀਆਂ ਬਹੁਤ ਆਵਾਜ਼ਾਂ ਆਉਂਦੀਆਂ ਹਨ, ਤਾਂ ਇਹ ਸੁਕਰੋਜ਼ ਅਤੇ ਗਲੂਟਨ ਤੋਂ ਐਲਰਜੀ ਵੀ ਹੋ ਸਕਦੀ ਹੈ। ਜੇਕਰ ਜ਼ਿਆਦਾ ਸਮੱਸਿਆ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਲੈ ਸਕਦੇ ਹੋ।



ਕੀ ਪੇਟ ਦੀਆਂ ਆਵਾਜ਼ਾਂ ਆਉਣੀਆਂ ਆਮ ਹਨ?
ਜੇਕਰ ਤੁਹਾਡੇ ਢਿੱਡ 'ਚ ਗੂੰਜ ਜਾਂ ਕਿਸੇ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਤਾਂ ਇਹ ਬਹੁਤੀਆਂ ਘਬਰਾਹਟ ਦੀ ਗੱਲ ਨਹੀਂ ਹੈ। ਇਹ ਬਿਲਕੁਲ ਆਮ ਅਤੇ ਕੁਦਰਤੀ ਹੈ, ਪਰ ਜੇਕਰ ਤੁਹਾਨੂੰ ਪੇਟ ਦੀ ਆਵਾਜ਼ ਦੇ ਨਾਲ-ਨਾਲ ਪੇਟ ਦਰਦ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣ ਦੀ ਸਮੱਸਿਆ ਵੀ ਹੋ ਰਹੀ ਹੈ, ਤਾਂ ਡਾਕਟਰ ਦੀ ਸਲਾਹ ਲਓ। ਤੁਹਾਡੇ ਪੇਟ ਵਿੱਚ ਕਿਸੇ ਕਿਸਮ ਦੀ ਬੈਕਟੀਰੀਆ ਇਨਫੈਕਸ਼ਨ ਹੋ ਸਕਦੀ ਹੈ।



ਪੇਟ ਦੀ ਗੈਸ ਕਾਰਨ ਆਵਾਜ਼ ਆਉਣਾ -
ਜੇਕਰ ਤੁਹਾਡੇ ਪੇਟ 'ਚ ਗੈਸ ਹੋ ਰਹੀ ਹੈ, ਜਿਸ ਕਾਰਨ ਗੈਸ ਘੁੰਮਣ ਦੀ ਆਵਾਜ਼ ਆ ਰਹੀ ਹੈ, ਤਾਂ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਦੇ ਲਈ ਹਰ ਰੋਜ਼ ਸਵੇਰੇ ਥੋੜ੍ਹੀ ਦੇਰ ਲਈ ਤੇਜ਼ ਸੈਰ ਕਰੋ। ਭੋਜਨ 'ਚ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ ਤਾਂ ਕਿ ਪੇਟ 'ਚ ਗੈਸ ਦੀ ਸਮੱਸਿਆ ਨਾ ਹੋਵੇ। ਸੋਡਾ ਦਾ ਸੇਵਨ ਘਟਾਓ। ਭੋਜਨ ਵਿੱਚ ਬਹੁਤ ਸਾਰੀਆਂ ਕੱਚੀਆਂ ਅਤੇ ਭੁੰਨੀਆਂ ਸਬਜ਼ੀਆਂ ਖਾਓ। ਇਸ ਨਾਲ ਤੁਹਾਡਾ ਪੇਟ ਠੀਕ ਹੋ ਜਾਵੇਗਾ।


ਇਹ ਵੀ ਪੜ੍ਹੋ : Health Tips: ਜਦੋਂ ਧਰਨ ਪੈ ਜਾਂਦੀ ਹੈ ਤਾਂ ਕੀ ਹੁੰਦਾ ਹੈ? ਜਾਣੋ ਇਸ ਦੇ ਲੱਛਣ ਤੇ ਘਰੇਲੂ ਉਪਾਅ




ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



https://apps.apple.com/in/app/abp-live-news/id811114904