Alcohol with Cold drinks: ਉਂਝ ਤਾਂ ਪੂਰੀ ਦੁਨੀਆਂ ਵਿੱਚ ਸ਼ਰਾਬ ਪੀਤੀ ਜਾਂਦੀ ਹੈ ਪਰ ਪੰਜਾਬੀਆਂ ਨੂੰ ਖਾਸ ਤੌਰ 'ਤੇ ਸ਼ਰਾਬ ਦੇ ਸ਼ੌਕੀਨ ਮੰਨਿਆ ਜਾਂਦਾ ਹੈ। ਮਹਿੰਗੀ ਸ਼ਰਾਬ ਨੀਟ ਪੀਤੀ ਜਾ ਸਕਦੀ ਹੈ ਪਰ ਆਮ ਸ਼ਰਾਬ ਦਾ ਟੇਸਟ ਬਦਲਣ ਲਈ ਉਸ ਵਿੱਚ ਕੁਝ ਨਾ ਕੁਝ ਮਿਕਸ ਕੀਤਾ ਜਾਂਦਾ ਹੈ। ਇਸ ਲਈ ਕੁਝ ਲੋਕ ਸ਼ਰਾਬ 'ਚ ਕੋਲਡ ਡਰਿੰਕ ਮਿਲਾ ਕੇ ਪੀਂਦੇ ਹਨ। 


ਸਿਹਤ ਮਾਹਿਰਾਂ ਦੀ ਮੰਨੀਏ ਤਾਂ ਬੇਸ਼ੱਕ ਇਸ ਨਾਲ ਚੰਗਾ ਟੇਸਟ ਤਾਂ ਮਿਲ ਜਾਂ ਪਰ ਇਸ ਤਰ੍ਹਾਂ ਸ਼ਰਾਬ ਪੀਣ ਦੀ ਆਦਤ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਇਸ ਲਈ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸ਼ਰਾਬ ਵਿੱਚ ਕੋਲਡ ਡਰਿੰਕਸ ਮਿਲਾ ਕੇ ਸ਼ਰਾਬ ਪੀਣ ਨਾਲ ਸਿਹਤ ਨੂੰ ਕੀ ਨੁਕਸਾਨ ਹੁੰਦਾ ਹੈ।



ਕੋਲਡ ਡਰਿੰਕਸ ਨਾਲ ਸ਼ਰਾਬ ਮਿਲਾ ਕੇ ਪੀਣ ਦਾ ਸਿਹਤ 'ਤੇ ਅਸਰ


1. ਕੋਲਡ ਡਰਿੰਕਸ ਨਾਲ ਅਲਕੋਹਲ ਮਿਲਾ ਕੇ ਪੀਣ ਨਾਲ ਤੁਹਾਨੂੰ ਇੱਕ ਵੱਖਰਾ ਸੁਆਦ ਤੇ ਜਲਦੀ ਨਸ਼ਾ ਮਹਿਸੂਸ ਹੋ ਸਕਦਾ ਹੈ ਪਰ ਇਹ ਤੁਹਾਡੀ ਸਿਹਤ ਲਈ ਚੰਗਾ ਨਹੀਂ। ਇਸ ਤਰ੍ਹਾਂ ਸ਼ਰਾਬ ਪੀਣ ਨਾਲ ਸਰੀਰ 'ਚ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਕਾਰਨ ਵਿਅਕਤੀ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਖਾਸਕਰ ਜੋ ਲੋਕ ਨਵੀਂ-ਨਵੀਂ ਪੀਣੀ ਸ਼ੁਰੂ ਕਰਦੇ ਹਨ, ਉਨ੍ਹਾਂ ਲਈ ਇਹ ਸਮੱਸਿਆ ਗੰਭੀਰ ਹੋ ਸਕਦੀ ਹੈ।


2. ਇਹ ਵੀ ਅਹਿਮ ਹੈ ਕਿ ਕੋਲਡ ਡਰਿੰਕ 'ਚ ਸ਼ਰਾਬ ਮਿਲਾ ਕੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਪੈੱਗ ਬਣਾਉਣ ਵੇਲੇ ਪੀਣ ਵਾਲਿਆਂ ਨੂੰ ਸ਼ਰਾਬ ਦੀ ਮਾਤਰਾ ਦਾ ਪਤਾ ਨਹੀਂ ਲੱਗਦਾ। ਇਸ ਕਾਰਨ ਆਮ ਨਾਲੋਂ ਜ਼ਿਆਦਾ ਮੋਟਾ ਪੈਗ ਬਣ ਜਾਂਦਾ ਹੈ। ਇਸ ਨਾਲ ਹਾਰਟ ਅਟੈਕ ਤੇ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ। ਇਸ ਦੇ ਨਾਲ ਹੀ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਬੇਹੋਸ਼ੀ ਵੀ ਆ ਸਕਦੀ ਹੈ।



3. ਕੋਲਡ ਡਰਿੰਕਸ ਨਾਲ ਸ਼ਰਾਬ ਮਿਲਾ ਕੇ ਪੀਣ ਨਾਲ ਸ਼ੂਗਰ ਲੈਵਲ ਵਧਣ ਦਾ ਵੀ ਖਤਰਾ ਰਹਿੰਦਾ ਹੈ। ਬਹੁਤ ਸਾਰੇ ਲੋਕ ਬਿਨਾਂ ਪਾਣੀ ਮਿਲਾਏ ਸ਼ਰਾਬ ਪੀਣਾ ਪਸੰਦ ਕਰਦੇ ਹਨ ਜਾਂ ਕਹਿ ਲਓ ਕਿ ਬਿਲਕੁਲ ਨੀਟ ਪੀਂਦੇ ਹਨ। ਇਸ ਨਾਲ ਸਰੀਰ ਦੇ ਅੰਗਾਂ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਸਿਰਫ ਪਾਣੀ ਨੂੰ ਮਿਲਾ ਕੇ ਹੀ ਸ਼ਰਾਬ ਦਾ ਸੇਵਨ ਕਰਨਾ ਜ਼ਰੂਰੀ ਹੈ ਤੇ ਉਹ ਵੀ ਘੱਟ ਮਾਤਰਾ ਵਿੱਚ।



4. ਕਈ ਲੋਕ ਮਹਿਫਲ ਵਿੱਚ ਜਾ ਕੇ ਸਿਹਤ ਦੀ ਚਿੰਤਾ ਛੱਡ ਕੇ ਆਖਰੀ ਜਾਮ ਤੱਕ ਸ਼ਰਾਬ ਪੀਂਦੇ ਰਹਿੰਦੇ ਹਨ। ਅਜਿਹੇ 'ਚ ਜ਼ਰੂਰੀ ਹੈ ਕਿ ਤੁਹਾਡੀ ਇਸ ਆਦਤ 'ਤੇ ਕਾਬੂ ਪਾਇਆ ਜਾਵੇ। ਵੈਸੇ ਤਾਂ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ ਪਰ ਜੇਕਰ ਤੁਸੀਂ ਇਸ ਨੂੰ ਵੀ ਬਹੁਤ ਸ਼ੌਕ ਨਾਲ ਤੇ ਬਹੁਤ ਘੱਟ ਮਾਤਰਾ ਵਿੱਚ ਦੋ-ਚਾਰ ਮਹੀਨਿਆਂ ਵਿੱਚ ਇੱਕ ਵਾਰ ਪੀਂਦੇ ਹੋ, ਤਾਂ ਇਹ ਤੁਹਾਡੀ ਸਿਹਤ ਨੂੰ ਖਰਾਬ ਨਹੀਂ ਕਰੇਗੀ। ਹਾਂ, ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਸਿਹਤ ਸਬੰਧੀ ਕੋਈ ਸਮੱਸਿਆ ਹੈ ਤਾਂ ਸ਼ਰਾਬ ਤੋਂ ਪੂਰੀ ਤਰ੍ਹਾਂ ਦੂਰ ਰਹੋ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।









ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ