ਨਿਊਯਾਰਕ : ਆਟੋਮੈਟਿਡ ਟੇਲਰ ਮਸ਼ੀਨ (ਏਟੀਐੱਮ) ਤੋਂ ਨਿਕਾਸੀ ਕਰਨ ਵਾਲਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਦੇ ਕੀਪੈਡ ਰੋਗਾਣੂ ਨਾਲ ਭਰੇ ਹੋ ਸਕਦੇ ਹਨ। ਇਸ ਦੇ ਸੰਪਰਕ 'ਚ ਆਉਣ ਵਾਲੇ ਜਿਨਸੀ ਸਬੰਧਾਂ ਨਾਲ ਫੈਲਣ ਵਾਲੀਆਂ ਬੀਮਾਰੀਆਂ (ਐੱਸਟੀਡੀ) ਤਕ ਦੀ ਲਪੇਟ 'ਚ ਆ ਸਕਦੇ ਹਨ। ਇਕ ਖੋਜ ਦੇ ਸਿੱਟਿਆਂ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਗਿਆ ਹੈ।
ਨਿਊਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ ਜੈਨੇ ਕਾਲਰਟਨ ਨੇ ਕਿਹਾ ਕਿ ਸਾਡੇ ਖੋਜ ਨਤੀਜੇ ਦੱਸਦੇ ਹਨ ਕਿ ਏਟੀਅੱੈਮ ਦੇ ਕੀਪੈਡ 'ਤੇ ਵੱਖ-ਵੱਖ ਵਸੀਲਿਆਂ ਤੋਂ ਰੋਗਾਣੂ ਆ ਜਾਂਦੇ ਹਨ। ਮਨੁੱਖ ਨਾਲ, ਖਾਣੇ ਅਤੇ ਹਵਾ ਜਾਂ ਸਤਹਿ 'ਚ ਸਮਾ ਜਾਣ ਵਾਲੇ ਵਾਤਾਵਰਣ 'ਚ ਮੌਜੂਦ ਰੋਗਾਣੂ ਇਸ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਏਟੀਅੱੈਮ ਕੀਪੈਡ ਤੋਂ ਲਏ ਗਏ ਡੀਐੱਨਏ ਨਾਲ ਮਾਨਵੀ ਵਿਵਹਾਰ ਅਤੇ ਵਾਤਾਵਰਣੀ ਵਸੀਲੇ ਦਾ ਰਿਕਾਰਡ ਹਾਸਲ ਹੋ ਸਕਦਾ ਹੈ।
ਵਿਗਿਆਨੀਆਂ ਨੇ ਜੂਨ ਅਤੇ ਜੁਲਾਈ 2014 'ਚ 66 ਏਟੀਐੱਮ ਮਸ਼ੀਨਾਂ ਦੇ ਕੀਪੈਡ ਤੋਂ ਨਮੂਨੇ ਇਕੱਠੇ ਕੀਤੇ ਸਨ। ਇਹ ਨਮੂਨੇ ਅਮਰੀਕਾ ਦੇ ਮੈਨਹਟਨ, ਕਵੀਂਸ ਅਤੇ ਬ੍ਰੁਕਲਿਆਨ 'ਚ ਲੱਗੀਆਂ ਏਟੀਐੱਮ ਮਸ਼ੀਨਾਂ ਤੋਂ ਇਕੱਠੇ ਕੀਤੇ ਗਏ ਸਨ। ਕੀਪੈਡ 'ਤੇ ਸਾਧਾਰਨ ਵਸੀਲਿਆਂ 'ਚ ਰੋਗਾਣੂ ਪਹੁੰਚਦੇ ਹਨ।
ਇਹ ਵਸੀਲੇ ਘਰੇਲੂ ਉਪਕਰਣ ਜਿਵੇਂ ਟੈਲੀਵਿਜ਼ਨ, ਆਰਾਮ ਕਰਨ ਦੀ ਥਾਂ, ਰਸੋਈ ਘਰ ਅਤੇ ਤਕੀਏ ਹਨ। ਇਸ ਦੇ ਇਲਾਵਾ ਹੱਡੀਆਂ ਵਾਲੀ ਮੱਛੀ ਵਰਗੇ ਪਾਣੀ 'ਚ ਰਹਿਣ ਵਾਲੇ ਜੀਵ ਅਤੇ ਚਿਕਨ ਵੀ ਰੋਗਾਣੂ ਦੇ ਵਸੀਲਿਆਂ 'ਚ ਸ਼ਾਮਲ ਹਨ। ਖਾਣੇ ਦਾ ਡੀਐੱਨਏ ਇਕ ਵਿਅਕਤੀ ਦੇ ਹੱਥ 'ਤੇ ਬਚਿਆ ਹੋ ਸਕਦਾ ਹੈ। ਏਟੀਅੱੈਮ ਦਾ ਕੀਪੈਡ ਇਸਤੇਮਾਲ ਕਰਨ 'ਤੇ ਡੀਐੱਨਏ ਉਸ 'ਤੇ ਪਹੁੰਚ ਜਾਂਦਾ ਹੈ।