ਲੰਡਨ  : ਫੇਫੜਿਆਂ ਦੀ ਬਿਮਾਰੀ ਤੋਂ ਗ੍ਰਸਿਤ ਲੋਕਾਂ ਲਈ ਮੋਟਾਪਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਖ਼ਾਸ ਤੌਰ 'ਤੇ ਇਸ ਤਰ੍ਹਾਂ ਦੇ ਲੋਕਾਂ ਲਈ ਜਿਹੜੇ ਫੇਫੜਿਆਂ ਦੀ ਜਾਨਲੇਵਾ ਬਿਮਾਰੀ ਤੋਂ ਉਭਰੇ ਹਨ। ਅਮਰੀਕੀ ਖੋਜਕਰਤਾਵਾਂ ਦੀ ਤਾਜ਼ਾ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ। ਮਾਹਿਰਾਂ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਕੰਟੋਰਲ ਜੀਵਨ ਸ਼ੈਲੀ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।

ਫੇਫੜਿਆਂ ਦੀ ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ 'ਚ ਐਕਿਊਟ ਰੈਸਪੀਰੇਟਰੀ ਡਿਸਟ੫ੈਸ ਸਿੰਡਰੋਮ (ਏਆਰਡੀਅੱੈਸ) ਦੀ ਸਮੱਸਿਆ ਹੁੰਦੀ ਹੈ। ਖੋਜਕਰਤਾਵਾਂ ਵੱਲੋਂ ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਛੇ ਮਹੀਨੇ ਤਕ ਏਆਰਡੀਐੱਸ ਪੀੜਤਾਂ ਦੇ ਜੀਵਨ ਦੀ ਗੁਣਵੱਤਾ ਦੀ ਸਮੀਖਿਆ ਕੀਤੀ ਗਈ। ਇਸ ਵਿਚ ਮੋਟਾਪੇ ਦੇ ਸ਼ਿਕਾਰ ਲੋਕਾਂ ਅਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਸਥਿਤੀ ਜ਼ਿਆਦਾ ਖ਼ਰਾਬ ਪਾਈ ਗਈ।



ਇਸ ਤਰ੍ਹਾਂ ਨਾਲ ਲੋਕਾਂ ਦੇ ਫੇਫੜਿਆਂ 'ਚ ਤਰਲ ਪਦਾਰਥ ਦੇ ਰਿਸਾਅ ਦੀ ਸਮੱਸਿਆ ਸਾਹਮਣੇ ਆਈ। ਇਸ ਦਾ ਕਾਰਨ ਸਾਹ ਲੈਣਾ ਬਹੁਤ ਮੁਸ਼ਕਲ ਜਾਂ ਗ਼ੈਰਮੁੁਮਕਿਨ ਹੋ ਜਾਂਦਾ ਹੈ। ਇਸ ਦੇ ਇਲਾਵਾ ਬਲੱਡ 'ਚ ਆਕਸੀਜਨ ਦੀ ਮਾਤਰਾ ਬਣਾਏ ਰੱਖਣਾ ਵੀ ਮੁਸ਼ਕਲ ਹੋ ਜਾਂਦਾ ਹੈ।