Omicron symptoms: ਕੋਰੋਨਾ ਦੇ ਵਧਦੇ ਮਾਮਲਿਆਂ 'ਚ ਫਿਲਹਾਲ ਕੋਈ ਰਾਹਤ ਮਿਲਦੀ ਨਹੀਂ ਦਿਖ ਰਹੀ ਹੈ। ਕੋਰੋਨਾ ਦੇ ਜ਼ਿਆਦਾਤਰ ਮਰੀਜ਼ ਓਮੀਕਰੋਨ ਵੈਰੀਐਂਟ (Omicron variant) ਤੋਂ ਹੀ ਸੰਕ੍ਰਮਿਤ ਹੈ। ਓਮੀਕਰੋਨ ਦੇ ਲੱਛਣਾਂ 'ਚ ਕਈ ਤਰ੍ਹਾਂ ਦੇ ਬਦਲਾਅ ਦੇਖੇ ਗਏ ਹਨ। ਹਰ ਮਰੀਜ਼ਾਂ 'ਚ ਇਹ ਲੱਛਣ ਵੱਖ-ਵੱਖ ਤਰੀਕੇ ਨਾਲ ਨਜ਼ਰ ਆਉਂਦੇ ਹਨ। UK ਦੀ ZOE ਕੋਵਿਡ ਸਟੱਡੀ 'ਚ ਓਮੀਕਰੋਨ ਦੇ ਸਾਰੇ 20 ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਸਰੀਰ 'ਚ ਇਹ ਲੱਛਣ ਘੱਟ ਤੋਂ ਸ਼ੁਰੂ ਹੋ ਰਹੇ ਕਦੋਂ ਤਕ ਬਣੇ ਰਹਿੰਦੇ ਹਨ। ਓਮੀਕਰੋਨ ਦੇ ਜ਼ਿਆਦਾਤਰ ਮਰੀਜ਼ਾਂ 'ਚ ਇਨ੍ਹਾਂ 'ਚੋਂ ਜ਼ਿਆਦਾਤਰ ਲੱਛਣ ਦੇਖਣ ਨੂੰ ਮਿਲਦੇ ਹਨ।



ਓਮੀਕਰੋਨ ਦੇ 20 ਲੱਛਣ
1. ਸਿਰਦਰਦ
2. ਨੱਕ ਵਗਣਾ
3. ਥਕਾਨ
4. ਛਿੱਕ ਆਉਣਾ
5. ਗਲੇ 'ਚ ਖਰਾਸ਼
6. ਲਗਾਤਾਰ ਖੰਘ
7. ਗਲਾ ਦਰਦ
8. ਠੰਢ ਲੱਗਣਾ
9. ਬੁਖਾਰ
10. ਚੱਕਰ ਆਉਣੇ
11. ਬ੍ਰੇਨ ਫਾਗ
12. ਮਹਿਕ ਬਦਲ ਜਾਣੀ
13. ਅੱਖਾਂ 'ਚ ਦਰਦ
14. ਮਾਸਪੇਸ਼ੀਆ 'ਚ ਤੇਜ਼ ਦਰਦ
15. ਭੁੱਖ ਨਾ ਲੱਗਣਾ
16. ਮਹਿਕ ਮਹਿਸੂਸ ਨਾ ਹੋਣਾ
17. ਛਾਤੀ 'ਚ ਦਰਦ
18. ਗ੍ਰੰਥੀਆਂ 'ਚ ਸੋਜ
19. ਕਮਜ਼ੋਰੀ
20 ਸਕਿਨ ਰੈਸ਼ੇਜ

ਕਦੋਂ ਤਕ ਰਹਿੰਦੇ ਹਨ ਇਹ ਲੱਛਣ
ਹੈਲਥ ਅਕਸਪਰਟ ਮੁਤਾਬਕ ਓਮੀਕਰੋਨ ਦੇ ਲੱਛਣ ਡੈਲਟਾ ਦੀ ਤੁਲਨਾ 'ਚ ਤੇਜ਼ ਗਤੀ ਨਾਲ ਦਿਖਾਈ ਦਿੰਦੀ ਹੈ ਤੇ ਇਨ੍ਹਾਂ ਦਾ ਇਨਕਿਊਬੇਸ਼ਨ ਪੀਰੀਅਡ ਵੀ ਘੱਟ ਹੁੰਦਾ ਹੈ। ਓਮੀਕਰੋਨ ਦੇ ਮਰੀਜ਼ਾਂ 'ਚ ਸੰਕ੍ਰਮਿਤ ਹੋਣ ਦੇ 2 ਤੋਂ 5 ਦਿਨਾਂ ਤੋਂ ਬਾਅਦ ਲੱਛਣ ਨਜ਼ਰ ਆਉਂਦੇ ਹਨ। ਬ੍ਰਿਟਿਸ਼ ਐਪੀਡੈਮੋਲਾਜਿਸਟ ਟਿਮ ਸਪੈਕਟਰ ਮੁਤਾਬਕ ਆਮ ਤੌਰ 'ਤੇ ਜ਼ੁਕਾਮ ਵਰਗੇ ਲੱਛਣ ਓਮੀਕਰੋਨ ਦੇ ਹੀ ਹੁੰਦੇ ਹਨ ਜੋ ਔਸਤਨ 5 ਦਿਨਾਂ ਤਕ ਰਹਿੰਦੇ ਹਨ। ਹਾਲਾਂਕਿ ਪਾਬੰਦੀਆਂ, ਸੋਸ਼ਲ ਡਿਸਟੈਂਸਿੰਗ ਤੇ ਮਸਕ ਪਹਿਣਨ ਦਾ ਬਹੁਤ ਅਸਰ ਪੈਂਦਾ ਹੈ ਤੇ ਇਸ ਦੀ ਵਜ੍ਹਾ ਨਾਲ ਫਲੂ ਦੇ ਮਾਮਲੇ ਵੀ ਘਟੇ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904