Liver cancer: ਕੈਂਸਰ ਦੀ ਬਿਮਾਰੀ ਨਾਲ ਹਰ ਸਾਲ ਇਕ ਕਰੋੜ ਲੋਕਾਂ ਦੀ ਜਾਨ ਜਾਂਦੀ ਹੈ। WHO ਦੇ ਅੰਕੜਿਆਂ ਅਨੁਸਾਰ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਇਕ ਤਿਹਾਈ ਹਿੱਸਾ ਸਰੀਰ ਵਿਚ ਜ਼ਿਆਦਾ ਚਰਬੀ, ਤੰਬਾਕੂ, ਸ਼ਰਾਬ ਦੀ ਵਰਤੋਂ, ਫਲਾਂ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਨਾ ਕਰਨਾ ਤੇ ਸਰੀਰਕ ਗਤੀਸ਼ੀਲਤਾ ਦੀ ਕਮੀ ਲਈ ਜ਼ਿੰਮੇਵਾਰ ਹੈ।ICMR ਦੇ ਅਨੁਸਾਰ ਭਾਰਤ ਵਿਚ ਤਕਰੀਬਨ15 ਲੱਖ ਲੋਕ ਕੈਂਸਰ ਦੇ ਸ਼ਿਕਾਰ ਹਨ। ਪਰ ਚਿੰਤਾ ਦੀ ਗੱਲ ਇਹ ਹੈ ਕਿ ਭਵਿੱਖ ਵਿਚ ਹਰ 10 ਵਿੱਚੋਂ ਇੱਕ ਵਿਅਕਤੀ ਆਪਣੇ ਜੀਵਨ ਕਾਲ ਵਿਚ ਕਿਸੇ ਨਾ ਕਿਸੇ ਸਮੇਂ ਕੈਂਸਰ ਦਾ ਸ਼ਿਕਾਰ ਹੋਵੇਗਾ।



 ਕੈਂਸਰ ਦੀਆਂ ਕਈ ਕਿਸਮਾਂ ਹਨ। ਇਨ੍ਹਾਂ ਵਿਚੋਂ ਛਾਤੀ, ਫੇਫੜੇ, ਕੋਲਨ, ਗੁਦਾ, ਪ੍ਰੋਸਟੇਟ ਅਤੇ ਜਿਗਰ ਦਾ ਕੈਂਸਰ ਬਹੁਤ ਆਮ ਕੈਂਸਰ ਹਨ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਲੀਵਰ ਕੈਂਸਰ ਲਈ ਇਨਸਾਨ ਖੁਦ ਹੀ ਸਭ ਤੋਂ ਵੱਧ ਜ਼ਿੰਮੇਵਾਰ ਹਨ।TOI ਖਬਰ ਵਿਚ ਡਾਕਟਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੋਟਾਪਾ ਜਿਗਰ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ।


ਮੋਟਾਪੇ ਕਾਰਨ ਦੁਨੀਆ ਭਰ ਵਿਚ ਲੀਵਰ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਜਦੋਂ ਸਰੀਰ ਵਿਚ ਵਾਧੂ ਚਰਬੀ ਇਕੱਠੀ ਹੋਣ ਲੱਗਦੀ ਹੈ, ਤਾਂ ਇਹ ਅਸਿੱਧੇ ਤੌਰ ਉਤੇ ਕੈਂਸਰ ਸੈੱਲਾਂ ਨੂੰ ਵਧਾਉਣ ਵਿੱਚ ਭੂਮਿਕਾ ਨਿਭਾਉਂਦੀ ਹੈ।ਧਿਆਨ ਦੇਣ ਯੋਗ ਹੈ ਕਿ ਮੋਟਾਪੇ ਦਾ ਮਤਲਬ ਸਿਰਫ਼ ਜ਼ਿਆਦਾ ਭਾਰ ਹੋਣਾ ਹੀ ਨਹੀਂ ਹੈ, ਸਗੋਂ ਜੇਕਰ ਪੂਰੇ ਸਰੀਰ ਉਤੇ ਚਰਬੀ ਨਾ ਹੋਵੇ ਜਾਂ ਸਰੀਰ ਪਤਲਾ ਹੋਵੇ ਅਤੇ ਪੇਟ ਚਰਬੀ ਨਾਲ ਭਰਿਆ ਹੋਵੇ ਤਾਂ ਇਹ ਵੀ ਮੋਟਾਪਾ ਹੈ ਅਤੇ ਇਹ ਜ਼ਿਆਦਾ ਖਤਰਨਾਕ ਹੈ। ਭਾਰਤ ਵਿਚ ਜ਼ਿਆਦਾਤਰ ਲੋਕਾਂ ਦੇ ਪੇਟ ਉਤੇ ਜ਼ਿਆਦਾ ਚਰਬੀ ਜਮ੍ਹਾ ਹੁੰਦੀ ਹੈ।


ਐਂਡਰੋਮੇਡਾ ਕੈਂਸਰ ਹਸਪਤਾਲ ਵਿਚ ਰੇਡੀਏਸ਼ਨ ਓਨਕੋਲੋਜੀ ਦੇ ਚੇਅਰਮੈਨ ਡਾ. ਦਿਨੇਸ਼ ਸਿੰਘ ਦਾ ਕਹਿਣਾ ਹੈ ਕਿ ਮੋਟਾਪੇ ਅਤੇ ਕੈਂਸਰ ਵਿਚਕਾਰ ਇੱਕ ਗੁੰਝਲਦਾਰ ਸਬੰਧ ਹੈ। ਜਦੋਂ ਸਰੀਰ ਵਿਚ ਵਾਧੂ ਚਰਬੀ ਇਕੱਠੀ ਹੋਣ ਲੱਗਦੀ ਹੈ, ਤਾਂ ਇਹ ਕੈਂਸਰ ਸੈੱਲਾਂ ਨੂੰ ਬਦਲਣ ਲਈ ਇੱਕ ਢੁਕਵਾਂ ਮਾਹੌਲ ਬਣਾਉਂਦਾ ਹੈ।ਇਹ ਇਨਸੁਲਿਨ ਅਤੇ ਹੋਰ ਇਨਸੁਲਿਨ ਵਰਗੇ ਕਾਰਕਾਂ ਨੂੰ ਵਧਾਉਣ ਵਿਚ ਮਦਦ ਕਰਦਾ ਹੈ, ਜੋ ਕੈਂਸਰ ਸੈੱਲਾਂ ਦੇ ਗਠਨ ਦੇ ਜੋਖਮ ਨੂੰ ਵਧਾਉਂਦਾ ਹੈ। ਇਸ ਦੇ ਨਾਲ, ਵਾਧੂ ਐਡੀਪੋਜ਼ ਟਿਸ਼ੂ ਵੀ ਐਸਟ੍ਰੋਜਨ ਨੂੰ ਵਧਾਉਂਦਾ ਹੈ, ਜਿਸ ਨਾਲ ਕੈਂਸਰ ਦਾ ਖ਼ਤਰਾ ਹੋਰ ਵਧ ਜਾਂਦਾ ਹੈ।



ਜਿਗਰ ਦੇ ਕੈਂਸਰ ਦੇ ਲੱਛਣ ਤੇ ਬਚਾਅ ਦੇ ਤਰੀਕੇ
ਹਾਲਾਂਕਿ ਕੈਂਸਰ ਦੀ ਸ਼ੁਰੂਆਤ ਵਿਚ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ, ਪਰ ਜਦੋਂ ਇਹ ਸਰੀਰ ਵਿਚ ਫੈਲਣਾ ਸ਼ੁਰੂ ਕਰਦਾ ਹੈ ਤਾਂ ਅਚਾਨਕ ਭਾਰ ਘਟਣਾ ਅਤੇ ਭੁੱਖ ਨਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਪੇਟ ਦੇ ਉੱਪਰਲੇ ਹਿੱਸੇ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ। ਮਤਲੀ ਅਤੇ ਉਲਟੀਆਂ ਅਕਸਰ ਹੁੰਦੀਆਂ ਹਨ।ਇਸ ਕਾਰਨ ਸਰੀਰ ਟੁੱਟਦਾ ਹੈ ਅਤੇ ਕਮਜ਼ੋਰੀ ਅਤੇ ਥਕਾਵਟ ਹੋਣ ਲਗਦੀ ਹੈ।


ਇਸ ਹਾਲਤ ਵਿੱਚ ਪੀਲੀਆ ਵੀ ਹੋ ਸਕਦਾ ਹੈ ਅਤੇ ਲੀਵਰ ਅੰਦਰੋਂ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀ ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਮੋਟਾਪੇ ਲਈ ਜ਼ਿੰਮੇਵਾਰ ਹਨ। ਜੇਕਰ ਅਸੀਂ ਪੀਜ਼ਾ-ਬਰਗਰ ਵਰਗੇ ਜੰਕ ਫੂਡ ਦਾ ਜ਼ਿਆਦਾ ਸੇਵਨ ਕਰਦੇ ਹਾਂ ਤਾਂ ਇਹ ਸਾਡੇ ਲਈ ਬਹੁਤ ਨੁਕਸਾਨਦਾਇਕ ਹੈ।


ਸ਼ਰਾਬ ਅਤੇ ਤੰਬਾਕੂ ਜਿਗਰ ਦੇ ਕੈਂਸਰ ਦੇ ਮੁੱਖ ਕਾਰਨ ਹਨ। ਇਸ ਲਈ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਆਪਣੀ ਰੋਜ਼ਾਨਾ ਖੁਰਾਕ ਵਿੱਚ ਤਾਜ਼ੇ ਫਲ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਸ਼ਾਮਲ ਕਰਨਾ ਯਕੀਨੀ ਬਣਾਓ। ਰੋਜ਼ਾਨਾ ਕਸਰਤ ਕਰੋ ਅਤੇ ਸਹੀ ਮਾਤਰਾ ਵਿੱਚ ਪਾਣੀ ਪੀਓ। ਇਸ ਤੋਂ ਇਲਾਵਾ ਚੰਗੀ ਨੀਂਦ ਲਓ ਅਤੇ ਤਣਾਅ ਤੋਂ ਦੂਰ ਰਹੋ। ਤਣਾਅ ਹੈ ਤਾਂ ਸਟ੍ਰੈਸ ਮੈਨੇਜਮੈਂਟ ਜ਼ਰੂਰੀ ਹੈ।