Health Tips: ਟੈਟਨਸ ਦੀ ਬਿਮਾਰੀ ਘਾਤਕ ਹੈ ਅਤੇ ਹਲੇ ਤੱਕ ਇਸ ਦਾ ਕੋਈ ਪੱਕਾ ਇਲਾਜ ਨਹੀਂ ਮਿਲਿਆ ਹੈ। ਇਸ ਬਿਮਾਰੀ ਤੋਂ ਬਚਣ ਲਈ ਸਿਰਫ਼ ਇੱਕ ਟੀਕਾ ਹੀ ਉਪਲਬਧ ਹੈ ਪਰ ਜੇਕਰ ਕੋਈ ਵਿਅਕਤੀ ਇਹ ਟੀਕਾ ਨਾ ਲਗਵਾ ਤੇ ਉਹ ਟੈਟਨਸ ਦੀ ਲਪੇਟ ਵਿੱਚ ਆ ਜਾਵੇ ਤਾਂ ਅਜਿਹੇ ਮਰੀਜ਼ ਦੀ ਜਾਨ ਬਚਾਉਣੀ ਔਖੀ ਹੋ ਜਾਂਦੀ ਹੈ। ਟੈਟਨਸ ਦਿਮਾਗ, ਦਿਲ ਅਤੇ ਮਾਸਪੇਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ। ਟੈਟਨਸ ਦਿਲ ਦੀ ਅਸਫਲਤਾ ਅਤੇ ਬ੍ਰੇਨ ਸਟ੍ਰੋਕ ਦਾ ਕਾਰਨ ਬਣ ਸਕਦਾ (Tetanus can cause heart failure and brain stroke)ਹੈ। ਜਿਸ ਕਾਰਨ ਮਰੀਜ਼ ਦੀ ਮੌਤ ਹੋ ਜਾਂਦੀ ਹੈ।
ਟੈਟਨਸ ਇੱਕ ਅਜਿਹੀ ਬਿਮਾਰੀ ਹੈ ਜੋ ਗਰਭਵਤੀ ਮਾਂ ਤੋਂ ਉਸਦੇ ਬੱਚੇ ਨੂੰ ਵੀ ਹੋ ਸਕਦੀ ਹੈ। ਇਸ ਕਿਸਮ ਦੀ ਲਾਗ ਨੂੰ ਮੈਟਰਨਲ ਟੈਟਨਸ ਕਿਹਾ ਜਾਂਦਾ ਹੈ। ਇਸ ਬਿਮਾਰੀ ਦੇ ਲੱਛਣ ਬੱਚੇ ਦੇ ਜਨਮ ਤੋਂ ਦੋ ਦਿਨ ਬਾਅਦ ਦਿਖਾਈ ਦਿੰਦੇ ਹਨ।
ਇਸ ਨਾਲ ਬੱਚੇ ਦੀਆਂ ਮਾਸਪੇਸ਼ੀਆਂ ਅਕੜਣ ਲੱਗਦੀਆਂ ਹਨ ਅਤੇ ਦਿਲ ਵੀ ਪ੍ਰਭਾਵਿਤ ਹੁੰਦਾ ਹੈ। ਬੱਚਿਆਂ ਵਿੱਚ ਟੈਟਨਸ ਹੋਣ ਦੀ ਸੂਰਤ ਵਿੱਚ 90 ਫੀਸਦੀ ਕੇਸਾਂ ਵਿੱਚ ਬੱਚੇ ਦੀ ਮੌਤ ਹੋ ਜਾਂਦੀ ਹੈ। ਟੈਟਨਸ ਦਾ ਕੋਈ ਇਲਾਜ ਜਾਂ ਦਵਾਈ ਨਹੀਂ ਹੈ। ਅਜਿਹੇ 'ਚ ਲੱਛਣਾਂ ਦੇ ਆਧਾਰ 'ਤੇ ਇਲਾਜ ਕੀਤਾ ਜਾਂਦਾ ਹੈ ਪਰ ਬੱਚੇ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।
ਡਾਕਟਰਾਂ ਮੁਤਾਬਕ ਬੱਚਿਆਂ ਨੂੰ ਟੈਟਨਸ ਤੋਂ ਬਚਾਉਣ ਲਈ ਗਰਭ ਅਵਸਥਾ ਦੌਰਾਨ ਮਾਂ ਨੂੰ ਟੈਟਨਸ ਦਾ ਟੀਕਾ ਲਗਵਾਉਣਾ ਜ਼ਰੂਰੀ ਹੈ। ਇਸ ਦੇ ਲਈ, ਟੈਟਨਸ ਟੌਕਸਾਇਡ ਯਾਨੀ ਟੀਟੀ ਦੀਆਂ ਦੋ ਖੁਰਾਕਾਂ ਗਰਭ ਅਵਸਥਾ ਦੀ ਸ਼ੁਰੂਆਤ ਵਿੱਚ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਨਾਲ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਰਹਿੰਦੇ ਹਨ।
ਹੋਰ ਪੜ੍ਹੋ : ਮੋਢੇ ਦੇ ਦਰਦ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ! ਹੋ ਸਕਦੇ ਕੈਂਸਰ ਦੇ ਸ਼ੁਰੂਆਤੀ ਲੱਛਣ
ਬੱਚਿਆਂ ਨੂੰ ਵੀ ਟੀਕਾਕਰਨ ਕਰਵਾਉਣਾ ਲਾਜ਼ਮੀ
ਏਮਜ਼ ਦਿੱਲੀ ਦੇ ਬਾਲ ਰੋਗ ਮਾਹਿਰ ਡਾਕਟਰ ਰਾਕੇਸ਼ ਕੁਮਾਰ ਬਾਗੜੀ ਦਾ ਕਹਿਣਾ ਹੈ ਕਿ ਜੇਕਰ ਮਾਂ ਨੂੰ ਟੈਟਨਸ ਦਾ ਟੀਕਾ ਲਗਵਾਇਆ ਜਾਵੇ ਤਾਂ ਇਹ ਨਵਜੰਮੇ ਬੱਚੇ ਦੀ ਰੱਖਿਆ ਕਰਦਾ ਹੈ। ਪਰ ਬੱਚੇ ਦੇ ਜਨਮ ਤੋਂ 6 ਹਫ਼ਤਿਆਂ ਬਾਅਦ ਉਸ ਨੂੰ ਡੀਪੀਟੀ ਵੈਕਸੀਨ ਲਗਵਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਦੂਜਾ ਟੀਕਾ 10 ਹਫ਼ਤਿਆਂ ਵਿੱਚ ਅਤੇ ਤੀਜਾ ਟੀਕਾ 14 ਹਫ਼ਤਿਆਂ ਵਿੱਚ ਲਗਵਾਓ। ਡੀਪੀਟੀ ਵੈਕਸੀਨ ਡਿਪਥੀਰੀਆ, ਟੈਟਨਸ ਅਤੇ ਕਾਲੀ ਖੰਘ ਤੋਂ ਬਚਾਉਂਦੀ ਹੈ।
ਹਰ ਪੰਜ ਸਾਲਾਂ ਵਿੱਚ ਬੂਸਟਰ
ਇੱਕ ਵਾਰ ਜਦੋਂ ਬੱਚੇ ਨੇ ਇਹ ਤਿੰਨ ਟੀਕੇ ਲਗਵਾ ਲਏ, ਤਾਂ ਉਹ ਹਰ ਪੰਜ ਸਾਲਾਂ ਵਿੱਚ ਇੱਕ ਬੂਸਟਰ ਖੁਰਾਕ ਲੈ ਸਕਦਾ ਹੈ। ਜੇਕਰ ਬੱਚੇ ਨੂੰ ਟੈਟਨਸ ਦਾ ਟੀਕਾ ਲਗਵਾਇਆ ਜਾਂਦਾ ਹੈ ਤਾਂ ਕਦੇ ਵੀ ਟੈਟਨਸ ਦਾ ਖਤਰਾ ਨਹੀਂ ਹੋਵੇਗਾ। ਕਿਉਂਕਿ ਬੱਚੇ ਵੀ ਧੂੜ ਅਤੇ ਮਿੱਟੀ ਵਿੱਚ ਰਹਿੰਦੇ ਹਨ, ਉਹਨਾਂ ਨੂੰ ਟੈਟਨਸ ਦੀ ਲਾਗ ਹੋਣ ਦਾ ਖ਼ਤਰਾ ਹੁੰਦਾ ਹੈ। ਅਜਿਹੇ 'ਚ ਜੇਕਰ ਵੈਕਸੀਨ ਮੌਜੂਦ ਰਹਿੰਦੀ ਹੈ ਤਾਂ ਕੋਈ ਖ਼ਤਰਾ ਨਹੀਂ ਹੋਵੇਗਾ।