ਪੜਚੋਲ ਕਰੋ
ਚੀਜ਼ ਅਸਲੀ ਜਾਂ ਨਕਲੀ? ਹੁਣ 'ਸਰਕਾਰੀ ਐਪ' 'ਤੇ ਕਰੋ ਚੈੱਕ
ਸਮਾਰਟ ਕੰਜ਼ਿਊਮਰ ਐਪ iOS ਤੇ Android ਦੋਵਾਂ ਪਲੇਟਫਾਰਮ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਜਦੋਂ ਕਿਸੇ ਵੀ ਪ੍ਰੋਡਕਟ ਦੇ ਬਾਰ ਕੋਡ ਨੂੰ ਇਸ ਐਪ ਰਾਹੀਂ ਸਕੈਨ ਕੀਤਾ ਜਾਂਦਾ ਹੈ ਜਾਂ GTIN ਨੰਬਰ ਨੂੰ ਇਸ ਵਿੱਚ ਭਰਿਆ ਜਾਂਦਾ ਹੈ ਤਾਂ ਇਹ ਐਪ ਉਸ ਉਤਪਾਦ ਦੇ ਸਾਰੇ ਵੇਰਵੇ ਦੱਸ ਦੇਵੇਗਾ।

ਸੰਕੇਤਕ ਤਸਵੀਰ
ਨਵੀਂ ਦਿੱਲੀ: ਭਾਰਤ ਸਰਕਾਰ ਨੇ ਅਜਿਹੀ ਮੋਬਾਈਲ ਐਪ ਤਿਆਰ ਕੀਤੀ ਹੈ, ਜੋ ਤੁਹਾਨੂੰ ਕਿਸੇ ਵੀ ਉਤਪਾਦ ਦੇ ਅਸਲੀ ਜਾਂ ਨਕਲੀ ਹੋਣ ਵਿੱਚ ਫਰਕ ਦੱਸੇਗੀ। ਇਸ ਐਪ ਨੂੰ ਭਾਰਤ ਸਰਕਾਰ ਦੇ ਉਪਭੋਗਤਾ ਮਾਮਲੇ ਵਿਭਾਗ ਵੱਲੋਂ ਤਿਆਰ ਕਰਵਾਇਆ ਗਿਆ ਹੈ, ਇਸ ਐਪ ਦਾ ਨਾਂਅ ਹੈ ਸਮਾਰਟ ਕੰਜ਼ਿਊਮਰ (SMART CONSUMER GS1). ਸਮਾਰਟ ਕੰਜ਼ਿਊਮਰ ਐਪ iOS ਤੇ Android ਦੋਵਾਂ ਪਲੇਟਫਾਰਮ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਜਦੋਂ ਕਿਸੇ ਵੀ ਪ੍ਰੋਡਕਟ ਦੇ ਬਾਰ ਕੋਡ ਨੂੰ ਇਸ ਐਪ ਰਾਹੀਂ ਸਕੈਨ ਕੀਤਾ ਜਾਂਦਾ ਹੈ ਜਾਂ GTIN ਨੰਬਰ ਨੂੰ ਇਸ ਵਿੱਚ ਭਰਿਆ ਜਾਂਦਾ ਹੈ ਤਾਂ ਇਹ ਐਪ ਉਸ ਉਤਪਾਦ ਦੇ ਸਾਰੇ ਵੇਰਵੇ ਦੱਸ ਦੇਵੇਗਾ। ਯਾਨੀ ਕਿ ਇਸ ਦੀ ਮਦਦ ਨਾਲ ਉਤਪਾਦ ਦੇ ਅਸਲੀ ਜਾਂ ਨਕਲੀ ਹੋਣ ਦੀ ਪੁਸ਼ਟੀ ਬੇਹੱਦ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ।
Check out below Health Tools-
Calculate Your Body Mass Index ( BMI )
Calculate The Age Through Age Calculator
Before You Go
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 8 ਦਵਾਈਆਂ ਦੇ ਇਸਤੇਮਾਲ ਤੇ ਖਰੀਦ ‘ਤੇ ਰੋਕ
ਟ੍ਰੈਂਡਿੰਗ ਟੌਪਿਕ




















