Late Night Food Craving: ਦੁਨੀਆ ਵਿਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਿਨ੍ਹਾਂ ਨੂੰ ਅਕਸਰ ਅੱਧੀ ਰਾਤ ਨੂੰ ਭੁੱਖ ਲੱਗ ਜਾਂਦੀ ਹੈ। ਸ਼ਾਇਦ ਤੁਹਾਡੇ ਆਲੇ-ਦੁਆਲੇ ਵੀ ਬਹੁਤ ਸਾਰੇ ਅਜਿਹੇ ਲੋਕ ਮੌਜੂਦ ਹੋਣਗੇ। ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕਾਂ ਨੂੰ ਅੱਧੀ ਰਾਤ ਨੂੰ ਭੁੱਖ ਕਿਉਂ ਲੱਗ ਜਾਂਦੀ ਹੈ? ਇਸ ਪਿੱਛੇ ਕੀ ਕਾਰਨ ਹੈ? ਅਸਲ ਵਿੱਚ ਇਹ ਕਈ ਕਾਰਨਾਂ ਕਰਕੇ ਹੁੰਦਾ ਹੈ। ਜੇਕਰ ਤੁਸੀਂ ਦਿਨ 'ਚ ਪੌਸ਼ਟਿਕ ਭੋਜਨ ਨਹੀਂ ਖਾਂਦੇ ਤਾਂ ਅੱਧੀ ਰਾਤ ਨੂੰ ਭੁੱਖ ਲੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਪ੍ਰੋਟੀਨ ਵਾਲਾ ਭੋਜਨ ਨਹੀਂ ਖਾਂਧੇ ਹੋ ਤਾਂ ਤੁਹਾਨੂੰ ਅੱਧੀ ਰਾਤ ਨੂੰ ਭੁੱਖ ਲੱਗਣਾ ਸੁਭਾਵਿਕ ਹੈ।


ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਸੰਤੁਲਿਤ ਭੋਜਨ ਦਾ ਸੇਵਨ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪੌਸ਼ਟਿਕ ਅਤੇ ਭਰਪੂਰ ਨਾਸ਼ਤਾ ਸਵੇਰੇ ਲੈਣਾ ਚਾਹੀਦਾ ਹੈ। ਪੌਸ਼ਟਿਕ ਭੋਜਨ ਦੁਪਹਿਰ ਵੇਲੇ ਖਾਣਾ ਚਾਹੀਦਾ ਹੈ ਅਤੇ ਰਾਤ ਨੂੰ ਹਲਕਾ ਭੋਜਨ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਰੁਟੀਨ ਦੀ ਪਾਲਣਾ ਕਰਦੇ ਹੋ, ਤਾਂ ਤੁਸੀਂ ਅੱਧੀ ਰਾਤ ਦੀ ਭੁੱਖ ਤੋਂ ਕਾਫੀ ਹੱਦ ਤੱਕ ਬਚ ਜਾਵੋਗੇ।


ਤਣਾਅ ਕਰਕੇ ਲੱਗਦੀ ਹੈ ਭੁੱਖ


ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਕਈ ਲੋਕਾਂ ਨੂੰ ਰਾਤ ਦੇ ਸਮੇਂ ਜ਼ਿਆਦਾ ਤਣਾਅ ਵੀ ਰਹਿੰਦਾ ਹੈ। ਇਸ ਤਣਾਅ ਤੋਂ ਛੁਟਕਾਰਾ ਪਾਉਣ ਲਈ ਉਹ ਘਰ ਵਿਚ ਰੱਖੇ ਸਨੈਕਸ, ਕੇਕ ਜਾਂ ਸਵਾਦਿਸ਼ਟ ਚੀਜ਼ਾਂ ਖਾਂਦੇ ਹਨ, ਕਿਉਂਕਿ ਇਸ ਨੂੰ ਖਾਣ ਨਾਲ ਤਣਾਅ ਘੱਟ ਹੁੰਦਾ ਹੈ। ਇੰਟਰਨੈਸ਼ਨਲ ਜਰਨਲ ਆਫ਼ ਈਟਿੰਗ ਡਿਸਆਰਡਰਜ਼ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਦੇਰ ਰਾਤ ਨੂੰ ਸਨੈਕਿੰਗ ਦਾ ਸਬੰਧ ਤਣਾਅ ਨਾਲ ਹੈ। ਅਧਿਐਨ ਮੁਤਾਬਕ ਜਿਹੜੇ ਲੋਕ ਦੇਰ ਰਾਤ ਨੂੰ ਕੁਝ ਖਾਂਦੇ ਹਨ, ਉਹ ਆਪਣੀਆਂ ਭਾਵਨਾਵਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੇ ਹਨ।


ਇਹ ਵੀ ਪੜ੍ਹੋ: Adani groups: ਅਡਾਨੀ ਗਰੁੱਪ ਨੇ ਦਿੱਤਾ ਭਰੋਸਾ, ਪੋਰਟਫੋਲੀਓ ਕੰਪਨੀ ਨਿਵੇਸ਼ਕਾਂ ਨੂੰ ਦੇਵੇਗੀ ਸ਼ਾਨਦਾਰ ਰਿਟਰਨ


ਸੌਣ ਦਾ ਗਲਤ ਰੁਟੀਨ


ਜੇਕਰ ਕਿਸੇ ਦਾ ਸੌਣ ਦਾ ਰੁਟੀਨ ਠੀਕ ਨਹੀਂ ਹੈ, ਤਾਂ ਉਸ ਦੀ ਸੰਭਾਵਨਾ ਵੱਧ ਹੁੰਦੀ ਹੈ ਕਿ ਉਹ ਜੰਕ ਫੂਡ ਖਾਣ ਲਈ ਤਰਸੇਗਾ। ਨੀਂਦ ਦੀ ਕਮੀ ਤੁਹਾਨੂੰ ਜੰਕ ਫੂਡ ਖਾਣ ਲਈ ਮਜਬੂਰ ਕਰ ਸਕਦੀ ਹੈ। ਇਹ ਇਸ ਲਈ ਹੈ ਕਿਉਂਕਿ ਜਦੋਂ ਤੁਹਾਡਾ ਸਰੀਰ ਥੱਕ ਜਾਂਦਾ ਹੈ, ਇਹ ਕੋਰਟੀਸੋਲ ਨੂੰ ਛੱਡਦਾ ਹੈ। ਕੋਰਟੀਸੋਲ ਇੱਕ ਤਣਾਅ ਵਾਲਾ ਹਾਰਮੋਨ ਹੈ, ਜੋ ਮਿੱਠੇ ਅਤੇ ਫੈਟ ਵਾਲੇ ਭੋਜਨਾਂ ਦੀ ਲਾਲਸਾ ਪੈਦਾ ਕਰ ਸਕਦਾ ਹੈ।


ਰਾਤ ਨੂੰ ਭੁੱਖ ਲੱਗੇ ਤਾਂ ਕੀ ਖਾਣਾ ਚਾਹੀਦਾ?


ਜੇ ਤੁਹਾਨੂੰ ਅਕਸਰ ਦੇਰ ਰਾਤ ਭੁੱਖ ਲੱਗਦੀ ਹੈ, ਤਾਂ ਤੁਸੀਂ ਤਲੇ ਹੋਏ ਆਲੂ ਦੇ ਚਿਪਸ ਦੀ ਬਜਾਏ, ਤੁਸੀਂ ਬੇਕਡ ਰਾਗੀ ਚਿਪਸ, ਭੁੰਨੇ ਹੋਏ ਮਖਾਣੇ, ਜਵਾਰ ਦੇ ਪਫ ਅਤੇ ਪੌਪਕੌਰਨ ਦੀ ਚੋਣ ਕਰ ਸਕਦੇ ਹੋ। ਇਸ ਤੋਂ ਇਲਾਵਾ ਚਾਕਲੇਟ ਜਾਂ ਕੇਕ ਦੀ ਬਜਾਏ ਤੁਸੀਂ ਗੁੜ ਦੀਆਂ ਕੁਕੀਜ਼, ਪੀਨੱਟ ਬਟਰ, ਸ਼ੂਗਰ-ਫ੍ਰੀ ਡਾਰਕ ਚਾਕਲੇਟ ਅਤੇ ਫਰੂਟ ਦਹੀਂ ਅਤੇ ਸੇਬ ਨੂੰ ਵੀ ਆਪਣੀ ਕ੍ਰੇਵਿੰਗ ਵਿੱਚ ਸ਼ਾਮਲ ਕਰ ਸਕਦੇ ਹੋ। ਸੋਡਾ ਜਾਂ ਕੋਲਡ ਡਰਿੰਕਸ ਦੀ ਬਜਾਏ ਤੁਸੀਂ ਨਿੰਬੂ ਪਾਣੀ ਜਾਂ ਤਾਜ਼ੇ ਫਲਾਂ ਦਾ ਰਸ ਚੁਣ ਸਕਦੇ ਹੋ।


ਇਹ ਵੀ ਪੜ੍ਹੋ: Retail Inflation Data : ਜਨਵਰੀ 'ਚ ਫ਼ਿਰ ਮਹਿੰਗਾਈ ਨੇ ਦਿੱਤਾ ਝਟਕਾ ! ਖੁਦਰਾ ਮਹਿੰਗਾਈ 6.52 ਫੀਸਦੀ ਰਹੀ , ਦਸੰਬਰ 'ਚ ਸੀ 5.72 ਫੀਸਦੀ