ਨਵੀਂ ਦਿੱਲੀ: ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਨੂੰ ਹਾਰਡ ਇਮਿਊਨਿਟੀ ਨਾਲ ਰੋਕਣਾ ਸੰਭਵ ਨਹੀਂ। ਮਾਹਿਰਾਂ ਅਨੁਸਾਰ ਹਾਰਡ ਇਮਿਊਨਿਟੀ ਨਾਲ ਜ਼ਿਆਦਾ ਤੋਂ ਜ਼ਿਆਦਾ ਇਹ ਸੰਭਾਵਨਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਤੋਂ ਖੁਦ ਨੂੰ ਸੰਭਾਲਣਾ ਸੌਖਾ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ ਬਹੁਤ ਸਾਰੇ ਦੇਸ਼ ਹਕਰਡ ਇਮਊਨਿਟੀ ਨਾਲ ਬਿਮਾਰੀ ਨੂੰ ਕੰਟਰੋਲ ਕਰਨ ਦੀ ਉਮੀਦ 'ਤੇ ਚੱਲ ਰਹੇ ਹਨ। ਹਾਰਡ ਇਮਿਊਨਿਟੀ ਉਸ ਸਥਿਤੀ ਨੂੰ ਦਰਸਾਉਂਦੀ ਹੈ, ਜਦੋਂ ਮਨੁੱਖੀ ਸਮਾਜ ਕੁਝ ਖਾਸ ਹਾਲਾਤ ਕਾਰਨ ਵਧੇ ਲਾਗ ਤੋਂ ਬਾਅਦ ਉਸ ਇਨਫੈਕਸ਼ਨ ਦਾ ਮੁਕਾਬਲਾ ਕਰਨ ਲਈ ਸਮੂਹਿਕ ਤੌਰ ’ਤੇ ਸਮਰੱਥ ਹੋ ਜਾਂਦੇ ਹਨ।

ਮਾਹਿਰਾਂ ਅਨੁਸਾਰ ਮਨੁੱਖਾਂ ਨੇ ਬਹੁਤ ਸਾਰੇ ਨਵੇਂ ਖੋਜੇ ਗਏ ਵਾਇਰਸਾਂ ਨਾਲ ਜੀਉਣ ਦੀ ਸਮਰੱਥਾ ਵਿਕਸਿਤ ਕੀਤੀ ਹੈ। ਕੀ ਕੋਰੋਨਾ ਵਾਇਰਸ ਦੇ ਮਾਮਲੇ ’ਚ ਅਜਿਹਾ ਹੋਵੇਗਾ ਜਾਂ ਨਹੀਂ, ਇਹ ਕਈ ਪਹਿਲੂਆਂ 'ਤੇ ਨਿਰਭਰ ਕਰੇਗਾ। ਇਹ ਅਜੇ ਸਪੱਸ਼ਟ ਨਹੀਂ ਕਿ ਇਕ ਵਾਰ ਕੋਵਿਡ-19 ਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ ਉਹ ਸ਼ਖ਼ਸ ਮੁੜ ਸੰਕਰਮਿਤ ਹੁੰਦਾ ਹੈ। ਇਸ ਦੇ ਨਾਲ ਹੀ ਵਾਇਰਸ ਦੇ ਮਿਊਟੇਸ਼ਨ ਤੇ ਵੈਕਸੀਨ ਦੀ ਪ੍ਰਭਾਵਸ਼ੀਲਤਾ ਦੇ ਪਹਿਲੂ ਵੀ ਮਹੱਤਵਪੂਰਨ ਹਨ। ਉਨ੍ਹਾਂ ਦੇ ਬਾਰੇ ਸਾਰੀ ਸਥਿੱਤੀ ਸਪਸ਼ਟ ਹੋਣ ਤੋਂ ਬਾਅਦ ਹੀ ਠੋਸ ਅਨੁਮਾਨ ਲਾਇਆ ਜਾ ਸਕਦਾ ਹੈ।

ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਐਂਥਨੀ ਫਾਊਚੀ ਨੇ ਯੂਐਸ ਮੀਡੀਆ ਨੂੰ ਕਿਹਾ ਕਿ ਲੋਕ ਭੰਬਲਭੂਸੇ ’ਚ ਹਨ। ਉਹ ਸੋਚਦੇ ਹਨ ਕਿ ਜਦੋਂ ਤਕ ਰਹੱਸਮਈ ਹਾਰਡ ਇਮਿਊਨਿਟੀ ਵਿਕਸਿਤ ਨਹੀਂ ਹੋ ਜਾਂਦੀ, ਉਦੋਂ ਤੱਕ ਸੰਕਰਮਣ ਨੂੰ ਕਾਬੂ ਨਹੀਂ ਕੀਤਾ ਜਾ ਸਕੇਗਾ। ਇਸ ਲਈ ਅਸੀਂ ਹਾਰਡ ਇਮਿਊਨਿਟੀ ਦੇ ਪੁਰਾਣੇ ਅਰਥਾਂ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ। ਜਦੋਂ ਤਕ ਲੋਕ ਵੱਡੀ ਗਿਣਤੀ ’ਚ ਵੈਕਸੀਨੇਸ਼ਨ ਨਹੀਂ ਕਰਵਾ ਲੈਂਦੇ, ਉਦੋਂ ਤੱਕ ਲਾਗ ਦੀ ਗਿਣਤੀ ਘੱਟ ਨਹੀਂ ਹੋਵੇਗੀ।

ਅਟਲਾਂਟ ਦੀ ਐਮਰੀ ਯੂਨੀਵਰਸਿਟੀ ਵਿਚ ਇਨਫੈਕਸ਼ਨਰੀ ਜੀਵ-ਵਿਗਿਆਨੀ ਰੁਸਤਮ ਆਂਤਿਆ ਨੇ ਵੈੱਬਸਾਈਟ ਐਕਸਿਓਜ਼ ਡਾਟ ਕਾਮ ਨੂੰ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਨਹੀਂ ਕਿ ਵਾਇਰਸ ਕਿਤੇ ਚਲਾ ਜਾਵੇ ਪਰ ਅਸੀਂ ਕੁਝ ਅਜਿਹਾ ਕਰਨਾ ਚਾਹੁੰਦੇ ਹਾਂ ਜਿਸ ਕਾਰਨ ਇਹ ਹਲਕੀ ਲਾਗ ਬਣ ਕੇ ਰਹਿ ਜਾਵੇ।

ਮਾਹਰ ਕਹਿੰਦੇ ਹਨ ਕਿ ਕੋਈ ਮਹਾਂਮਾਰੀ ਹਮੇਸ਼ਾ ਨਹੀਂ ਰਹਿੰਦੀ ਪਰ ਉਹ ਖ਼ਤਮ ਨਹੀਂ ਹੁੰਦੀ ਕਿਉਂਕਿ ਵਾਇਰਸ ਅਲੋਪ ਜਾਂ ਗਾਇਬ ਹੋ ਜਾਂਦਾ ਹੈ। ਪਰ ਅਜਿਹਾ ਹੁੰਦਾ ਹੈ ਕਿਉਂਕਿ ਵਾਇਰਸ ਦਾ ਪ੍ਰਭਾਵ ਆਬਾਦੀ ’ਚ ਸਥਿਰ ਹੁੰਦਾ ਹੈ। ਉਹ ਪਿਛੋਕੜ ’ਚ ਸਥਾਈ ਤੌਰ ’ਤੇ ਰਹਿੰਦਾ ਹੈ ਅਤੇ ਕਈ ਵਾਰ ਸਥਾਨਕ ਤੌਰ ’ਤੇ ਲਾਗ ਨੂੰ ਫੈਲਾਉਂਦਾ ਹੈ।

ਮਾਹਰ ਦਾ ਕਹਿਣਾ ਹੈ ਕਿ ਵਿਆਪਕ ਟੀਕਾਕਰਣ ਦੇ ਬਾਵਜੂਦ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਚੇਚਕ ਜਾਂ ਪੋਲੀਓ ਵਾਂਗ ਕੋਵਿਡ -19 ਵਾਇਰਸ 'ਤੇ ਜਿੱਤ ਹਾਸਲ ਹੋਵੇਗੀ। ਇਸ ਦੀ ਬਜਾਏ ਇਸ ਦੀ ਸਥਿਤੀ ਖਸਰਾ (ਛੋਟੀ ਮਾਤਾ) ਜਾਂ ਯੈਲੋ ਬੁਖਾਰ ਵਰਗੀ ਹੋ ਸਕਦੀ ਹੈ। ਇਹ ਦੋਵੇਂ ਬਿਮਾਰੀਆਂ ਦਾ ਖਾਤਮਾ ਨਹੀਂ ਕੀਤਾ ਗਿਆ ਹੈ।

ਇਸ ਲਈ ਇਹ ਮਹੱਤਵਪੂਰਨ ਹੈ ਕਿ ਸਰਕਾਰਾਂ ਕੋਵਿਡ-19 ਸੰਕਰਮ ਦਾ ਮੁਕਾਬਲਾ ਕਰਨ ਦੀ ਚੁਣੌਤੀ ਨੂੰ ਧਿਆਨ ’ਚ ਰੱਖਦਿਆਂ ਆਪਣੀ ਸਿਹਤ ਨੀਤੀ ਤਿਆਰ ਕਰਨ। ਨਹੀਂ ਤਾਂ ਲੰਬੇ ਸਮੇਂ ਤੋਂ ਅੱਜ ਵਰਗੀ ਸਥਿਤੀ ਹੋਣ ਦੀ ਸੰਭਾਵਨਾ ਹੋਵੇਗੀ।

ਇਹ ਵੀ ਪੜ੍ਹੋ: Vaccine in Amritsar: ਅੰਮ੍ਰਿਤਸਰ 'ਚ ਵੀ ਮੁੱਕੀ ਕੋਰੋਨਾ ਵੈਕਸੀਨ, 3 ਦਿਨਾਂ ਤੋਂ ਬਗੈਰ ਵੈਕਸੀਨ ਲਵਾਏ ਪਰਤ ਰਹੇ ਲੋਕ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904