Side Effects of Using Mobile in Morning: ਮੌਜੂਦਾ ਹਾਲਾਤ ਇਹ ਹਨ ਕਿ ਲੋਕਾਂ ਲਈ ਸਮਾਰਟਫ਼ੋਨ ਤੋਂ ਬਿਨਾਂ ਇੱਕ ਦਿਨ ਵੀ ਰਹਿਣਾ ਮੁਸ਼ਕਲ ਹੋ ਗਿਆ ਹੈ। ਕਈ ਲੋਕ ਤਾਂ ਆਪਣੇ ਮੋਬਾਈਲ ਨੂੰ ਇੱਕ ਮਿੰਟ ਲਈ ਵੀ ਆਪਣੇ ਤੋਂ ਦੂਰ ਨਹੀਂ ਰੱਖ ਸਕਦੇ। ਲੋਕ ਕਿਸੇ ਨਾਲ ਗੱਲਬਾਤ ਜਾਂ ਮੈਸੇਜ਼ ਕਰਨ ਤੋਂ ਇਲਾਵਾ ਹੁਣ ਆਪਣੇ ਮੋਬਾਈਲ ਜਾਂ ਸਮਾਰਟਫੋਨ 'ਚ ਕਈ ਤਰ੍ਹਾਂ ਦੀਆਂ ਐਪਾਂ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲੱਗੇ ਹਨ। 


ਇਸ ਕਰਕੇ ਲੋਕ ਕੀ-ਕਈ ਘੰਟਿਆਂ ਆਪਣੇ ਮੋਬਾਈਲ ਨਾਲ ਚਿਪਕਦੇ ਰਹਿੰਦੇ ਹਨ। ਰਾਤ ਨੂੰ ਸੌਣ ਵੇਲੇ ਵੀ ਉਹ ਆਪਣਾ ਮੋਬਾਈਲ ਫ਼ੋਨ ਆਪਣੇ ਨਾਲ ਹੀ ਰੱਖਦੇ ਹਨ। ਕਈ ਲੋਕ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਫੜ ਲੈਂਦੇ ਹਨ ਤੇ ਉਸ 'ਤੇ ਆਏ ਮੈਸੇਜ ਆਦਿ ਨੂੰ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਹਨ। ਸ਼ਾਇਦ ਉਹ ਨਹੀਂ ਜਾਣਦੇ ਕਿ ਸਵੇਰੇ ਉੱਠਦੇ ਹੀ ਮੋਬਾਈਲ ਦੀ ਵਰਤੋਂ ਕਰਨ ਦੀ ਆਦਤ ਨੁਕਸਾਨਦੇਹ ਹੋ ਸਕਦੀ ਹੈ। ਕਈ ਅਧਿਐਨਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ। ਆਓ ਜਾਣਦੇ ਹਾਂ...


1. ਨਜ਼ਰ 'ਤੇ ਅਸਰ
ਇੱਕ ਰਿਸਰਚ 'ਚ ਸਾਹਮਣੇ ਆਇਆ ਹੈ ਕਿ ਸਵੇਰੇ ਉੱਠਦੇ ਹੀ ਫੋਨ ਦੀ ਵਰਤੋਂ ਕਰਨ ਨਾਲ ਤੁਹਾਡੀਆਂ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਮੋਬਾਈਲ ਤੋਂ ਨਿਕਲਣ ਵਾਲੀ ਰੋਸ਼ਨੀ ਸਿੱਧੀ ਅੱਖਾਂ ਵਿੱਚ ਪੈਣ ਨਾਲ ਸਿਰਦਰਦ ਹੋ ਸਕਦਾ ਹੈ। ਇਕਾਗਰਤਾ ਘੱਟ ਸਕਦੀ ਹੈ। ਇਸ ਤਰ੍ਹਾਂ ਸਮਾਰਟਫੋਨ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਗਰਦਨ 'ਚ ਅਕੜਾਅ, ਦਰਦ, ਮੋਟਾਪਾ, ਕੈਂਸਰ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਨੀਂਦ ਦੀ ਕਮੀ ਤੇ ਦਿਮਾਗ 'ਚ ਬਦਲਾਅ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


2. ਤਣਾਅ ਦੀ ਸਮੱਸਿਆ
ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਤਾਂ ਮੋਬਾਈਲ ਫੋਨ ਸੁਨੇਹਿਆਂ, ਈਮੇਲਾਂ, ਰੀਮਾਈਂਡਰ, ਇੰਸਟਾਗ੍ਰਾਮ ਪੋਸਟਾਂ ਆਦਿ ਨਾਲ ਭਰਿਆ ਪਿਆ ਹੈ। ਅਜਿਹੇ 'ਚ ਜੋ ਲੋਕ ਸਵੇਰੇ ਉੱਠਦੇ ਹੀ ਆਪਣੇ ਮੋਬਾਇਲ 'ਤੇ ਇਨ੍ਹਾਂ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਨ, ਉਨ੍ਹਾਂ ਲਈ ਮੋਬਾਇਲ ਚਿੰਤਾ ਤੇ ਤਣਾਅ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਸੀਂ ਨੀਂਦ ਤੋਂ ਉੱਠਦੇ ਹੀ ਸੋਸ਼ਲ ਮੀਡੀਆ ਚੈੱਕ ਕਰਨ ਲੱਗਦੇ ਹੋ, ਤਾਂ ਤੁਹਾਡਾ ਦਿਮਾਗ ਇਸ ਵਿੱਚ ਹੀ ਉਲਝ ਜਾਂਦਾ ਹੈ। ਅਜਿਹੇ 'ਚ ਦਿਨ ਦੀ ਸ਼ੁਰੂਆਤ ਤਣਾਅ ਤੇ ਚਿੰਤਾ ਨਾਲ ਕਰਨਾ ਸਿਹਤ ਲਈ ਠੀਕ ਨਹੀਂ ਹੁੰਦਾ।


3. ਚਿੜਚਿੜਾਪਨ
ਸਵੇਰੇ ਉੱਠਦੇ ਹੀ ਮੋਬਾਈਲ ਦੀ ਵਰਤੋਂ ਕਰਨ ਦੀ ਆਦਤ ਚਿੜਚਿੜੇਪਨ ਦਾ ਕਾਰਨ ਵੀ ਬਣ ਸਕਦੀ ਹੈ। ਜੇਕਰ ਤੁਸੀਂ ਸਵੇਰੇ ਉੱਠਦੇ ਹੀ ਆਪਣੇ ਮੋਬਾਈਲ 'ਤੇ ਕੁਝ ਨਕਾਰਾਤਮਕ ਦੇਖਦੇ ਹੋ, ਤਾਂ ਇਸ ਦਾ ਸਿੱਧਾ ਅਸਰ ਦਿਮਾਗ 'ਤੇ ਪੈਂਦਾ ਹੈ। ਇਸ ਨਾਲ ਗੁੱਸੇ ਤੇ ਚਿੜਚਿੜੇਪਨ ਦੀ ਸ਼ਿਕਾਇਤ ਹੋ ਸਕਦੀ ਹੈ।


4. ਉਦਾਸੀ ਦੀ ਸਮੱਸਿਆ
ਰਾਤ ਨੂੰ ਸੌਂਦੇ ਸਮੇਂ ਤੇ ਸਵੇਰੇ ਉੱਠਣ ਵੇਲੇ ਮੋਬਾਈਲ ਫੋਨ ਦੇਖਣ ਦੀ ਆਦਤ ਉਪਭੋਗਤਾ ਵਿੱਚ ਉਦਾਸੀ ਦਾ ਕਾਰਨ ਬਣ ਸਕਦੀ ਹੈ। ਨਿਯਮਿਤ ਤੌਰ 'ਤੇ ਇਸ ਤਰ੍ਹਾਂ ਦਾ ਪਾਲਣ ਕਰਨ ਨਾਲ ਦਿਮਾਗ 'ਤੇ ਅਸਰ ਪੈਂਦਾ ਹੈ। ਇਸ ਦਾ ਕਾਰਨ ਤੁਲਨਾ ਵੀ ਹੋ ਸਕਦਾ ਹੈ। ਕਈ ਵਾਰ ਲੋਕ ਸਵੇਰੇ ਉੱਠਦੇ ਹੀ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਸਟੇਟਸ ਆਦਿ ਦੇਖ ਕੇ ਤੁਲਨਾ ਕਰਨ ਵਿੱਚ ਫਸ ਜਾਂਦੇ ਹਨ। ਉਹ ਦੂਜਿਆਂ ਦੀ ਜੀਵਨ ਸ਼ੈਲੀ ਨੂੰ ਦੇਖ ਕੇ ਪ੍ਰੇਸ਼ਾਨ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਤੁਲਨਾ ਆਪਣੇ ਨਾਲ ਕਰਨ ਲੱਗਦੇ ਹਨ, ਜਿਸ ਨਾਲ ਡਿਪ੍ਰੈਸ਼ਨ ਹੋ ਸਕਦਾ ਹੈ।