Tulsi for Skin: ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਲਸੀ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਲਸੀ ਨੂੰ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਰਾਮਬਾਣ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਤੁਸੀਂ ਚਮੜੀ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਚਮੜੀ ਲਈ ਤੁਲਸੀ ਦੇ ਕੀ ਫਾਇਦੇ ਹਨ?

ਤੁਲਸੀ ਦੀ ਵਰਤੋਂ ਚਮੜੀ 'ਤੇ ਟੋਨਰ ਦੇ ਤੌਰ 'ਤੇ ਕਰ ਸਕਦੇ ਹੋ। ਇਸ ਲਈ ਤੁਲਸੀ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲੋ। ਹੁਣ ਇਸ ਪਾਣੀ ਨੂੰ ਠੰਢਾ ਹੋਣ ਲਈ ਰੱਖ ਦਿਓ। ਇਸ ਤੋਂ ਬਾਅਦ ਤੁਸੀਂ ਇਸ ਨੂੰ ਬੋਤਲ 'ਚ ਭਰ ਕੇ ਰੱਖੋ। ਹੁਣ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਸ ਦੀ ਨਿਯਮਤ ਵਰਤੋਂ ਕਰੋ।

ਤੇਲਯੁਕਤ ਚਮੜੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਲਸੀ ਦੀਆਂ ਪੱਤੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਤੁਹਾਡੀ ਚਮੜੀ 'ਤੇ ਮੌਜੂਦ ਵਾਧੂ ਤੇਲ ਨੂੰ ਕੁਝ ਹੀ ਸਮੇਂ ਵਿੱਚ ਦੂਰ ਕਰ ਸਕਦਾ ਹੈ।

ਚਮੜੀ ਤੋਂ ਝੁਰੜੀਆਂ ਦੂਰ ਕਰਨ ਲਈ ਤੁਲਸੀ ਦੀਆਂ ਪੱਤੀਆਂ ਦੀ ਵਰਤੋਂ ਕਰੋ। ਤੁਲਸੀ ਦੇ ਪੱਤਿਆਂ ਵਿੱਚ ਮੌਜੂਦ ਐਂਟੀ-ਏਜਿੰਗ ਗੁਣ ਚਮੜੀ ਦੀਆਂ ਝੁਰੜੀਆਂ ਤੇ ਫਾਈਨ ਲਾਈਨਾਂ ਨੂੰ ਘਟਾ ਸਕਦੇ ਹਨ।

ਚਮੜੀ 'ਤੇ ਚਮਕ ਲਿਆਉਣ ਲਈ ਤੁਲਸੀ ਦੀਆਂ ਪੱਤੀਆਂ ਦੀ ਵਰਤੋਂ ਕਰੋ। ਤੁਲਸੀ ਦੇ ਪੱਤਿਆਂ ਵਿੱਚ ਐਂਟੀ-ਫੰਗਲ ਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਚਮੜੀ ਵਿੱਚ ਚਮਕ ਲਿਆਉਣ ਵਿੱਚ ਕਾਰਗਰ ਹੈ।

ਕਿੱਲ ਤੇ ਪਿੰਪਲਜ਼ ਦੀ ਸਮੱਸਿਆ ਨੂੰ ਘੱਟ ਕਰਨ ਲਈ ਤੁਲਸੀ ਦੀਆਂ ਪੱਤੀਆਂ ਦੀ ਵਰਤੋਂ ਕਰੋ। ਤੁਲਸੀ ਦੇ ਪੱਤਿਆਂ ਵਿੱਚ ਲੁਕੇ ਐਂਟੀਆਕਸੀਡੈਂਟ ਤੇ ਐਂਟੀਬੈਕਟੀਰੀਅਲ ਗੁਣ Acne ਨੂੰ ਘੱਟ ਕਰ ਸਕਦੇ ਹਨ।

ਤੁਲਸੀ ਦੀਆਂ ਪੱਤੀਆਂ ਨੂੰ ਚਮੜੀ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਫੇਸ ਪੈਕ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। ਇਸ ਦਾ ਫੇਸ ਪੈਕ ਤਿਆਰ ਕਰਨ ਲਈ ਤੁਲਸੀ ਦੇ ਰਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਹੁਣ ਇਸ ਜੂਸ ਨੂੰ ਲਗਪਗ 20 ਮਿੰਟ ਤੱਕ ਚਿਹਰੇ 'ਤੇ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਸਾਧਾਰਨ ਪਾਣੀ ਨਾਲ ਸਾਫ਼ ਕਰ ਲਓ। ਇਸ ਨਾਲ ਚਮੜੀ ਦੀਆਂ ਸਮੱਸਿਆਵਾਂ ਘੱਟ ਹੋਣਗੀਆਂ।