ਚੰਡੀਗੜ੍ਹ: ਲੋੜ ਤੋਂ ਵੱਧ ਸਮਾਰਟਫੋਨ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਅਜਿਹਾ ਕਰਨ ਨਾਲ ਕੈਂਸਰ ਹੋ ਸਕਦਾ ਹੈ। ਇੱਕ ਰਿਪੋਰਟ ਵਿੱਚ ਇਸ ਬਾਰੇ ਖੁਲਾਸਾ ਕੀਤਾ ਗਿਆ ਹੈ ਕਿ 2G ਤੇ 3G ਫੋਨ ਵਿੱਚ ਇਸਤੇਮਾਲ ਹੋਣ ਵਾਲੀ ਹਾਈ ਲੈਵਲ ਰੇਡੀਓ ਫ੍ਰੀਕੁਐਂਸੀ ਰੇਡੀਏਸ਼ਨ ਯਾਨੀ RFR ਤੁਹਾਡੇ ਦਿਲ, ਦਿਮਾਗ ਤੇ ਐਡ੍ਰਿਨਲ ਗਲੈਂਡ ਵਿੱਚ ਕੈਂਸਰ ਦੇ ਰਿਸਕ ਨੂੰ ਵਧਾ ਸਕਦੇ ਹਨ।

ਇਸ ਖੋਜ ਦਾ ਖੁਲਾਸਾ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਨੈਸ਼ਨਲ ਟਾਕਸੀਲੌਜੀ ਪ੍ਰੋਗਰਾਮ (NTP) ਵਿੱਚ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਫੋਨ ਤੋਂ ਨਿਕਲਣ ਵਾਲੀ ਹਾਈ ਲੈਵਲ ਰੇਡੀਓ ਫ੍ਰੀਕੁਐਂਸੀ ਪੂਰੇ ਸਰੀਰ ਵਿੱਚ ਟ੍ਰੈਵਲ ਕਰਦੀ ਹੈ। ਇਸ ਖੋਜ ਨੂੰ ਨਰ ਦੇ ਮਾਦਾ ਚੂਹਿਆਂ ’ਤੇ ਕੀਤਾ ਗਿਆ ਸੀ ਪਰ NTP ਦੇ ਖੋਜੀ ਜੌਨ ਬਕਰ ਨੇ ਕਿਹਾ ਕਿ ਖੋਜ ਲਈ ਇਸਤੇਮਾਲ ਕੀਤੇ ਜੀਵਾਂ ਦੀ ਸਿੱਧੇ ਉਨ੍ਹਾਂ ਇਨਸਾਨਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਜੋ ਸੈਲ ਫੋਨ ਦਾ ਇਸਤੇਮਾਲ ਕਰਦੇ ਹਨ। ਕਾਬਲੇਗੌਰ ਹੈ ਕਿ ਇਸ ਖੋਜ ਲਈ ਕਈ ਜਾਨਵਰਾਂ ਨੂੰ ਲਿਆ ਗਿਆ ਸੀ।

ਇਹ ਵੀ ਪੜ੍ਹੋ- ਹਰ ਵੇਲੇ ਫੋਨ ’ਤੇ ਨੋਟੀਫਿਕੇਸ਼ਨ ਚੈੱਕ ਕਰਨ ਦੀ ਆਦਤ! ਇਹ ਖ਼ਬਰ ਜ਼ਰੂਰ ਪੜ੍ਹੋ

ਬਕਰ ਨੇ ਦੱਸਿਆ ਕਿ ਜੋ ਰੇਡੀਓ ਫ੍ਰੀਕੁਐਂਸੀ ਰੇਡੀਏਸ਼ਨ ਉਨ੍ਹਾਂ ਨਰ ਚੂਹਿਆਂ ਵਿੱਚ ਵੇਖੀ ਉਹ ਅਸਲੀ ਸਨ। ਇੱਥੋਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਜਿਨ੍ਹਾਂ ਚੂਹਿਆਂ ’ਤੇ ਰੇਡੀਏਸ਼ਨ ਦਾ ਇਸਤੇਮਾਲ ਕੀਤਾ ਗਿਆ, ਉਨ੍ਹਾਂ ਦੀ ਉਮਰ ਵੱਧ ਲੱਗਣ ਲੱਗੀ। ਇਸ ਖੁਲਾਸੇ ਵਿੱਚ ਵੀ ਕਿਹਾ ਗਿਆ ਕਿ ਇਹ ਇਨਸਾਨਾਂ ਵਿੱਚ ਇਸ ਤੋਂ ਵੱਖਰਾ ਹੋ ਸਕਦਾ ਹੈ। ਇਨਸਾਨਾਂ ਵਿੱਚ ਇਸ ਦਾ ਅਸਰ ਵੀ ਵੱਖਰਾ ਹੋਏਗਾ।

ਅਮਰੀਕਾ ਦੇ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਜਾਨਵਰਾਂ ’ਤੇ ਇਸ ਦਾ ਟੈਸਟ ਵੱਖਰਾ ਮੁੱਦਾ ਹੈ। ਇਸ ਟੈਸਟ ਦਾ ਮਕਸਦ ਇਹ ਨਹੀਂ ਕਿ ਸੈਲ ਫੋਨ ਦਾ ਅਸਰ ਇਨਸਾਨਾਂ ’ਤੇ ਕਿੰਨਾ ਹੁੰਦਾ ਹੈ। ਇਸ ਲਈ ਇਸ ਟੈਸਟ ਦੀ ਮਦਦ ਨਾਲ ਇਹ ਨਤੀਜਾ ਨਹੀਂ ਕੱਢ ਸਕਦੇ ਕਿ ਸੈਨ ਫੋਨ ਦੇ ਇਸਤੇਮਾਲ ਦੇ ਕੀ ਨੁਕਸਾਨ ਹਨ।