- ਸ਼ਰੀਰ ਵਿੱਚ ਹਰ ਸਮੇਂ ਥਕਾਵਟ ਰਹਿਣੀ ਤੇ ਪੱਠਿਆਂ ਵਿੱਚ ਹਮੇਸ਼ਾ ਦਰਦ ਰਹਿਣਾ
- ਹੱਥਾਂ-ਪੈਰਾਂ ਦੇ ਪੱਠਿਆਂ ਦਾ ਕਮਜ਼ੋਰ ਹੋਣਾ, ਪੈਰਾਂ ਵਿੱਚ ਕਮਜ਼ੋਰੀ ਮਹਿਸੂਸ ਹੋਣਾ। ਸਮੱਸਿਆ ਵਧਣ 'ਤੇ ਮਰੀਜ਼ ਚੱਲ-ਫਿਰ ਨਹੀਂ ਸਕਦਾ।
- ਕਿਸੇ ਚੀਜ਼ 'ਤੇ ਪਕੜ ਨਾ ਬਣਾ ਸਕਣਾ ਭਾਵ ਹੱਥ ਵਿੱਚ ਕੁਝ ਨਾ ਫੜ ਸਕਣਾ
- ਭਾਵਨਾਵਾਂ ਦਾ ਬੇਕਾਬੂ ਹੋ ਜਾਣਾ
- ਕੁਝ ਵੀ ਖਾਣ ਵਿੱਚ ਦਿੱਕਤ ਹੋਣਾ
- ਸਾਹ ਲੈਣ ਤੇ ਬੋਲਣ ਵਿੱਚ ਔਖ ਮਹਿਸੂਸ ਕਰਨੀ
- ਜਬੜੇ ਵਿੱਚ ਦਰਦ ਰਹਿਣਾ
'ਮੋਟਰ ਨਿਊਰਾਨ' ਨਾਂਅ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ ਸਟੀਫ਼ਨ ਹਾਕਿੰਗ
ਏਬੀਪੀ ਸਾਂਝਾ | 15 Mar 2018 11:01 AM (IST)
ਨਵੀਂ ਦਿੱਲੀ: ਵ੍ਹੀਲਚੇਅਰ ’ਤੇ ਬੈਠ ਕੇ ਬ੍ਰਹਿਮੰਡ ਦੇ ਰਹੱਸ ਦੁਨੀਆਂ ਸਾਹਮਣੇ ਲਿਆਉਣ ਵਾਲੇ ਮਹਾਨ ਵਿਗਿਆਨੀ ਸਟੀਫ਼ਨ ਹਾਕਿੰਗ ਦਾ 76 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਸ ਦੇ ਪਰਿਵਾਰ ਨੇ ਦੱਸਿਆ ਕਿ ਹਾਕਿੰਗ ਨੇ ਕੈਂਬਰਿਜ ਯੂਨੀਵਰਸਿਟੀ ਨੇੜਲੇ ਆਪਣੇ ਘਰ ’ਚ ਆਖ਼ਰੀ ਸਾਹ ਲਏ, ਜਿੱਥੇ ਉਨ੍ਹਾਂ ਬਲੈਕ ਹੋਲ ਤੇ ਸਾਪੇਖਤਾ ਸਬੰਧੀ ਆਪਣਾ ਵੱਕਾਰੀ ਕੰਮ ਕੀਤਾ। 21 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਮੋਟਰ ਨਿਊਰਾਨ ਨਾਂਅ ਦੀ ਗੰਭੀਰ ਬਿਮਾਰੀ ਹੋ ਗਈ ਸੀ। ਉਨ੍ਹਾਂ ਦੇ ਜ਼ਿਆਦਾਤਰ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਸਿਰਫ਼ ਅੱਖ ਤੇ ਦਿਮਾਗ ਹੀ ਕਾਰਜਸ਼ੀਲ ਸਨ। ਇਸ ਬਿਮਾਰੀ ਤੋਂ ਪੀੜਤ ਜ਼ਿਆਦਾਤਰ ਦੋ ਤੋਂ ਪੰਜ ਸਾਲ ਹੀ ਜਿਉਂ ਸਕਦੇ ਹਨ, ਪਰ ਸਟੀਫ਼ਨ ਪਹਿਲੇ ਇਨਸਾਨ ਹਨ, ਜੋ ਇੰਨਾ ਲੰਮਾ ਸਮਾਂ ਜਿਉਂਦੇ ਰਹੇ। ਉਨ੍ਹਾਂ ਕਦੇ ਵੀ ਆਪਣੀ ਬਿਮਾਰੀ ਤੋਂ ਹਾਰ ਨਹੀਂ ਮੰਨੀ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਮੋਟਰ ਨਿਊਰਾਨ ਬਿਮਾਰੀ ਆਖ਼ਰ ਕੀ ਹੈ। ਮੋਟਰ ਨਿਊਰਾਨ ਬਿਮਾਰੀ (MND)- ਮੋਟਰ ਨਿਊਰਾਨ ਨਰਵਸ ਸੈੱਲਜ਼ ਹੁੰਦੇ ਹਨ ਜੋ ਮਾਂਸਪੇਸ਼ੀਆਂ ਨੂੰ ਠੀਕ ਢੰਗ ਨਾਲ ਚਲਾਉਣ ਵਿੱਚ ਮਦਦ ਕਰਦੇ ਹਨ। ਜੇਕਰ ਇਹ ਸੈੱਲ ਖ਼ਰਾਬ ਹੋ ਜਾਣ ਜਾਂ ਮਰ ਜਾਣ ਤਾਂ ਦਿਮਾਗ ਤੇ ਸਪਾਈਨ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਜਿਸ ਕਾਰਨ ਮਨੁੱਖੀ ਸਰੀਰ ਦਾ ਸਾਰਾ ਨਰਵਸ ਸਿਸਟਮ ਵਿਗੜ ਜਾਂਦਾ ਹੈ, ਜੋ ਲਾਇਲਾਜ ਹੈ। ਇਸ ਬਿਮਾਰੀ ਦੀ ਸਭ ਤੋਂ ਆਮ ਕਿਸਮ ਐਮਿਓਟ੍ਰੋਫਿਕ ਲੇਟਰਲ ਸਕਲੇਰੋਸਿਸ (ALS) ਹੈ। ਵਿਗਿਆਨੀ ਸਟੀਫ਼ਨ ਹਾਕਿੰਗ ਇਸੇ ਬਿਮਾਰੀ ਤੋਂ ਪੀੜਤ ਸਨ। ਕਿਸ ਉਮਰ ਵਿੱਚ ਹੁੰਦੀ ਹੈ ਇਹ ਬਿਮਾਰੀ- ਮੋਟਰ ਨਿਊਰਾਨ ਬਿਮਾਰੀ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ, ਪਰ ਜ਼ਿਆਦਾਤਰ ਮਾਮਲੇ 40 ਸਾਲ ਦੀ ਉਮਰ ਤੋਂ ਬਾਅਦ ਹੀ ਦੇਖਣ ਨੂੰ ਮਿਲਦੇ ਹਨ। ਇਹ ਬਿਮਾਰੀ ਔਰਤਾਂ ਤੋਂ ਜ਼ਿਆਦਾ ਮਰਦਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ। ਮੋਟਰ ਨਿਊਰਾਨ ਬਿਮਾਰੀ ਦੇ ਲੱਛਣ- ਇਸ ਬਿਮਾਰੀ ਤੋਂ ਪੀੜਤ ਹਰ ਮਰੀਜ਼ ਵਿੱਚ ਇਸ ਦੇ ਲੱਛਣ ਵੱਖੋ-ਵੱਖਰੇ ਹੁੰਦੇ ਹਨ। ਪਰ ਕੁਝ ਸਾਂਝੇ ਲੱਛਣ ਹੁੰਦੇ ਹਨ-