Sudden Weight Loss: ਭਾਰ ਘਟਾਉਣਾ ਕਿੰਨਾ ਔਖਾ ਕੰਮ ਹੈ, ਇਹ ਉਸ ਵਿਅਕਤੀ ਤੋਂ ਪੁੱਛੋ, ਜੋ ਮੋਟਾਪੇ ਤੋਂ ਪਰੇਸ਼ਾਨ ਹੈ। ਕਦੇ ਜਿੰਮ, ਕਦੇ ਡਾਈਟਿੰਗ, ਜੰਕ ਫੂਡ ਤੋਂ ਦੂਰ ਰਹਿਣਾ ਅਤੇ ਪਤਾ ਨਹੀਂ ਕਿਹੜੇ-ਕਿਹੜੇ ਪਾਪੜ ਵੇਲਣੇ ਪੈਂਦੇ ਹਨ, ਫਿਰ ਵੀ ਲੋਕ ਭਾਰ ਘਟਾਉਣ ਵਿੱਚ ਅਸਫ਼ਲ ਰਹਿੰਦੇ ਹਨ। ਪਰ ਜ਼ਰਾ ਸੋਚੋ ਉਦੋਂ ਕੀ ਹੋਵੇਗਾ ਕਿ ਜਦੋਂ ਬਿਨਾਂ ਕੁਝ ਕੀਤੇ ਤੁਹਾਡਾ ਭਾਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਵਿੱਚ ਖੁਸ਼ ਹੋਣ ਵਾਲੀ ਕੋਈ ਗੱਲ ਨਹੀਂ ਹੈ। ਕਿਉਂਕਿ ਇਹ ਕਈ ਵੱਡੀਆਂ ਬਿਮਾਰੀਆਂ ਦੀ ਨਿਸ਼ਾਨੀ ਹੈ, ਕਿਸੇ ਵੀ ਗੰਭੀਰ ਬਿਮਾਰੀ ਦੀ ਸ਼ੁਰੂਆਤ ਵਿੱਚ ਭਾਰ ਘਟਣਾ ਸ਼ਾਮਲ ਹੁੰਦਾ ਹੈ, ਆਓ ਜਾਣਦੇ ਹਾਂ ਅਜਿਹੀ ਕਿਹੜੀ ਸਮੱਸਿਆ ਹੈ ਜਿਸ ਨਾਲ ਵਿਅਕਤੀ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ।


ਡਿਪ੍ਰੈਸ਼ਨ - ਜਦੋਂ ਕੋਈ ਵਿਅਕਤੀ ਡਿਪ੍ਰੈਸ਼ਨ ਦੀ ਸਮੱਸਿਆ ਨਾਲ ਪੀੜਤ ਹੁੰਦਾ ਹੈ ਤਾਂ ਉਸ ਦੇ ਖਾਣ-ਪੀਣ 'ਚ ਬਦਲਾਅ ਆਉਣਾ ਸ਼ੁਰੂ ਜਾਂਦਾ ਹੈ, ਜਿਸ ਨਾਲ ਭਾਰ ਘੱਟ ਹੋ ਸਕਦਾ ਹੈ, ਜ਼ਿਆਦਾ ਲੋਕ ਡਿਪ੍ਰੈਸ਼ਨ ਕਾਰਨ ਖਾਣਾ ਬੰਦ ਕਰ ਦਿੰਦੇ ਹਨ। ਡਿਪਰੈਸ਼ਨ ਦਿਮਾਗ ਦੇ ਉਨ੍ਹਾਂ ਹਿੱਸਿਆਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਭੁੱਖ ਨੂੰ ਕੰਟਰੋਲ ਕਰਦੇ ਹਨ, ਇਸ ਨਾਲ ਭੁੱਖ ਨਹੀਂ ਲੱਗਦੀ, ਜਿਸ ਕਾਰਨ ਸਰੀਰ ਫੈਟ ਤੋਂ ਊਰਜਾ ਲੈਣਾ ਸ਼ੁਰੂ ਕਰ ਦਿੰਦਾ ਹੈ ਅਤੇ ਫਿਰ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ।


ਕੈਂਸਰ – ਅਮਰੀਕਨ ਕੈਂਸਰ ਸੋਸਾਇਟੀ ਦੇ ਮੁਤਾਬਕ ਕੈਂਸਰ ਹੋਣ ਦਾ ਪਹਿਲਾ ਲੱਛਣ ਅਤੇ ਸੰਕੇਤ ਹੈ ਭਾਰ ਘੱਟ ਹੋਣਾ। ਲਿਊਕੇਮੀਆ ਲਿੰਫੋਮਾ, ਕੋਲਨ ਕੈਂਸਰ, ਓਵੇਰੀਅਨ ਕੈਂਸਰ ਅਤੇ ਪੈਨਕ੍ਰੀਆਟਿਕ ਕੈਂਸਰ ਦੇ ਮਰੀਜਾਂ ਦਾ ਭਾਰ ਤੇਜ਼ੀ ਨਾਲ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ, ਅਸਲ ਵਿੱਚ ਕੈਂਸਰ ਦੇ ਕਾਰਨ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਇਸ ਦੇ ਨਾਲ ਹੀ ਪੀੜਤ ਵਿਅਕਤੀ ਕਿਸੇ ਵੀ ਇਨਫੈਕਸ਼ਨ ਨਾਲ ਲੜਨ ਵਿੱਚ ਅਸਫਲ ਰਹਿੰਦਾ ਹੈ, ਜਿਸ ਕਾਰਨ ਭਾਰ ਲਗਾਤਾਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ।


ਹਾਈਪਰਥਾਇਰਾਈਡਿਜ਼ਮ – ਇਹ ਬਿਮਾਰੀ ਹੋਣ ਨਾਲ ਵੀ ਭਾਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਥਾਇਰਾਈਡ ਗਲੈਂਡ ਬਹੁਤ ਜ਼ਿਆਦਾ ਥਾਇਰਾਇਡ ਹਾਰਮੋਨ ਦਾ ਨਿਕਾਸ ਸ਼ੁਰੂ ਕਰ ਦਿੰਦੀ ਹੈ, ਤਾਂ ਹਾਈਪਰਥਾਇਰਾਇਡਿਜ਼ਮ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਸਰੀਰ ਵਿੱਚ ਕਈ ਬਦਲਾਅ ਹੁੰਦੇ ਹਨ। ਇਹ ਹਾਰਮੋਨ ਮੈਟਾਬੋਲਿਜ਼ਮ ਸਮੇਤ ਸਰੀਰ ਦੇ ਕਈ ਕਾਰਜਾਂ ਨੂੰ ਨਿਯੰਤਰਿਤ ਕਰਦੇ ਹਨ। ਜੇਕਰ ਥਾਇਰਾਇਡ ਓਵਰਐਕਟਿਵ ਹੈ ਤਾਂ ਹੈਲਦੀ ਡਾਈਟ ਲੈਣ ਨਾਲ ਵੀ ਕੈਲੋਰੀ ਜਲਦੀ ਬਰਨ ਹੋਣ ਲੱਗਦੀ ਹੈ, ਜਿਸ ਕਾਰਨ ਭਾਰ ਘੱਟ ਹੋਣ ਲੱਗਦਾ ਹੈ।


ਇਹ ਵੀ ਪੜ੍ਹੋ: ਕੀ ਤੁਸੀਂ ਵੀ ਖਾਂਧੇ ਹੋ ਚਾਹ ਦੇ ਨਾਲ ਪਰੌਂਠਾ, ਤਾਂ ਹੋ ਜਾਓ ਸਾਵਧਾਨ, ਖਾਣ ਤੋਂ ਪਹਿਲਾਂ ਜਾਣੋ ਇਸ ਦੇ ਨੁਕਸਾਨ


ਲਿਵਰ ਸਿਰੋਸਿਸ - ਲਿਵਰ ਸਿਰੋਸਿਸ ਵਿਚ ਵੀ ਤੁਹਾਡਾ ਵਜ਼ਨ ਅਚਾਨਕ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਇੱਕ ਅਜਿਹੀ ਸਰੀਰਕ ਸਮੱਸਿਆ ਹੈ, ਜਿਸ ਵਿੱਚ ਲੀਵਰ ਸਰੀਰ ਲਈ ਜ਼ਰੂਰੀ ਪਾਚਨ ਐਨਜ਼ਾਈਮ ਪੈਦਾ ਨਹੀਂ ਕਰ ਪਾਉਂਦਾ, ਜਿਸ ਕਾਰਨ ਭੋਜਨ ਨੂੰ ਪਚਾਉਣ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਵਿਅਕਤੀ ਨੂੰ ਭੁੱਖ ਨਹੀਂ ਲੱਗਦੀ। ਪੇਟ 'ਚ ਫੁੱਲਣ ਦੀ ਸਮੱਸਿਆ ਹੁੰਦੀ ਹੈ ਅਤੇ ਇਸ ਕਾਰਨ ਸਰੀਰ ਘੱਟ ਹੋਣ ਲੱਗਦਾ ਹੈ।


ਡਾਇਬੀਟੀਜ਼- ਡਾਇਬਟੀਜ਼ ਦੀ ਸ਼ੁਰੂਆਤ ਵਿੱਚ ਭਾਰ ਘਟਣਾ ਅਕਸਰ ਇੱਕ ਆਮ ਲੱਛਣ ਮੰਨਿਆ ਜਾਂਦਾ ਹੈ। ਜਦੋਂ ਸਰੀਰ ਵਿੱਚ ਇੰਸੁਲਿਨ ਸਹੀ ਮਾਤਰਾ ਵਿੱਚ ਪੈਦਾ ਨਹੀਂ ਹੁੰਦਾ ਹੈ, ਤਾਂ ਸਰੀਰ ਵਿੱਚ ਮੌਜੂਦ ਸੈੱਲ ਖੂਨ ਵਿੱਚੋਂ ਗੁਲੂਕੋਜ਼ ਦੀ ਲੋੜੀਂਦੀ ਮਾਤਰਾ ਲੈਣ ਦੇ ਯੋਗ ਨਹੀਂ ਹੁੰਦੇ ਹਨ ਅਤੇ ਸਰੀਰ ਵਿੱਚ ਊਰਜਾ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਸਰੀਰ 'ਚ ਤੇਜ਼ੀ ਨਾਲ ਫੈਟ ਬਰਨ ਹੋਣ ਲੱਗਦੀ ਹੈ, ਜਿਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ। ਇਹੀ ਕਾਰਨ ਹੈ ਕਿ ਡਾਇਬਟੀਜ਼ ਵਿੱਚ ਭਾਰ ਘਟਣਾ ਅਚਾਨਕ ਅਤੇ ਤੇਜ਼ੀ ਨਾਲ ਹੁੰਦਾ ਹੈ।


ਇਹ ਵੀ ਪੜ੍ਹੋ: ਸਰਦੀ ਅਤੇ ਗਰਮੀ 'ਚ ਲੋਕ ਹੋ ਰਹੇ ਕਨਫਿਊਜ਼, ਜਾਣੋ ਇਸ ਮੌਸਮ 'ਚ ਬਿਮਾਰੀਆਂ ਤੋਂ ਬਚਣ ਦਾ ਤਰੀਕਾ