ਵਾਸ਼ਿੰਗਟਨ : ਸਰੀਰ 'ਤੇ ਟੈਟੂ ਬਣਵਾਉਣ ਦੇ ਸ਼ੌਕੀਨ ਲੋਕਾਂ ਲਈ ਚੰਗੀ ਖ਼ਬਰ ਹੈ। ਅਮਰੀਕੀ ਵਿਗਿਆਨੀਆਂ ਦੀ ਤਾਜ਼ਾ ਖੋਜ ਮੁਤਾਬਕ ਟੈਟੂ ਖ਼ਤਰਨਾਕ ਆਟੋਇਮਿਊਨ ਬਿਮਾਰੀਆਂ ਜਿਵੇਂ ਮਲਟੀਪਲ ਸਕਲੈਰੋਸਿਸ ਨਾਲ ਨਿਪਟਣ 'ਚ ਕਾਰਗਰ ਹੈ। ਆਰਜ਼ੀ ਟੈਟੂ 'ਚ ਐਂਟੀ ਆਕਸੀਡੈਂਟ ਦੇ ਨੈਨੋ ਪਾਰਟੀਕਲਸ ਮੌਜੂਦ ਹੁੰਦੇ ਹਨ।

ਇਹ ਇਸ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਨਿਪਟਣ 'ਚ ਸਮਰੱਥ ਪਾਏ ਗਏ ਹਨ। ਬੇਲੌਰ ਕਾਲਜ ਆਫ ਮੈਡੀਸਨ ਦੇ ਯਿਸਟਾਈਨ ਬੀਟਨ ਨੇ ਕਿਹਾ ਕਿ ਨੈਨੋ ਪਾਰਟੀਕਲਸ 'ਚ ਪੋਲੀਥੀਲੀਨ ਗਲਾਈਕਾਲ (ਪੀਈਜੀ) ਮਿਲਾ ਕੇ ਉਸ ਨੂੰ ਸੋਧਿਆ ਜਾ ਸਕਦਾ ਹੈ। ਇਮਿਊਨ ਸਿਸਟਮ 'ਚ ਮੌਜੂਦ ਕੋਸ਼ਿਕਾਵਾਂ ਉਸ ਨੂੰ ਆਸਾਨੀ ਨਾਲ ਗ੍ਰਹਿਣ ਕਰ ਲੈਂਦੀਆਂ ਹਨ।

ਪੀਈਜੀ ਆਟੋਇਮਿਊਨ ਡਿਜ਼ੀਜ਼ ਜਿਵੇਂ ਮਲਟੀਪਲ ਸਕਲੈਰੋਸਿਸ ਦੇ ਪੀੜਤਾਂ ਲਈ ਬਹੁਤ ਲਾਹੇਵੰਦ ਹੈ। ਕਾਰਬਨ ਆਧਾਰਤ ਨੈਨੋ ਪਾਰਟੀਕਲਸ ਨੂੰ ਸਕਿਨ 'ਚ ਦਾਖਲ ਕਰਾਉਣ 'ਤੇ ਕਾਲਾ ਧੱਬਾ ਬਣ ਜਾਂਦਾ ਹੈ। ਜ਼ਿਕਰਯੋਗ ਹੈ ਕਿ ਟੀ ਅਤੇ ਬੀ ਲਿੰਫੋਸਾਈਟ ਸੈੱਲ ਇਮਿਊਨ ਸਿਸਟਮ ਦੇ ਮਹੱਤਵਪੂਰਣ ਅੰਗ ਹਨ। ਆਟੋਇਮਿਊਨ 'ਚ ਟੀ ਸੈੱਲ ਦੀ ਭੂਮਿਕਾ ਮਹੱਤਵਪੂਰਣ ਹੁੰਦੀ ਹੈ। ਇਸ ਦੀ ਕਾਰਜ ਪ੍ਰਣਾਲੀ ਗੜਬੜਾਉਣ ਦੀ ਸਥਿਤੀ 'ਚ ਇਸ ਨਾਲ ਜੁੜੀਆਂ ਬਿਮਾਰੀਆਂ ਹੁੰਦੀਆਂ ਹਨ।