Tattoo is risk of Blood Cancer: ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਸਰੀਰ ਉਤੇ ਟੈਟੂ ਬਣਵਾਉਣਾ ਸਿਹਤ ਲਈ ਕਾਫੀ ਖਤਰਨਾਕ ਸਾਬਤ ਹੋ ਸਕਦਾ ਹੈ। ਸਵੀਡਨ ਵਿਚ ਕੀਤੇ ਗਏ ਇਕ ਅਧਿਐਨ ਵਿਚ ਪਾਇਆ ਗਿਆ ਕਿ ਟੈਟੂ ਬਲੱਡ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ। ਇਸ ਕਾਰਨ ਲਿੰਫੋਮਾ (Lymphoma) ਵਧਣ ਦਾ 21 ਫੀਸਦੀ ਖਤਰਾ ਹੋ ਸਕਦਾ ਹੈ।
ਮੈਡੀਕਲ ਨਿਊਜ਼ ਟੂਡੇ ਦੇ ਅਨੁਸਾਰ ਸਵੀਡਨ ਦੀ ਲਿੰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਟੈਟੂ ਵੀ ਕੈਂਸਰ ਦੇ ਜੋਖਮ ਦਾ ਕਾਰਨ ਬਣ ਸਕਦੇ ਹਨ। ਖੋਜਕਰਤਾਵਾਂ ਨੇ 2007 ਤੋਂ 2017 ਤੱਕ 10 ਸਾਲਾਂ ਲਈ ਸਵੀਡਿਸ਼ ਨੈਸ਼ਨਲ ਕੈਂਸਰ (Blood Cancer) ਰਜਿਸਟਰ ਦਾ ਵਿਸ਼ਲੇਸ਼ਣ ਕੀਤਾ।
ਇਸ ਵਿਚ 20 ਤੋਂ 60 ਸਾਲ ਦੀ ਉਮਰ ਦੇ ਲੋਕ ਸ਼ਾਮਲ ਸਨ। ਅਧਿਐਨ ਵਿਚ ਪਾਇਆ ਗਿਆ ਕਿ ਟੈਟੂ ਬਣਵਾਉਣ ਵਾਲੇ ਲੋਕਾਂ ਵਿਚ ਦੂਜਿਆਂ ਮੁਕਾਬਲੇ ਲਿੰਫੋਮਾ ਦਾ 21 ਪ੍ਰਤੀਸ਼ਤ ਵੱਧ ਜੋਖਮ ਹੁੰਦਾ ਹੈ। ਇਸ ਦੇ ਨਾਲ ਹੀ ਪਿਛਲੇ ਦੋ ਸਾਲਾਂ ਵਿਚ ਟੈਟੂ ਬਣਵਾਉਣ ਵਾਲੇ ਲੋਕਾਂ ਵਿੱਚ ਲਿਮਫੋਮਾ ਦਾ ਜੋਖਮ 81 ਪ੍ਰਤੀਸ਼ਤ ਵੱਧ ਸੀ। ਖੋਜਕਰਤਾਵਾਂ ਦੇ ਅਨੁਸਾਰ, ਇਹ ਸਮਝਣਾ ਜ਼ਰੂਰੀ ਹੈ ਕਿ ਟੈਟੂ ਬਣਾਉਣ ਲਈ ਕਿਹੜੀ ਸਿਆਹੀ ਦੀ ਵਰਤੋਂ ਕੀਤੀ ਜਾ ਰਹੀ ਹੈ, ਯਾਨੀ ਇਸ ਵਿੱਚ ਕਿਹੜੇ ਰਸਾਇਣ ਹਨ, ਜੋ ਲਿੰਫੋਮਾ ਦਾ ਖ਼ਤਰਾ ਵਧਾ ਸਕਦੇ ਹਨ। ਹਾਲਾਂਕਿ, ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਦੋਵਾਂ ਵਿਚਕਾਰ ਕੋਈ ਸਬੰਧ ਹੈ।
ਕੁਝ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਟੈਟੂ ਬਣਵਾ ਸਕਦੇ ਹੋ
ਜੇਕਰ ਤੁਸੀਂ ਟੈਟੂ ਬਣਵਾਉਣ ਦੇ ਬਹੁਤ ਸ਼ੌਕੀਨ ਹੋ ਤਾਂ ਇੰਨੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਕੁਝ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਟੈਟੂ ਬਣਵਾ ਸਕਦੇ ਹੋ। ਟੈਟੂ ਕਰਵਾਉਣ ਲਈ ਸਿਰਫ਼ ਇੱਕ ਪੇਸ਼ੇਵਰ ਟੈਟੂ ਕਲਾਕਾਰ ਦੀ ਚੋਣ ਕਰੋ। ਇਸ ਤੋਂ ਇਲਾਵਾ ਅਜਿਹੀ ਜਗ੍ਹਾ 'ਤੇ ਜਾਓ ਜਿੱਥੇ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ।ਖੋਜਕਰਤਾਵਾਂ ਦੇ ਅਨੁਸਾਰ, ਇਹ ਸਮਝਣਾ ਜ਼ਰੂਰੀ ਹੈ ਕਿ ਟੈਟੂ ਬਣਾਉਣ ਲਈ ਕਿਹੜੀ ਸਿਆਹੀ ਦੀ ਵਰਤੋਂ ਕੀਤੀ ਜਾ ਰਹੀ ਹੈ, ਯਾਨੀ ਇਸ ਵਿੱਚ ਕਿਹੜੇ ਰਸਾਇਣ ਹਨ। ਟੈਟੂ ਮਸ਼ੀਨ ਪੂਰੀ ਤਰ੍ਹਾਂ ਸਾਫ਼ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹਮੇਸ਼ਾ ਚੰਗੇ ਬ੍ਰਾਂਡ ਦੀ ਸਿਆਹੀ ਦੀ ਵਰਤੋਂ ਕਰਵਾਓ। ਲੋਕਲ ਗੁਣਵੱਤਾ ਵਾਲੀ ਸਿਆਹੀ ਨਾਲ ਟੈਟੂ ਨਾ ਬਣਵਾਓ। ਜੇਕਰ ਤੁਹਾਨੂੰ ਕੋਈ ਗੰਭੀਰ ਬੀਮਾਰੀ ਹੈ ਤਾਂ ਚਮੜੀ ਦੇ ਮਾਹਿਰ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।