ਘਰ ਵਿਚ ਰੱਖਿਆ ਫਰਨੀਚਰ, ਖਿਡੌਣੇ ਅਤੇ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਨੂੰ ਘਟਾ ਰਹੀਆਂ ਹਨ। ਇਹ ਚੀਜ਼ਾਂ ਸਰੀਰ ਵਿਚ ਕੈਂਸਰ ਦਾ ਖ਼ਤਰਾ ਕਈ ਗੁਣਾ ਵਧਾ ਸਕਦੀਆਂ ਹਨ। 
ਇਕ ਤਾਜ਼ਾ ਖੋਜ ਵਿਚ ਇਹ ਦਾਅਵਾ ਕੀਤਾ ਗਿਆ ਹੈ। ਜਾਮਾ (JAMA) ਨੈੱਟਵਰਕ ਓਪਨ ਜਰਨਲ ਵਿਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ ਘਰ ਦੇ ਫਰਨੀਚਰ, ਬੱਚਿਆਂ ਦੇ ਖਿਡੌਣੇ, ਸੋਫੇ, ਕਾਰ ਸੀਟਾਂ ਵਰਗੇ ਕਈ ਪ੍ਰੋਡਕਟ ਬਣਾਉਣ ਵਿਚ ਫਲੇਮ ਰਿਟਾਰਡੈਂਟਸ ਦੀ ਵਰਤੋਂ ਕੀਤੀ ਜਾਂਦੀ ਹੈ। ਫਲੇਮ ਰਿਟਾਰਡੈਂਟ ਇੱਕ ਕਿਸਮ ਦਾ ਕੈਮੀਕਲ ਹੈ। ਇਸ ਦੀ ਵਰਤੋਂ ਇਨ੍ਹਾਂ ਪ੍ਰੋਡਕਟਸ ਨੂੰ ਬਣਾਉਣ ਵਿਚ ਕੀਤੀ ਜਾਂਦੀ ਹੈ। ਇਹ ਕੈਮੀਕਲ ਇਨ੍ਹਾਂ ਚੀਜ਼ਾਂ ਵਿਚ ਅੱਗ ਲੱਗਣ ਦਾ ਖਤਰਾ ਘੱਟ ਕਰਦਾ ਹੈ।


ਖੋਜ ਵਿਚ ਕਿਹਾ ਹੈ ਕਿ ਇਹ ਕੈਮੀਕਲ ਕਦੇ ਖਤਮ ਨਹੀਂ ਹੁੰਦਾ। ਪੌਲੀਬ੍ਰੋਮਿਨੇਟਡ ਡਿਫੇਨਾਇਲ ਈਥਰ (PBDE) ਕੈਮੀਕਲ ਕਾਫ਼ੀ ਖ਼ਤਰਨਾਕ ਹੋ ਸਕਦਾ ਹੈ। ਇਹ ਕੈਮੀਕਲ ਚਮੜੀ ਵਿਚ ਦਾਖਲ ਹੋ ਸਕਦਾ ਹੈ ਅਤੇ ਸਰੀਰ ਵਿਚ ਕੇ ਪੱਧਰ ਨੂੰ ਵਧਾ ਸਕਦਾ ਹੈ, ਜਿਸ ਨਾਲ ਕੈਂਸਰ ਨਾਲ ਮੌਤ ਦਾ ਖ਼ਤਰਾ ਕਈ ਗੁਣਾ ਵਧ ਸਕਦਾ ਹੈ। ਨਿਊਯਾਰਕ ਵਿੱਚ NYU ਲੈਂਗੋਨ ਹੈਲਥ ਡਿਪਾਰਟਮੈਂਟ ਦੇ ਇੱਕ ਪ੍ਰੋਫ਼ੈਸਰ, ਡਾ. ਲਿਓਨਾਰਡੋ ਟਰਾਸੈਂਡੇ ਨੇ ਕਿਹਾ ਕਿ ਪਿਛਲੀ ਖੋਜ ਵਿੱਚ ਫਲੇਮ ਰਿਟਾਡੈਂਟਸ ਅਤੇ ਕੈਂਸਰ ਦੇ ਖਤਰੇ ਦੇ ਵਿਚਕਾਰ ਇੱਕ ਸਬੰਧ ਲੱਭਿਆ ਗਿਆ ਸੀ, ਪਰ ਕੈਂਸਰ ਦੀ ਮੌਤ ਦਰ ਬਾਰੇ ਜਾਣਕਾਰੀ ਨਹੀਂ ਮਿਲੀ ਸੀ।


ਨਵੀਂ ਖੋਜ ਵਿਚ ਪੀਬੀਡੀਈ ਨੂੰ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਨਾਲ ਜੋੜਿਆ ਹੈ। ਖੋਜ ਨੇ ਦਿਖਾਇਆ ਹੈ ਕਿ ਫਲੇਮ ਰਿਟਾਰਡੈਂਟਸ ਅਤੇ ਕੈਂਸਰ ਨਾਲ ਹੋਣ ਵਾਲੀ ਮੌਤ ਦਰ ਵਿਚਕਾਰ ਸਬੰਧ ਹੈ। ਇਹ ਕੈਮੀਕਲ ਕੈਂਸਰ ਕਾਰਨ ਮੌਤ ਦਾ ਖ਼ਤਰਾ ਵਧਾ ਸਕਦਾ ਹੈ। ਕਿਉਂਕਿ ਇਹ ਰਸਾਇਣ ਆਸਾਨੀ ਨਾਲ ਖ਼ਤਮ ਨਹੀਂ ਹੁੰਦੇ, ਇਹ ਮਨੁੱਖੀ ਸਰੀਰ ਵਿੱਚ ਸਾਲਾਂ ਤੱਕ ਰਹਿੰਦੇ ਹਨ। ਜਿਸ ਨਾਲ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ।


ਕਿਵੇਂ ਹੋ ਸਕਦਾ ਹੈ ਕੈਂਸਰ ਦਾ ਖ਼ਤਰਾ?
ਰਿਸਰਚ 'ਚ ਕਿਹਾ ਗਿਆ ਹੈ ਕਿ ਜਦੋਂ ਘਰ 'ਚ ਰੱਖਿਆ ਫਰਨੀਚਰ, ਖਿਡੌਣੇ ਅਤੇ ਇਲੈਕਟ੍ਰਾਨਿਕ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ ਤਾਂ ਕੁਝ ਲੋਕ ਉਨ੍ਹਾਂ ਨੂੰ ਕੂੜੇ 'ਚ ਵੀ ਸੁੱਟ ਦਿੰਦੇ ਹਨ। ਇਨ੍ਹਾਂ ਵਿਚ ਮੌਜੂਦ ਰਸਾਇਣ ਹਵਾ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ। ਇਹ ਰਸਾਇਣ ਸਾਹ ਰਾਹੀਂ ਸਰੀਰ ਵਿੱਚ ਦਾਖਲ ਹੁੰਦੇ ਹਨ ਅਤੇ ਕੈਂਸਰ ਦਾ ਕਾਰਨ ਬਣ ਸਕਦੇ ਹਨ। ਜਾਨਵਰਾਂ ਦੀਆਂ ਲੈਬਾਂ ਵਿੱਚ ਕੀਤੀ ਗਈ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਫਲੇਮ ਰਿਟਾਰਡੈਂਟਸ ਕਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਬ੍ਰੋਮੀਨੇਟਿਡ ਕੈਮੀਕਲ ਕੈਂਸਰ ਅਤੇ ਨਿਊਰੋ ਡਿਵੈਲਪਮੈਂਟ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਜਿਸ ਕਾਰਨ ਦਿਮਾਗ ਦੀ ਵਿਕਾਸ ਦਰ ਪ੍ਰਭਾਵਿਤ ਹੋਣ ਦਾ ਖਤਰਾ ਰਹਿੰਦਾ ਹੈ। ਫਲੇਮ ਰਿਟਾਰਡੈਂਟਸ ਨਾਲ ਪੇਟ ਸੰਬੰਧੀ ਬਿਮਾਰੀਆਂ ਦਾ ਵੀ ਖਤਰਾ ਰਹਿੰਦਾ ਹੈ।
ਇਨ੍ਹਾਂ ਲੋਕਾਂ ਨੂੰ ਖ਼ਤਰਾ
ਅਮਰੀਕਾ ਵਿਚ ਕੀਤੀ ਗਈ ਖੋਜ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ ਬੰਦ ਥਾਵਾਂ 'ਤੇ ਕੰਮ ਕਰਦੇ ਹਨ, ਜਿੱਥੇ ਪੀਬੀਡੀਈ ਵਾਲੇ ਉਤਪਾਦ ਤਿਆਰ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਇਸ ਕੈਮੀਕਲ ਦੇ ਸੰਪਰਕ ਵਿਚ ਆਉਣ ਦਾ ਵਧੇਰੇ ਜੋਖਮ ਹੋ ਸਕਦਾ ਹੈ।