ਜੇ ਤੁਹਾਡੇ ਸਰੀਰ ’ਚ ਸਹਿਣ ਸ਼ਕਤੀ ਨਹੀਂ, ਤਾਂ ਤੁਸੀਂ ਭਾਵੇਂ ਘੱਟ ਹੀ ਕੰਮ ਕਿਉਂ ਨਹੀਂ ਕਰ ਰਹੇ, ਤੁਹਾਨੂੰ ਛੇਤੀ ਤੇ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋ ਸਕਦੀ ਹੈ। ਕਮਜ਼ੋਰ ‘ਸਟੈਮਿਨਾ’ ਕਾਰਨ ਤੁਸੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਸ਼ਿਕਾਰ ਹੋ ਸਕਦੇ ਹੋ। ਸੰਜਮੀ ਕਸਰਤ ਜਾਂ ਐਰੋਬਿਕ ਐਕਸਰਸਾਈਜ਼ ਨਾਲ ਅਕਸਰ ਸਟੈਮਿਨਾ ਵਧ ਸਕਦਾ ਹੈ। ਇਸ ਅੰਦਰੂਨੀ ਸਰੀਰਕ ਤਾਕਤ ਵਿੱਚ ਵਾਧਾ ਕੋਈ ਇੱਕ ਦਿਨ ’ਚ ਨਹੀਂ, ਸਗੋਂ ਬਹੁਤ ਨਪੀ ਤੁਲੀ ਕਸਰਤ ਨਾਲ ਕੁਝ ਦਿਨਾਂ ਬਾਅਦ ਹੀ ਮਹਿਸੂਸ ਹੁੰਦਾ ਹੈ।

ਸਹਿਣ ਸ਼ਕਤੀ ਤੁਹਾਡੇ ਸੰਭੋਗ (ਸੈਕਸ) ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਕਸਰਤ ਨਾਲ ਤੁਹਾਡੇ ਸਰੀਰ ਦੇ ਡੌਲ਼ੇ ਤੇ ਹੋਰ ਸਥਾਨਾਂ ਦੇ ਤਾਕਤਵਰ ਉਭਾਰ (ਬਾਇਸੈਪਸ) ਤੁਹਾਨੂੰ ਕੋਈ ਵਜ਼ਨ ਚੁੱਕਣ, ਖਿੱਚਣ, ਉਛਾਲਣ ਤੇ ਸੁੱਟਣ ਵਿੱਚ ਮਦਦ ਕਰਦੇ ਹਨ। ਤੁਸੀਂ ਟ੍ਰਾਇਸੈਪਸ ਪੁਲ ਡਾਊਨ ਜਾਂ ਪੁਸ਼ ਡਾਊਨ ਜਿਹੀਆਂ ਕਸਰਤਾਂ ਕਰ ਸਕਦੇ ਹੋ।

ਕਸਰਤ ਨਾਲ ਤੁਹਾਨੂੰ ਆਪਣੀਆਂ ਪੈਕਟੋਰਲ ਮਾਸਪੇਸ਼ੀਆਂ ਮਜ਼ਬੂਤ ਕਰਨ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਇਸ ਲਈ ਬੈਂਚ ਪ੍ਰੈੱਸ, ਚੈਸਟ ਡਿਪਸ, ਪੁਸ਼ ਅਪਸ ਜਿਹੀਆਂ ਕਸਰਤਾਂ ਕਰ ਸਕਦੇ ਹੋ।

ਜਦੋਂ ਤੁਹਾਡੇ ਐਬਸ ਵਧੇਰੇ ਮਜ਼ਬੂਤ ਹੁੰਦੇ ਹਨ, ਤਦ ਤੁਹਾਡਾ ਸਰੀਰ ਵੀ ਮਜ਼ਬੂਤ ਹੁੰਦਾ ਹੈ। ਤੁਸੀਂ ਸੰਤੁਲਿਤ ਮਹਿਸੂਸ ਕਰਦੇ ਹੋ ਤੇ ਪਿੱਠ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਤੁਸੀਂ ਊਠਕ ਬੈਠਕ, ਤਖਤਿਆਂ, ਹਾਈ ਨੀਜ਼ ਜਿਹੀਆਂ ਕਸਰਤਾਂ ਕਰ ਸਕਦੇ ਹੋ।

ਪਿੱਠ ਦਾ ਹੇਠਲਾ ਹਿੱਸਾ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਲਈ ਤੁਸੀਂ ਬ੍ਰਿਜ, ਲੇਟਰਲ ਲੈੱਗ, ਸੁਪਰਮੈਨ ਐਕਸਟੈਂਸ਼ਨ ਜਿਹੀਆਂ ਕੁਝ ਕਸਰਤਾਂ ਕਰ ਸਕਦੇ ਹੋ। ਇੰਝ ਹੀ ਤੁਹਾਨੂੰ ਪਲਾਥੀ ਮਾਰ ਕੇ ਬੈਠਣ, ਵੇਟੇਡ ਲੰਗਜ਼, ਹਿਪ ਐਕਸਟੈਂਸ਼ਨ ਜਿਹੀਆਂ ਕਸਰਤਾਂ ਵੀ ਕਰ ਸਕਦੇ ਹੋ, ਜਿਨ੍ਹਾਂ ਨਾਲ ਚੂਲ਼ੇ ਮਜ਼ਬੂਤ ਹੁੰਦੇ ਹਨ।