Food for boost fertility: ਭੋਜਨ ਦਾ ਸਿਹਤ ਨਾਲ ਸਿੱਧਾ ਸਬੰਧ ਹੈ। ਕਿਸੇ ਵੀ ਕੰਮ ਨੂੰ ਚੰਗੀ ਤਰ੍ਹਾਂ ਕਰਨ ਲਈ ਖਾਣੇ ਦੀ ਖਾਸ ਭੂਮਿਕਾ ਹੁੰਦੀ ਹੈ। ਇੱਕ ਸਟੱਡੀ ਤੋਂ ਪਤਾ ਲੱਗਿਆ ਹੈ ਕਿ ਖਾਣੇ 'ਚ ਕੁਝ ਬਦਲਾਅ ਕਰਨ ਨਾਲ ਬੱਚੇ ਪੈਦਾ ਕਰਨ 'ਚ ਸੁਧਾਰ ਤੇ ਗਰਭਪਾਤ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਕੁਝ ਸੁਪਰਫੂਡ ਹਨ ਜਿਨ੍ਹਾਂ ਨੂੰ ਆਪਣੇ ਖਾਣੇ 'ਚ ਸ਼ਾਮਲ ਕਰਨਾ ਬੜਾ ਜ਼ਰੂਰੀ ਹੈ। ਇਨ੍ਹਾਂ ਦਾ ਅਸਰ ਵੀ ਛੇਤੀ ਹੀ ਦਿਖਾਈ ਦੇਣ ਲੱਗਦਾ ਹੈ।
ਹਰੀਆਂ ਸਬਜ਼ੀਆਂ
ਹਰੀਆਂ ਸਬਜ਼ੀਆਂ ਤੁਹਾਡੀ ਸਿਹਤ ਲਈ ਤਾਂ ਚੰਗੀਆਂ ਹਨ ਹੀ, ਇਸ ਦੇ ਨਾਲ ਹੀ ਫਰਟੀਲਿਟੀ ਨੂੰ ਸੁਧਾਰਨ 'ਚ ਵੀ ਮਦਦ ਕਰਦੀਆਂ ਹਨ। ਪਾਲਕ, ਬ੍ਰੋਕੋਲੀ ਵਰਗੀਆਂ ਸਬਜ਼ੀਆਂ ਔਰਤਾਂ 'ਚ ਗਰਭਪਾਤ ਦਾ ਖਤਰਾ ਘੱਟ ਕਰਦੀਆਂ ਹਨ। ਬੰਦਿਆਂ 'ਚ ਇਹ ਸ਼ੁਕਰਾਣੂ ਬਣਾਉਣ 'ਚ ਮਦਦ ਕਰਦੀਆਂ ਹਨ।
ਦੁੱਧ ਬੇਹੱਧ ਫਾਇਦੇਮੰਦ
ਦੁੱਧ 'ਚ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ। ਦੁੱਧ ਰੋਜ਼ਾਨਾ ਪੀਣ ਨਾਲ ਵੀ ਫਰਟੀਲਿਟੀ 'ਚ ਵਾਧਾ ਹੁੰਦਾ ਹੈ। ਪ੍ਰੈਗਨੈਂਸੀ 'ਚ ਦੁੱਧ ਜ਼ਰੂਰੀ ਹੈ। ਜੇਕਰ ਤੁਹਾਨੂੰ ਦੁੱਧ ਪਸੰਦ ਨਹੀਂ ਤਾਂ ਇਸ ਦੀ ਥਾਂ ਦੁੱਧ ਨਾਲ ਬਣੀ ਆਈਸਕ੍ਰੀਮ, ਦਹੀ ਜਾਂ ਪਨੀਰ ਵੀ ਖਾਧਾ ਜਾ ਸਕਦਾ ਹੈ।
ਅੰਡੇ ਦਾ ਕਮਾਲ
ਜੇਕਰ ਤੁਸੀਂ ਆਪਣੀ ਫਰਟੀਲਿਟੀ 'ਚ ਸੁਧਾਰ ਲਿਆਉਣਾ ਚਾਹੁੰਦੇ ਹੋ ਤਾਂ ਆਪਣੇ ਖਾਣੇ 'ਚ ਅੰਡੇ ਨੂੰ ਜ਼ਰੂਰ ਸ਼ਾਮਲ ਕਰੋ। ਅੰਡੇ ਖਾਣ ਨਾਲ ਔਰਤਾਂ 'ਚ ਪ੍ਰਜਨਨ ਪ੍ਰਣਾਲੀ 'ਚ ਵੀ ਸੁਧਾਰ ਹੁੰਦਾ ਹੈ। ਤੁਸੀਂ ਉਬਲਿਆ ਆਂਡਾ, ਆਮਲੇਟ ਜਾਂ ਅੰਡੇ ਨੂੰ ਚੌਲਾਂ 'ਚ ਮਿਲਾ ਕੇ ਖਾ ਸਕਦੇ ਹੋ। ਇਹ ਤੁਹਾਡੀ ਪਸੰਦ 'ਤੇ ਡਿਪੈਂਡ ਕਰੇਗਾ।
ਤਲੀ ਹੋਈ ਮੱਛੀ
ਪ੍ਰੈਗਨੈਂਸੀ ਦੌਰਾਨ ਤੁਹਾਨੂੰ ਫੈਟੀ (ਜਿਨ੍ਹਾਂ 'ਚ ਫੈਟ ਹੋਵੇ) ਮੱਛੀ ਖਾਣ ਦੀ ਲੋੜ ਹੈ। ਮੱਛੀ 'ਚ ਆਮੇਗਾ 3 ਫੈਟੀ ਐਸਿਡ ਭਰਪੂਰ ਮਾਤਰਾ 'ਚ ਹੁੰਦਾ ਹੈ। ਇਹ ਆਵਲਿਊਸ਼ਨ ਨੂੰ ਰੈਗੂਲੇਟ ਕਰਨ 'ਚ ਮਦਦ ਕਰਦਾ ਹੈ। ਇਹ ਐਗ ਕਵਾਲਿਟੀ ਵੀ ਚੰਗੀ ਕਰਦਾ ਹੈ। ਇਸ ਦੇ ਨਾਲ ਹੀ ਓਵਰੀ ਦੀ ਏਜ਼ਿੰਗ ਰੋਕਣ 'ਚ ਮਦਦ ਕਰਦਾ ਹੈ।
ਬ੍ਰਾਊਨ ਰਾਈਸ
ਬ੍ਰਾਊਨ ਰਾਈਸ ਸ਼ਰੀਰ 'ਚ ਕਾਰਬੋਹਾਈਡ੍ਰੇਟ ਦਾ ਚੰਗਾ ਜ਼ਰੀਆ ਹੈ। ਬ੍ਰਾਊਨ ਰਾਈਸ ਖਾਣ ਨਾਲ ਔਰਤਾਂ ਦੀ ਪ੍ਰਜਨਨ 'ਚ ਸੁਧਾਰ ਹੁੰਦਾ ਹੈ। ਇਸ 'ਚ ਫੋਲਿਕ ਐਸਿਡ ਦੀ ਚੰਗੀ ਮਾਤਰਾ ਹੁੰਦੀ ਹੈ। ਇਹ ਛੋਟੇ ਬੱਚਿਆਂ ਲਈ ਵੀ ਬੜਾ ਜ਼ਰੂਰੀ ਹੈ।
ਕੇਲਾ ਬੇਹੱਦ ਫਾਇਦੇਮੰਦ
ਕੇਲੇ ਦੀ ਸਬਜ਼ੀ, ਕੇਲੇ ਦਾ ਸਲਾਦ, ਕੇਲੇ ਦਾ ਹਲਵਾ, ਕੇਲੇ ਤੋਂ ਬਣੇ ਸਨੈਕਸ ਟੈਸਟ ਦੇ ਨਾਲ-ਨਾਲ ਫਰਟੀਲਿਟੀ ਨੂੰ ਵੀ ਵਧਾਉਂਦੇ ਹਨ। ਇਸ 'ਚ ਵਿਟਾਮਿਨ ਬੀ-6 ਜ਼ਿਆਦਾ ਹੁੰਦਾ ਹੈ। ਇਹ ਬੰਦਿਆਂ 'ਚ ਵੀ ਫਰਟੀਲਿਟੀ ਵਧਾਉਂਦੇ ਹਨ।
ਇਸ ਤੋਂ ਇਲਾਵਾ ਬਾਦਾਮ, ਬਲੈਕ ਬੀਨਸ, ਖੱਟੇ ਫਲ ਤੇ ਨਟਸ ਵੀ ਖਾਣੇ ਚਾਹੀਦੇ ਹਨ। ਇਹ ਵੀ ਸ਼ੁਕਰਾਣੂ ਵਧਾਉਂਦੇ ਹਨ। ਕੱਦੂ ਦੇ ਬੀਜ ਔਰਤਾਂ 'ਚ ਪ੍ਰਜਨਨ ਕੈਪੇਸਿਟੀ ਨੂੰ ਵਧਾਉਣ 'ਚ ਮਦਦ ਕਰਦੇ ਹਨ। ਕੱਦੂ ਬੰਦਿਆਂ ਲਈ ਵੀ ਫਾਇਦੇਮੰਦ ਹੈ।