ਚੰਡੀਗੜ੍ਹ: ਪੇਟ ਫੁੱਲਣ ਦੀ ਸਥਿਤੀ ਬੜੀ ਅਸਹਿਜ ਹੁੰਦੀ ਹੈ। ਪੇਟ ਦੀ ਸੋਜ ਅਕਸਰ ਬਹੁਤ ਪਰੇਸ਼ਾਨ ਕਰਦੀ ਹੈ, ਜਿਸ ‘ਚ ਛੋਟੀ ਅੰਤੜੀ ਅੰਦਰ ਗੈਸ ਭਰ ਜਾਂਦੀ ਹੈ। ਪੇਟ ਫੁੱਲਣਾ ਇਕ ਸੰਕੇਤ ਹੋ ਸਕਦਾ ਹੈ ਕਿ ਖਾਧਾ ਗਿਆ ਭੋਜਨ ਠੀਕ ਤਰ੍ਹਾਂ ਹਜ਼ਮ ਨਹੀਂ ਹੋਇਆ।


ਅਕਸਰ ਮਾਹਵਾਰੀ ਆਉਣ ਤੋਂ ਪਹਿਲਾਂ ਵੀ ਔਰਤਾਂ ‘ਚ ਪੇਟ ਫੁੱਲਣ ਦੀ ਸਮੱਸਿਆ ਪੇਸ਼ ਆਉਂਦੀ ਹੈ। ਇਥੇ ਦੱਸੇ ਕੁਝ ਘਰੇਲੂ ਨੁਸਖਿਆਂ ਨਾਲ ਫੁੱਲੇ ਹੋਏ ਪੇਟ ਤੋਂ ਛੁਟਕਾਰਾ ਹਾਸਲ ਕੀਤਾ ਜਾ ਰਿਹਾ ਹੈ।

ਅਦਰਕ ਅੱਧਾ ਚੱਮਚ ਸੁੱਕਾ ਅਦਰਕ ਪਾਊਡਰ ਲਓ ਅਤੇ ਉਸ ‘ਚ ਇਕ ਚੁਟਕੀ ਹਿੰਗ ਅਤੇ ਪਹਾੜੀ ਨਮਕ ਮਿਲਾ ਕੇ ਇਕ ਕੱਪ ਪਾਣੀ ‘ਚ ਪਾ ਕੇ ਪੀ ਲਓ।

ਪੁਦੀਨਾ ਪੇਟ ਦਾ ਦਰਦ ਠੀਕ ਕਰਨ ਲਈ ਇਕ ਕੱਪ ਪੁਦੀਨੇ ਦੀ ਚਾਹ ਪੀਣ ਨਾਲ ਅਰਾਮ ਮਿਲਦਾ ਹੈ ਅਤੇ ਗੈਸ ਨਿਕਲਦੀ ਹੈ। ਉਂਝ ਵੀ ਪੁਦੀਨਾ ਹਾਜ਼ਮਾ ਦਰੁਸਤ ਰੱਖਣ ‘ਚ ਕਾਫੀ ਕਾਰਗਰ ਹੈ। ਹਲਵਾ ਕੱਦੂ ਰੋਜ਼ਾਨਾ ਭੋਜਨ ‘ਚ ਇਕ ਕੱਪ ਹਲਵਾ ਕੱਦੂ ਖਾਓ। ਇਸ ‘ਚ ਵਿਟਾਮਿਨ ਏ, ਪੋਟਾਸ਼ੀਅਮ ਅਤੇ ਫਾਈਬਰ ਹੁੰਦੇ ਹਨ, ਜੋ ਪਾਚਨ ‘ਚ ਸਹਾਇਕ ਹੁੰਦੇ ਹਨ।

ਸੌਂਫ ਨਿਰੀ ਸੌਂਫ ਖਾਣ ਜਾਂ ਇਸ ਨੂੰ ਚਾਹ ‘ਚ ਪਾ ਕੇ ਪੀਣ ਨਾਲ ਪੇਟ ਦੀ ਗੈਸ ਇਕ ਮਿੰਟ ‘ਚ ਦੂਰ ਹੋ ਜਾਂਦੀ ਹੈ। ਹਰਾ ਧਨੀਆ ਪੇਟ ਫੁੱਲਣ ‘ਤੇ ਹਰੇ ਧਨੀਏ ਦੀ ਚਾਹ ਪੀਓ। ਇਸ ਨਾਲ ਪੇਟ ਦਰਦ ਠੀਕ ਹੋ ਜਾਏਗਾ ਅਤੇ ਗੈਸ ਵੀ ਨਿਕਲ ਜਾਏਗੀ।

ਤੁਲਸੀ ਦੇ ਪੱਤੇ ਤੁਲਸੀ ਦੇ ਕੁਝ ਪੱਤਿਆਂ ਨੂੰ ਚਿੱਥਣ ਨਾਲ ਵੀ ਤੁਹਾਨੂੰ ਫੁੱਲੇ ਹੋਏ ਪੇਟ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਦਹੀਂ ਦਹੀਂ ‘ਚ ਮੌਜੂਦ ਬੈਕਟੀਰੀਆ ਹਮੇਸ਼ਾ ਪੇਟ ਨੂੰ ਠੀਕ ਰੱਖਦਾ ਹੈ ਅਤੇ ਖਾਣਾ ਵੀ ਛੇਤੀ ਹਜ਼ਮ ਕਰਦਾ ਹੈ।

ਜਵੈਣ ਖਾਣਾ ਖਾਣ ਪਿੱਛੋਂ ਜੇਕਰ ਥੋੜ੍ਹੀ ਜਿਹੀ ਜਵੈਣ ਚਿੱਥੀ ਜਾਏ ਤਾਂ ਪੇਟ ਨਹੀਂ ਫੁੱਲਦਾ। ਨਿੰਬੂ ਰੋਜ਼ ਸਵੇਰੇ ਗਰਮ ਪਾਣੀ ‘ਚ ਨਿੰਬੂ ਨਿਚੋੜ ਕੇ ਪੀਣ ਨਾਲ ਪੇਟ ਨਹੀਂ ਫੁੱਲਦਾ। ਅਕਸਰ ਲੋਕ ਮੋਟਾਪਾ ਘਟਾਉਣ ਲਈ ਇਹ ਤਰੀਕਾ ਅਪਣਾਉਂਦੇ ਹਨ।