Reusable Water Bottles Side Effects: ਪਾਣੀ ਦੀ ਇਕ ਬੋਲਤ ਨੂੰ ਕਈ ਲੋਕ ਪਤਾ ਨਹੀਂ ਕਿੰਨੀ ਵਾਰ ਵਰਤੋਂ ਕਰਦੇ ਹਨ। ਬਹੁਤ ਘੱਟ ਲੋਕ ਹਨ ਜੋ ਵਰਤੋਂ ਤੋਂ ਤੁਰੰਤ ਬਾਅਦ ਬੋਤਲਾਂ ਨੂੰ ਸੁੱਟ ਦਿੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਦੁਬਾਰਾ ਵਰਤੋਂ ਯੋਗ ਪਾਣੀ ਵਾਲੀ ਬੋਤਲ ਤੁਹਾਡੀ ਸਿਹਤ ਲਈ ਕਿੰਨੀ ਖਤਰਨਾਕ ਸਾਬਤ ਹੋ ਸਕਦੀ ਹੈ ਅਤੇ ਇਸ ਦੇ ਕਾਰਨ ਤੁਹਾਨੂੰ ਕਿੰਨੀਆਂ ਬਿਮਾਰੀਆਂ ਲੱਗ ਸਕਦੀਆਂ ਹਨ? ਦਰਅਸਲ ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਇਹ ਦਾਅਵਾ ਇੱਕ ਸਟਡੀ 'ਚ ਕੀਤਾ ਗਿਆ ਹੈ। ਇੱਕ ਨਵੀਂ ਸਟਡੀ 'ਚ ਪਾਇਆ ਗਿਆ ਹੈ ਕਿ ਮੁੜ ਵਰਤੋਂ ਯੋਗ ਬੋਤਲਾਂ 'ਚ ਟਾਇਲਟ ਸੀਟਾਂ ਨਾਲੋਂ ਲਗਭਗ 40,000 ਗੁਣਾ ਜ਼ਿਆਦਾ ਬੈਕਟੀਰੀਆ ਹੁੰਦੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤੋਂ ਇੱਕੋ ਬੋਤਲ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।
ਅਮਰੀਕਾ ਸਥਿੱਤ WaterfilterGuru.com ਦੇ ਖੋਜਕਰਤਾਵਾਂ ਦੀ ਟੀਮ ਨੇ ਮੁੜ ਵਰਤੋਂ ਯੋਗ ਪਾਣੀ ਦੀਆਂ ਬੋਤਲਾਂ ਦੀ ਸਫਾਈ ਬਾਰੇ ਜਾਂਚ ਕੀਤੀ ਹੈ। ਉਨ੍ਹਾਂ ਨੇ 3 ਵਾਰ ਬੋਤਲ ਦੇ ਸਾਰੇ ਹਿੱਸਿਆਂ ਦੀ ਜਾਂਚ ਕੀਤੀ। ਰਿਸਰਚ ਮੁਤਾਬਕ ਬੋਤਲ 'ਤੇ 2 ਤਰ੍ਹਾਂ ਦੇ ਬੈਕਟੀਰੀਆ ਦੀ ਮੌਜੂਦਗੀ ਪਾਈ ਗਈ ਹੈ, ਜਿਸ 'ਚ ਗ੍ਰਾਮ-ਨੈਗੇਟਿਵ ਬੈਕਟੀਰੀਆ ਅਤੇ ਬੈਸੀਲਸ ਬੈਕਟੀਰੀਆ ਸ਼ਾਮਲ ਹਨ। ਖੋਜਕਰਤਾਵਾਂ ਨੇ ਦੱਸਿਆ ਕਿ ਗ੍ਰਾਮ-ਨੈਗੇਟਿਵ ਬੈਕਟੀਰੀਆ ਕਈ ਤਰ੍ਹਾਂ ਦੇ ਇਨਫੈਕਸ਼ਨ ਪੈਦਾ ਕਰਨ ਲਈ ਜ਼ਿੰਮੇਵਾਰ ਹਨ। ਜਦਕਿ ਬੈਸੀਲਸ ਬੈਕਟੀਰੀਆ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਇਸ ਰਿਸਰਚ 'ਚ ਬੋਤਲਾਂ ਦੀ ਸਫ਼ਾਈ ਦੀ ਘਰੇਲੂ ਵਸਤੂਆਂ ਨਾਲ ਤੁਲਨਾ ਕੀਤੀ ਗਈ ਅਤੇ ਪਾਇਆ ਗਿਆ ਕਿ ਬੋਤਲਾਂ 'ਚ ਰਸੋਈ ਦੇ ਸਿੰਕ ਨਾਲੋਂ ਦੁੱਗਣੇ ਕੀਟਾਣੂ ਹੁੰਦੇ ਹਨ।
ਸਿਹਤ ਲਈ ਖ਼ਤਰਨਾਕ ਹੈ ਬੋਤਲ ਦੀ ਦੁਬਾਰਾ ਵਰਤੋਂ!
ਉਨ੍ਹਾਂ ਇਹ ਵੀ ਕਿਹਾ ਕਿ ਕੰਪਿਊਟਰ ਦੇ ਮਾਊਸ 'ਚ ਜਿੰਨੇ ਬੈਕਟੀਰੀਆ ਹੁੰਦੇ ਹਨ, ਉਸ ਦਾ 4 ਗੁਣਾ ਜ਼ਿਆਦਾ ਪਾਣੀ ਵਾਲੀ ਬੋਤਲਾਂ 'ਚ ਹੁੰਦੇ ਹਨ। ਪਾਲਤੂ ਜਾਨਵਰ ਦੇ ਪਾਣੀ ਦੇ ਕਟੋਰੇ ਨਾਲੋਂ ਪਾਣੀ ਦੀ ਬੋਤਲ 'ਚ 14 ਗੁਣਾ ਜ਼ਿਆਦਾ ਬੈਕਟੀਰੀਆ ਹੁੰਦੇ ਹਨ। ਬੇਸ਼ੱਕ ਇਹ ਰਿਸਰਚ ਡਰਾਉਣੀ ਹੈ, ਕਿਉਂਕਿ ਵੱਡੀ ਗਿਣਤੀ ਲੋਕ ਕਈ ਵਾਰ ਪਾਣੀ ਦੀ ਬੋਤਲ ਦੀ ਵਰਤੋਂ ਕਰਦੇ ਹਨ। ਰੀਡਿੰਗ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜਿਸਟ ਡਾ. ਸਾਈਮਨ ਕਲਾਰਕ ਨੇ ਕਿਹਾ ਕਿ ਪਾਣੀ ਦੀ ਬੋਤਲ 'ਚ ਵੱਡੀ ਗਿਣਤੀ 'ਚ ਬੈਕਟੀਰੀਆ ਮੌਜੂਦ ਹੋਣ ਦੇ ਬਾਵਜੂਦ ਇਹ ਸਿਹਤ ਲਈ ਖਤਰਨਾਕ ਸਾਬਤ ਨਹੀਂ ਹੁੰਦੇ।
ਗਰਮ ਪਾਣੀ ਨਾਲ ਧੋਵੋ ਬੋਤਲ
ਕਲਾਰਕ ਨੇ ਕਿਹਾ ਕਿ ਅੱਜ ਤੱਕ ਮੈਂ ਕਦੇ ਵੀ ਕਿਸੇ ਨੂੰ ਪਾਣੀ ਦੀ ਬੋਤਲ ਕਾਰਨ ਬੀਮਾਰ ਹੁੰਦੇ ਨਹੀਂ ਦੇਖਿਆ। ਟੂਟੀ ਦਾ ਪਾਣੀ ਪੀਣ ਤੋਂ ਬਾਅਦ ਵੀ ਕੋਈ ਬਿਮਾਰ ਨਹੀਂ ਪਾਇਆ ਗਿਆ। ਕਲਾਰਕ ਨੇ ਦੱਸਿਆ ਕਿ ਪਾਣੀ ਦੀਆਂ ਬੋਤਲਾਂ ਲੋਕਾਂ ਦੇ ਮੂੰਹਾਂ 'ਚ ਪਹਿਲਾਂ ਤੋਂ ਮੌਜੂਦ ਬੈਕਟੀਰੀਆ ਨਾਲ ਦੂਸ਼ਿਤ ਹੁੰਦੀਆਂ ਹਨ। ਖੋਜਕਰਤਾਵਾਂ ਨੇ ਬੋਤਲਾਂ ਦੀ ਮੁੜ ਵਰਤੋਂ ਕਰਨ ਤੋਂ ਪਹਿਲਾਂ ਦਿਨ ਵਿੱਚ ਘੱਟੋ ਘੱਟ ਇੱਕ ਵਾਰ ਸਾਬਣ ਅਤੇ ਗਰਮ ਪਾਣੀ ਨਾਲ ਧੋਣ ਦੀ ਸਿਫਾਰਸ਼ ਕੀਤੀ ਹੈ।