Weight loss: ਕੀ ਮਰਦਾਂ ਲਈ ਭਾਰ ਘਟਾਉਣਾ ਆਸਾਨ ਹੈ ਜਾਂ ਔਰਤਾਂ ਲਈ? ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਮਰਦਾਂ ਲਈ ਔਰਤਾਂ ਨਾਲੋਂ ਭਾਰ ਘੱਟ ਕਰਨਾ ਆਸਾਨ ਹੈ। ਯੂਨੀਵਰਸਿਟੀ ਆਫ ਗਲਾਸਗੋ ਅਤੇ ਯੂਨੀਵਰਸਿਟੀ ਆਫ ਨਿਊ ਕੈਸਲ ਦੀ ਸੰਯੁਕਤ ਖੋਜ 'ਚ ਖੁਲਾਸਾ ਹੋਇਆ ਹੈ। ਖੋਜਕਰਤਾਵਾਂ ਨੇ ਟਾਈਪ 2 ਡਾਇਬਟੀਜ਼ ਵਾਲੀਆਂ 300 ਤੋਂ ਵੱਧ ਔਰਤਾਂ ਅਤੇ ਆਦਮੀਆਂ ਦੇ ਟੈਸਟ ਕਰਨ ਤੋਂ ਬਾਅਦ ਨਤੀਜੇ ਲੱਭੇ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਵਾਲੰਟੀਅਰ ਨੂੰ ਰੋਜ਼ਾਨਾ 850 ਕੈਲੋਰੀ ਦੀ ਖੁਰਾਕ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਦਾ ਉਦੇਸ਼ ਇਹ ਪਤਾ ਲਗਾਉਣਾ ਸੀ ਕਿ ਕੀ ਇਸ ਨਾਲ 15 ਕਿਲੋਗ੍ਰਾਮ ਭਾਰ ਜਲਦ ਘਟ ਸਕਦਾ ਹੈ ਜਾਂ ਨਹੀਂ। ਖੋਜਕਰਤਾਵਾਂ ਨੇ ਇਕ ਸਾਲ ਬਾਅਦ ਪਾਇਆ ਕਿ ਮਰਦਾਂ ਦਾ ਔਸਤਨ ਸਰੀਰ ਦਾ ਭਾਰ 11 ਪ੍ਰਤੀਸ਼ਤ ਘਟਿਆ ਹੈ। ਇਸ ਦੇ ਉਲਟ ਭਾਰ ਘਟਾਉਣ ਵਾਲੀਆਂ ਔਰਤਾਂ ਦੀ ਪ੍ਰਤੀਸ਼ਤ 8.4 ਪ੍ਰਤੀਸ਼ਤ ਸੀ। ਇਹ ਫਰਕ ਅੱਗੇ ਵੀ ਜਾਰੀ ਰਿਹਾ ਅਤੇ ਦੋ ਸਾਲਾਂ ਬਾਅਦ ਮਰਦਾਂ ਨੇ ਆਪਣੇ ਕੁਲ ਭਾਰ ਦਾ 8.5 ਪ੍ਰਤੀਸ਼ਤ ਘੱਟ ਕੀਤਾ ਜਦਕਿ ਔਰਤਾਂ ਨੇ ਆਪਣੇ ਭਾਰ ਦਾ 6.9 ਪ੍ਰਤੀਸ਼ਤ ਘੱਟ ਕੀਤਾ।
UPSC Civil Services Exam: ਯੂਪੀਐਸਸੀ ਸਿਵਿਲ ਸੇਵਾ ਪ੍ਰੀਖਿਆ ਲਈ ਇੱਕ ਹੋਰ ਮੌਕਾ ਦੇ ਸਕਦੀ ਹੈ ਸਰਕਾਰ, ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ
ਉਨ੍ਹਾਂ ਕਿਹਾ ਕਿ ਖੋਜ ਨਤੀਜਿਆਂ ਨੇ ਇਹ ਸਿੱਧ ਕਰ ਦਿੱਤਾ ਕਿ ਭਾਰ ਵਧਾਉਣ ਵਿੱਚ ਲਿੰਗ ਦੀ ਵੀ ਭੂਮਿਕਾ ਹੁੰਦੀ ਹੈ। ਇਸ ਦਾ ਇਕ ਕਾਰਨ ਇਹ ਹੋ ਸਕਦਾ ਹੈ ਕਿ ਆਦਮੀ ਔਰਤਾਂ ਨਾਲੋਂ ਲੰਬੇ ਹੁੰਦੇ ਹਨ ਅਤੇ ਮਾਸਪੇਸ਼ੀਆਂ ਵੀ ਵਧੇਰੇ ਹੁੰਦੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਆਪਣਾ ਭਾਰ ਰੋਜ਼ਾਨਾ ਕਾਇਮ ਰੱਖਣ ਲਈ ਵਧੇਰੇ ਕੈਲੋਰੀ ਦੀ ਜ਼ਰੂਰਤ ਹੈ।
ਇਕ ਹੋਰ ਮਾਹਰ ਸੋਫੀਓ ਮੈਡਲਿਨ ਦਾ ਕਹਿਣਾ ਹੈ ਕਿ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਨੂੰ ਆਮ ਤੌਰ 'ਤੇ ਇਕ ਦਿਨ 'ਚ 500 ਕੈਲੋਰੀ ਘੱਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਜੇ ਇਕ ਕਪਲ ਇਕੋ ਮਾਤਰਾ 'ਚ ਇਕੋ ਖੁਰਾਕ ਦੀ ਵਰਤੋਂ ਕਰ ਰਿਹਾ ਹੈ, ਤਾਂ ਆਦਮੀ 'ਚ ਤੁਰੰਤ ਵਧੇਰੇ ਕੈਲੋਰੀ ਦੀ ਕਮੀ ਆਵੇਗੀ ਅਤੇ ਔਰਤਾਂ ਨਾਲੋਂ ਆਪਣੇ ਆਪ ਹੀ ਭਾਰ ਜ਼ਿਆਦਾ ਘੱਟ ਹੋਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Weight loss: ਔਰਤਾਂ ਦੇ ਮੁਕਾਬਲੇ ਮਰਦਾਂ ਲਈ ਭਾਰ ਘਟਾਉਣਾ ਕਿਉਂ ਹੈ ਆਸਾਨ? ਜਾਣੋ ਲਿੰਗ ਦੀ ਕੀ ਹੈ ਭੂਮਿਕਾ
ਏਬੀਪੀ ਸਾਂਝਾ
Updated at:
19 Dec 2020 01:41 PM (IST)
ਕੀ ਮਰਦਾਂ ਲਈ ਭਾਰ ਘਟਾਉਣਾ ਆਸਾਨ ਹੈ ਜਾਂ ਔਰਤਾਂ ਲਈ? ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਮਰਦਾਂ ਲਈ ਔਰਤਾਂ ਨਾਲੋਂ ਭਾਰ ਘੱਟ ਕਰਨਾ ਆਸਾਨ ਹੈ। ਯੂਨੀਵਰਸਿਟੀ ਆਫ ਗਲਾਸਗੋ ਅਤੇ ਯੂਨੀਵਰਸਿਟੀ ਆਫ ਨਿਊ ਕੈਸਲ ਦੀ ਸੰਯੁਕਤ ਖੋਜ 'ਚ ਖੁਲਾਸਾ ਹੋਇਆ ਹੈ।
- - - - - - - - - Advertisement - - - - - - - - -